ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਦੋ ਨੰਨੀਆਂ ਬੱਚੀਆਂ ਨਾਲ ਕੁਕਰਮ, ਇੱਕ ਕੇਸ ਚ ਮੌਲਵੀ ਗ੍ਰਿਫਤਾਰ

ਨਵੀਂ ਦਿੱਲੀ- ਦੇਸ਼ ਵਿੱਚ ਪੋਕਸੋ ਐਕਟ ਤਹਿਤ ਦੋਸ਼ੀਆਂ ਨੂੰ ਸਖਤ ਸਜਾ਼ ਦਾ ਪ੍ਰਾਵਧਾਨ ਹੋਣ ਦੇ ਬਾਵਜੂਦ ਵੀ ਮਾੜੀ ਬਿਰਤੀ ਵਾਲੇ ਲੋਕ ਕੁਕਰਮ ਕਰਨੋਂ ਬਾਜ਼ ਨਹੀਂ ਆਉਂਦੇ। ਹਾਲਤ ਇਹ ਹੈ ਕਿ ਦੇਵੀ ਤੇ ਕੰਜਕ ਪੂਜਕਾਂ ਦੇ ਮੁਲਕ ਚ ਕੰਜਕਾਂ ਦੀ ਆਬਰੂ ਸੁਰਖਿਅਤ ਨਹੀ, ਧਾਰਮਿਕ ਅਸਥਾਨਾਂ ਤੇ ਵੀ ਨਹੀਂ।  ਹਰਿਆਣਾ ਦੇ ਸੋਨੀਪਤ ਜ਼ਿਲੇ ‘ਚ ਘਰ ਦੇ ਬਾਹਰ ਖੇਡ ਰਹੀ 5 ਸਾਲ ਦੀ ਬੱਚੀ ਨੂੰ ਅਣਪਛਾਤਾ ਵਿਅਕਤੀ ਕਿਤੇ ਲੈ ਗਿਆ, ਕਾਫੀ ਚਿਰ ਬੱਚੀ ਨਾ ਦਿਸੀ ਤਾਂ ਮਾਪਿਆਂ ਨੇ ਭਾਲ ਕੀਤੀ, ਬੱਚੀ ਬਦਹਵਾਸ ਹਾਲਤ ਚ ਸੁੰਨਸਾਨ ਇਲਾਕੇ ਚੋੰ ਮਿਲੀ। ਪੁਲਸ ਕੋਲ ਸ਼ਿਕਾਇਤ ਦਿਤੀ ਗਈ, ਬੱਚੀ ਦਾ ਮੈਡੀਕਲ ਹੋਇਆ ਹੈ, ਹਸਪਤਾਲ ਦਾਖਲ ਹੈ, ਉਸ ਦੇ ਕੁਕਰਮੀ ਇਕ ਤੋਂ ਵਧ ਵੀ ਹੋ ਸਸਦੇ ਹਨ, ਪੁਲਸ ਇਲਾਕੇ ਦੀ ਸੀ ਸੀਟੀਵੀ ਫੁਟੇਜ ਖੰਗਾਲ ਰਹੀ ਹੈ। ਇਲਾਕੇ ਦੇ ਲੋਕਾਂ ਚ ਰੋਸ ਫੈਲਿਆ ਹੋਇਆ ਹੈ।

ਮੌਲਵੀ ਕੁਕਰਮ ਦੇ ਦੋਸ਼ ਚ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ‘ਚ ਇੱਕ ਮਸਜਿਦ ਵਿੱਚ 6 ਸਾਲ ਦੀ ਬੱਚੀ ਨਾਲ ਕਥਿਤ ਤੌਰ ਤੇ ਕੁਕਰਮ ਹੋਇਆ। ਪੁਲਸ ਨੇ ਕੁਕਰਮ ਦੇ ਦੋਸ਼ ਚ ਮਸਜਿਦ ਦੇ ਮੌਲਾਨਾ ਨੂੰ ਗ੍ਰਿਫਤਾਰ ਕਰ ਕੀਤਾ ਹੈ। ਪੀੜਤ ਬੱਚੀ ਨੂੰ ਪਰਿਵਾਰ ਮਸਜਦਿ ਚ ਮੌਲਵੀ ਕੋਲ ਧਾਰਮਿਕ ਸਿਖਿਆ ਲਈ ਭੇਜਿਆ ਕਰਦਾ ਸੀ। ਮੁਲਜਮ਼ ਨੇ ਬੱਚੀ ਨੂੰ ਕੁਕਰਮ ਤੋੰ ਬਾਅਦ ਧਮਕਾਇਆ ਵੀ ਕਿ ਜੇ ਕਿਸੇ ਨੂੰ ਦਸਿਆ ਤਾਂ ਅਲਾ ਉਸ ਦੇ ਪਰਿਵਾਰ ਨੂੰ ਖਤਮ ਕਰ ਦੇਵੇਗਾ। ਪੁਲਿਸ ਨੇ ਬੱਚੀ ਦਾ ਮੌਡੀਕਲ ਕਰਵਾ ਕੇ ਮੌਲਵੀ ਖਿਲਾਫ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਆਸਪਾਸ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਹੈ।

Comment here