ਸਿਆਸਤਖਬਰਾਂਦੁਨੀਆ

ਦੋ ਦਿਨ ਭਾਰਤ ‘ਚ ਫਸੇ ਰਹਿਣ ਤੋਂ ਬਾਅਦ ਟਰੂਡੋ ਵਾਪਸ ਪਰਤੇ

ਚੰਡੀਗੜ੍ਹ-ਭਾਰਤ ‘ਚ ਪਿਛਲੇ ਦਿਨੀਂ ਦੋ ਦਿਨਾਂ ਜੀ20 ਸਿਖਰ ਸੰਮੇਲਨ ਦਿੱਲੀ ‘ਚ ਕਰਵਾਇਆ ਗਿਆ। ਇਸ ਦੌਰਾਨ ਕਈ ਦੇਸ਼ਾਂ ਦੇ ਨੁਮਾਇੰਦੇ ਇਸ ਸੰਮੇਲਨ ‘ਚ ਸ਼ਾਾਮਲ ਹੋਣ ਲਈ ਪੁੱਜੇ, ਜਿਥੇ ਜੀ20 ਸੰਮੇਲਨ ਤੋਂ ਬਾਅਦ ਜਹਾਜ਼ ‘ਚ ਖਰਾਬੀ ਕਾਰਨ ਭਾਰਤ ‘ਚ ਫਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਵਫਦ ਆਖਰਕਾਰ ਆਪਣੇ ਦੇਸ਼ ਲਈ ਰਵਾਨਾ ਹੋ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਪ੍ਰੈੱਸ ਸਕੱਤਰ ਮੁਹੰਮਦ ਹੁਸੈਨ ਨੇ ਕਿਹਾ ਸੀ ਕਿ ਜਹਾਜ਼ ਦੀ ਤਕਨੀਕੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਇਸ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਜਹਾਜ਼ ਨੇ ਮੰਗਲਵਾਰ ਦੁਪਹਿਰ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਏਅਰਬੱਸ ਜਹਾਜ਼ ਵਿੱਚ ਖਰਾਬੀ ਕਾਰਨ ਜੀ-20 ਸੰਮੇਲਨ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਭਾਰਤ ਵਿੱਚ ਫਸੇ ਹੋਏ ਸਨ। ਸੋਮਵਾਰ ਨੂੰ ਭਾਰਤ ਵਿੱਚ ਫਸੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਰਾਜਧਾਨੀ ਦੇ ਲਲਿਤ ਹੋਟਲ ਵਿੱਚ ਆਪਣੇ ਕਮਰੇ ਵਿੱਚ ਰਹਿਣ ਦਾ ਫੈਸਲਾ ਕੀਤਾ। ਕੈਨੇਡੀਅਨ ਪ੍ਰਧਾਨ ਮੰਤਰੀ ਦਾ ਜਹਾਜ਼ ਜੋ ਖਰਾਬ ਹੋਇਆ ਸੀ, ਇੱਕ ਸੀਸੀ-150 ਪੋਲਾਰਿਸ ਹੈ, ਕਈ ਸੋਧੇ ਹੋਏ ਏਅਰਬੱਸ ਏ310-300 ਵਿੱਚੋਂ ਇੱਕ ਹੈ, ਜਿਸਦੀ ਵਰਤੋਂ ਕੈਨੇਡੀਅਨ ਆਰਮਡ ਫੋਰਸਿਜ਼ ਆਪਣੇ ਵੀਆਈਪੀਜ਼ ਲਈ ਕਰਦੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ਦੇ ਪ੍ਰੈੱਸ ਸਕੱਤਰ ਮੁਹੰਮਦ ਹੁਸੈਨ ਨੇ ਕਿਹਾ ਹੈ ਕਿ ਜਹਾਜ਼ ਦੀ ਤਕਨੀਕੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਇਸ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਕੈਨੇਡੀਅਨ ਵਫ਼ਦ ਮੰਗਲਵਾਰ ਦੁਪਹਿਰ ਨੂੰ ਆਪਣੇ ਦੇਸ਼ ਲਈ ਰਵਾਨਾ ਹੋ ਗਿਆ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਭਾਰਤ ਤੋਂ ਵਾਪਿਸ ਲੈਣ ਲਈ ਆਉਣ ਵਾਲੇ ਬਦਲਵੇਂ ਜਹਾਜ਼ ਨੂੰ ਵੀ ਭਾਰਤ ਪਹੁੰਚਣ ਵਿੱਚ ਦੇਰੀ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟਰੂਡੋ ਨੂੰ ਕੈਨੇਡਾ ਤੋਂ ਲੈਣ ਆ ਰਹੇ ਬਦਲਵੇਂ ਜਹਾਜ਼ ਨੂੰ ਵੀ ਲੰਡਨ ਵੱਲ ਮੋੜ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦੀ ਵਤਨ ਵਾਪਸੀ ਵਿੱਚ ਹੋਰ ਦੇਰੀ ਹੋਣ ਦੀ ਸੰਭਾਵਨਾ ਵਧ ਗਈ ਹੈ। ਰਿਪੋਰਟ ਮੁਤਾਬਕ ਰੋਮ ਤੋਂ ਦਿੱਲੀ ਜਾ ਰਹੇ ਜਹਾਜ਼ ਨੂੰ ਲੰਡਨ ਵੱਲ ਮੋੜ ਦਿੱਤਾ ਗਿਆ।
ਕੈਨੇਡੀਅਨ ਪ੍ਰਧਾਨ ਮੰਤਰੀ ਅਜਿਹੇ ਸਮੇਂ ਵਿੱਚ ਭਾਰਤ ਵਿੱਚ ਫਸੇ ਹੋਏ ਹਨ ਜਦੋਂ ਭਾਰਤ ਨੇ ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ‘ਕੈਨੇਡਾ ਵਿੱਚ ਕੱਟੜਪੰਥੀ ਤੱਤਾਂ ਦੁਆਰਾ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਜਾਰੀ ਰੱਖਣ ਬਾਰੇ ਗੰਭੀਰ ਚਿੰਤਾਵਾਂ’ ਜ਼ਾਹਰ ਕੀਤੀਆਂ ਹਨ। ਇਸ ਤੋਂ ਥੋੜ੍ਹੀ ਦੇਰ ਬਾਅਦ, ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ ਨੇ ਜ਼ਲਦਬਾਜੀ ਵਿੱਚ ਐਤਵਾਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਇੱਕ ਗੁਰਦੁਆਰੇ ਵਿੱਚ ਖਾਲਿਸਤਾਨ ਰਾਏਸ਼ੁਮਾਰੀ ਦਾ ਪ੍ਰਬੰਧ ਕੀਤਾ, ਇੱਕ ਅਜਿਹਾ ਕਦਮ ਜਿਸ ‘ਤੇ ਭਾਰਤ ਸਰਕਾਰ ਨੇ ਨੇੜਿਓਂ ਨਜ਼ਰ ਰੱਖੀ ਹੋਈ ਸੀ। ਟਰੂਡੋ ਨੇ ਸੋਮਵਾਰ ਨੂੰ ਭਾਰਤ ਸਰਕਾਰ ਦੇ ਕਿਸੇ ਅਧਿਕਾਰੀ ਨਾਲ ਕੋਈ ਅਧਿਕਾਰਤ ਮੀਟਿੰਗ ਨਹੀਂ ਕੀਤੀ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਕਿਸੇ ਹੋਰ ਅਧਿਕਾਰਤ ਰੁਝੇਵਿਆਂ ਲਈ ਕੋਈ ਬੇਨਤੀ ਨਹੀਂ ਮਿਲੀ ਸੀ ਅਤੇ ਟਰੂਡੋ ਦਾ ਸਵਾਗਤ ਕਰਨ ਲਈ ਨਿਯੁਕਤ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਦੇ ਦਫਤਰ ਨੇ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਡਿਊਟੀ ਸਿਰਫ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ‘ਤੇ ਆਉਣ ‘ਤੇ ਸਵਾਗਤ ਕਰਨਾ ਸੀ। ਸਥਾਨਕ ਹਾਈ ਕਮਿਸ਼ਨ ਵਿੱਚ ਵੀ ਕੋਈ ਪ੍ਰੋਗਰਾਮ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਦੇ ਪ੍ਰੈੱਸ ਸਕੱਤਰ ਮੁਹੰਮਦ ਹੁਸੈਨ ਨੇ ਕਿਹਾ ਸੀ ਕਿ ਕੈਨੇਡੀਅਨ ਹਥਿਆਰਬੰਦ ਬਲਾਂ ਵੱਲੋਂ ਕੈਨੇਡੀਅਨ ਵਫ਼ਦ ਨੂੰ ਵਤਨ ਵਾਪਸ ਲਿਆਉਣ ਲਈ ਆਪਣੀ ਪੂਰੀ ਕੋਸ਼ਿਸ਼ ਜਾਰੀ ਹੈ। ਤਾਜ਼ਾ ਅਪਡੇਟ ਇਹ ਹੈ ਕਿ ਜਸਟਿਨ ਟਰੂਡੋ ਮੰਗਲਵਾਰ ਦੁਪਹਿਰ ਨੂੰ ਨਵੀਂ ਦਿੱਲੀ ਤੋਂ ਆਪਣੇ ਦੇਸ਼ ਲਈ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਟਰੂਡੋ ਨੇ ਆਪਣਾ ਦਿਨ ਹੋਟਲ ਵਿੱਚ ਹੀ ਬਿਤਾਇਆ। ਸੂਤਰਾਂ ਮੁਤਾਬਕ ਕੈਨੇਡੀਅਨ ਪੀਐਮ ਅਤੇ ਉਨ੍ਹਾਂ ਦੇ ਵਫ਼ਦ ਲਈ ਹੋਟਲ ਲਲਿਤ ਵਿੱਚ ਸਿਰਫ਼ 30 ਕਮਰੇ ਹੀ ਬੁੱਕ ਕੀਤੇ ਗਏ ਸਨ। ਜਿਸ ਵਿੱਚ ਕੈਨੇਡੀਅਨ ਪੀਐਮ, ਉਨ੍ਹਾਂ ਦੀ ਕੋਰ ਟੀਮ ਅਤੇ ਮੀਡੀਆ ਠਹਿਰੇ ਹੋਏ ਸਨ।
ਦੂਜੇ ਪਾਸੇ ਕੈਨੇਡਾ ‘ਚ ਪ੍ਰਧਾਨ ਮੰਤਰੀ ਦੇ ਜਹਾਜ਼ ‘ਚ ਖਰਾਬੀ ਦੀ ਘਟਨਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਸੀਟੀਵੀ ‘ਤੇ ਪ੍ਰਸਾਰਣ ਕਰਨ ਵਾਲੇ ਟਿੱਪਣੀਕਾਰ ਟੌਮ ਮਲਕੇਅਰ ਨੇ ਸਥਿਤੀ ਨੂੰ ‘ਅਸਫਲਤਾ’ ਦੱਸਿਆ। ਉਨ੍ਹਾਂ ਕਿਹਾ ਕਿ ਨਵੇਂ ਜਹਾਜ਼ਾਂ ਦਾ ਆਰਡਰ ਨਾ ਦੇਣਾ ਸਰਕਾਰ ਵੱਲੋਂ ਸਸਤੀ ਕਾਰਵਾਈ ਹੈ, ਜੋ ‘ਸ਼ਰਮਨਾਕ ਸਥਿਤੀ’ ਪੈਦਾ ਕਰ ਰਹੀ ਹੈ। ਦਿੱਲੀ ਦੇ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਦੀ ਦੇਖਭਾਲ ਜੀਐਮਆਰ ਐਰੋਟੈਕ ਦੁਆਰਾ ਕੀਤੀ ਜਾ ਰਹੀ ਹੈ। 2018 ਵਿੱਚ ਜਦੋਂ ਟਰੂਡੋ ਇੱਕ ਸਰਕਾਰੀ ਦੌਰੇ ਲਈ ਭਾਰਤ ਵਿੱਚ ਸਨ,ਉਸ ਸਮੇਂ ਵੀ ਜਿਸ ਏ-310 ਜਹਾਜ਼ ਵਿੱਚ ਉਹ ਯਾਤਰਾ ਕਰ ਰਹੇ ਸਨ, ਉਸ ਵਿੱਚ ਤਕਨੀਕੀ ਸਮੱਸਿਆ ਆਈ ਸੀ। ਇਸ ਵੇਲੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਜੋ ਜਹਾਜ਼ ਖ਼ਰਾਬ ਹੋਇਆ ਹੈ, ਉਹ ਸੀਸੀ-150 ਪੋਲਾਰਿਸ ਹੈ, ਜੋ ਕਈ ਸੋਧੇ ਹੋਏ ਏਅਰਬੱਸ ਏ310-300 ਵਿੱਚੋਂ ਇੱਕ ਹੈ।

Comment here