ਲਾਹੌਰ- ਪਾਕਿਸਤਾਨ ਵਿੱਚ ਔਰਤਾਂ ਦੀ ਦਸ਼ਾ ਕੀ ਹੋਵੇਗੀ, ਹਾਲ ਹੀ ਚ ਨਸ਼ਰ ਹੋਈਆਂ ਰਿਪੋਰਟਾਂ ਸਾਰਾ ਸੱਚ ਉਗਲਦੀਆਂ ਹਨ, ਇੱਥੇ ਲਾਹੌਰ ਦੇ ਇਲਾਕਾ ਗੁਜ਼ਰਪੁਰਾ ਤੋਂ 2 ਚਚੇਰੀਆਂ ਭੈਣਾਂ ਸ਼ਾਮ ਨੂੰ ਘਰੋਂ ਫਜ਼ਲ ਪਾਰਕ ਤੋਂ ਇਕ ਟੇਲਰ ਕੋਲੋਂ ਆਪਣੇ ਸੀਤੇ ਕੱਪੜੇ ਲੈਣ ਲਈ ਗਈਆਂ ਪਰ ਵਾਪਸ ਨਾ ਆਈਆਂ। ਪਰਿਵਾਰ ਸਾਰੀ ਰਾਤ ਲੜਕੀਆਂ ਦੀ ਤਾਲਾਸ਼ ਕਰਦਾ ਰਿਹਾ। ਸਵੇਰੇ ਲੜਕੀਆਂ ਨੇ ਘਰ ਫੋਨ ਕਰ ਕੇ ਦੱਸਿਆ ਕਿ ਉਹ ਇਸ ਸਮੇਂ ਕਰੋਲ ਘਾਟੀ ਕੇਬਲ ਬਣਾਉਣ ਵਾਲੀ ਫੈਕਟਰੀ ਦੇ ਗੇਟ ਅੱਗੇ ਬੁਰੀ ਹਾਲਤ ’ਚ ਪਈਆਂ ਹਨ, ਕਿਉਂਕਿ ਸਾਰੀ ਰਾਤ ਉਕਤ ਫੈਕਟਰੀ ’ਚ ਫੈਕਟਰੀ ਮਾਲਕ ਸਮੇਤ 8 ਲੋਕਾਂ ਨੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ। ਇਹ ਲੋਕ ਸਾਨੂੰ ਬਾਜ਼ਾਰ ’ਚੋਂ ਚੁੱਕ ਕੇ ਲੈ ਗਏ ਸੀ। ਪੀੜਤ ਦੀ ਮਾਂ ਨੇ ਮੁੱਖ ਮਹਿਮਾਨ ਪੰਜਾਬ ਉਸਮਾਨ ਬਜਦਰ ਨੂੰ ਫੋਨ ’ਤੇ ਸੂਚਿਤ ਕਰ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤਾ। ਮੁੱਖ ਮੰਤਰੀ ਦੇ ਦਖਲ ਨਾਲ ਪੁਲਸ ਨੇ ਲੜਕੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਫੈਕਟਰੀ ਮਾਲਕ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਫਰਾਰ ਹਨ। ਸਾਰੇ ਇਲਾਕੇ ਚ ਸਹਿਮ ਦਾ ਮਹੌਲ ਹੈ।
Comment here