ਵਿਸ਼ਾਖ਼ਾਪਟਨਮ-ਵਿਸ਼ਾਖਾਪਟਨਮ ਖੇਤਰੀ ਇਕਾਈ ਦੇ ਡੀ. ਆਈ. ਆਈ. ਦੇ ਅਧਿਕਾਰੀਆਂ ਨੇ ਆਂਧਰਾ ਪ੍ਰਦੇਸ਼ ਵਿਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਦੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ 1.07 ਕਰੋੜ ਰੁਪਏ ਦੀ 1 ਕਿਲੋ 860 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਡੀ. ਆਈ. ਆਈ. ਦੇ ਅਧਿਕਾਰੀਆਂ ਨੇ ਕੋਲਕਾਤਾ ਤੋਂ ਸ਼ਾਲੀਮਾਰ-ਸਿੰਕਦਰਾਬਾਦ ਏਸੀ ਸੁਪਰਫਾਸਟ ਐਕਸਪ੍ਰੈੱਸ ਟਰੇਨ ਤੋਂ ਆਏ ਸੋਨੇ ਦੇ ਤਸਕਰ 2 ਲੋਕਾਂ ਨੂੰ ਵਿਸ਼ਾਖ਼ਾਪਟਨਮ ਰੇਲਵੇ ਸਟੇਸ਼ਨ ‘ਤੇ ਰੋਕਿਆ ਅਤੇ ਜਾਂਚ ਕੀਤੀ। ਡੀ. ਆਰ. ਆਈ. ਨੇ ਸ਼ਨੀਵਾਰ ਨੂੰ ਇੱਥੇ ਇਕ ਬਿਆਨ ਵਿਚ ਕਿਹਾ ਕਿ 1.07 ਕਰੋੜ ਦਾ ਤਸਕਰੀ ਦਾ ਸੋਨਾ ਬਾਰ ਅਤੇ ਟੁਕੜਿਆਂ ਦੇ ਰੂਪ ਵਿਚ ਜ਼ਬਤ ਕੀਤਾ ਗਿਆ। ਬਾਅਦ ਵਿਚ ਮਾਲਕ ਦੀ ਰਿਹਾਇਸ਼ ਅਤੇ ਸੋਨੇ ਦੀ ਦੁਕਾਨ ‘ਤੇ ਹੋਰ ਤਲਾਸ਼ੀ ਲਈ ਗਈ, ਜਿੱਥੇ ਕੁਝ ਇਤਰਾਜ਼ਯੋਗ ਸਮੱਗਰੀ ਮਿਲੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਇਹ ਤਸਕਰੀ ਦਾ ਸੋਨਾ ਬੰਗਲਾਦੇਸ਼ ਤੋਂ ਲਿਆਂਦਾ ਗਿਆ ਅਤੇ ਅੱਗੇ ਇਸ ਦੀ ਸਪਲਾਈ ਲਈ ਕੋਲਕਾਤਾ ਵਿਚ ਪਿਘਲਾਇਆ ਜਾਂਦਾ ਅਤੇ ਵੱਖ-ਵੱਖ ਆਕਾਰ ਦੇ ਸੋਨੇ ਦੀਆਂ ਛੜਾਂ ਅਤੇ ਟੁਕੜਿਆਂ ਵਿਚ ਬਦਲਿਆ ਜਾਂਦਾ ਹੈ। ਕਸਟਮ ਵਿਭਾਗ ਐਕਟ, 1962 ਦੀਆਂ ਵਿਵਸਥਾਵਾਂ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਹੈ।
ਦੋ ਤਸਕਰ 1.07 ਕਰੋੜ ਸੋਨੇ ਸਮੇਤ ਗ੍ਰਿਫਤਾਰ

Comment here