ਸਿਆਸਤਖਬਰਾਂਦੁਨੀਆ

ਦੋ ਚੀਨੀ ਲੜਾਕੂ ਜਹਾਜ਼ ਤਾਈਵਾਨ ਦੇ ਹਵਾਈ ਰੱਖਿਆ ਖੇਤਰ ਚ ਹੋਏ ਦਾਖਲ

ਬੀਜਿੰਗ-ਚੀਨ ਅਤੇ ਤਾਈਵਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਤਾਈਵਾਨ ਦੇ ਰੱਖਿਆ ਖੇਤਰ ਵਿੱਚ ਲਗਾਤਾਰ ਘੁਸਪੈਠ ਕਰ ਰਿਹਾ ਹੈ। ਸੋਮਵਾਰ ਨੂੰ ਦੋ ਚੀਨੀ ਲੜਾਕੂ ਜਹਾਜ਼ ਤਾਈਵਾਨ ਦੇ ਹਵਾਈ ਰੱਖਿਆ ਖੋਜ ਖੇਤਰ ਵਿੱਚ ਦਾਖਲ ਹੋਏ। ਤਾਈਵਾਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਚੀਨੀ ਲੜਾਕੂ ਜਹਾਜ਼ਾਂ ਦੀ ਇਹ ਨੌਵੀਂ ਘੁਸਪੈਠ ਹੈ। ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਮੁਤਾਬਕ, ਪੀਪਲਜ਼ ਲਿਬਰੇਸ਼ਨ ਆਰਮੀ ਦੇ ਕੇਜੀ-500 ਅਤੇ ਵਾਈ-8 ਜਹਾਜ਼ ਤਾਈਵਾਨ ਦੇ ਏਡੀਜ਼ੇਡ ਦੇ ਦੱਖਣ-ਪੱਛਮੀ ਕੋਨੇ ‘ਚ ਦਾਖਲ ਹੋਏ। ਜਵਾਬ ਵਿੱਚ, ਤਾਈਵਾਨ ਨੇ ਰੇਡੀਓ ਚੇਤਾਵਨੀਆਂ ਦੇ ਪ੍ਰਸਾਰਣ ਅਤੇ ਮਿਜ਼ਾਈਲ ਪ੍ਰਣਾਲੀਆਂ ਨੂੰ ਤਾਇਨਾਤ ਕਰਨ ਤੋਂ ਇਲਾਵਾ ਚੀਨੀ ਜਹਾਜ਼ਾਂ ਦੀ ਨਿਗਰਾਨੀ ਕਰਨ ਲਈ ਆਪਣੇ ਜਹਾਜ਼ ਭੇਜੇ। ਪਿਛਲੇ ਚਾਰ ਦਿਨਾਂ ਵਿੱਚ ਚੀਨ ਦੇ ਕਰੀਬ 150 ਫੌਜੀ ਜਹਾਜ਼ਾਂ ਦੇ ਤਾਈਵਾਨ ਦੇ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ ਬੀਜਿੰਗ ਅਤੇ ਤਾਈਪੇ ਵਿਚਾਲੇ ਤਣਾਅ ਕਈ ਗੁਣਾ ਵੱਧ ਗਿਆ ਹੈ। ਚੀਨ ਦੇ ਨਾਲ ਤਾਈਪੇ ਦਾ ਫੌਜੀ ਤਣਾਅ 40 ਸਾਲਾਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਭੈੜਾ ਹੈ, ਰੱਖਿਆ ਮੰਤਰੀ ਚੀ ਕੁਓ-ਚੇਂਗ ਨੇ ਵੀਰਵਾਰ ਨੂੰ ਤਾਈਵਾਨ ਵਿੱਚ ਚੀਨੀ ਜਹਾਜ਼ਾਂ ਦੁਆਰਾ ਰਿਕਾਰਡ ਗਿਣਤੀ ਵਿੱਚ ਘੁਸਪੈਠ ਕਰਨ ਤੋਂ ਬਾਅਦ ਕਿਹਾ।

Comment here