ਅਪਰਾਧਸਿਆਸਤਖਬਰਾਂ

ਦੋ ਕੁੜੀਆਂ ਮੌਜ ਮਸਤੀ ਦਾ ਲਾਰਾ ਲਾ ਕੇ ਬਜ਼ੁਰਗ ਨੂੰ ਲੁਟਦੀਆਂ ਗਿ੍ਫਤਾਰ 

ਚੰਡੀਗੜ੍ਹ-ਪੁਲਸ ਨੇ ਇਕ ਬਜ਼ੁਰਗ ਵਿਅਕਤੀ ਨੂੰ ਕਾਲ ਗਰਲ ਦੱਸ ਕੇ ਹੋਟਲ ਦੇ ਕਮਰੇ ਵਿਚ ਲੈ ਕੇ ਜਾਣ ਦੇ ਬਹਾਨੇ 15 ਹਜ਼ਾਰ ਰੁਪਏ ਲੁੱਟਣ ਵਾਲੀਆਂ ਦੋ ਕੁੜੀਆਂ ਨੂੰ ਕਾਬੂ ਕੀਤਾ ਹੈ। ਆਈ. ਟੀ. ਪਾਰਕ ਥਾਣਾ ਇੰਚਾਰਜ ਰੋਹਤਾਸ਼ ਦੀ ਅਗਵਾਈ ਵਿਚ ਪਹੁੰਚੀ ਔਰਤ ਪੁਲਸ ਨੇ ਮੁਲਜ਼ਮ ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਬਜ਼ੁਰਗ ਤੋਂ ਲੁੱਟੇ ਗਏ 15 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ 61 ਸਾਲਾ ਬਜ਼ੁਰਗ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਦੋਵੇਂ ਲੜਕੀਆਂ ਉਸਨੂੰ ਮਨੀਮਾਜਰਾ ਦੇ ਬੱਸ ਅੱਡੇ ਨੇੜੇ ਮਿਲੀਆਂ ਸਨ। ਦੋਵਾਂ ਨੇ ਉਸ ਨੂੰ ਜਿਸਮਫਰੋਸ਼ੀ ਦੀ ਆੜ ਵਿਚ ਦੜਵਾ ਸਥਿਤ ਇਕ ਹੋਟਲ ਵਿਚ ਲੈ ਕੇ ਜਾਣ ਦੀ ਗੱਲ ਕਹੀ। ਇਸ ਤੋਂ ਬਾਅਦ ਯੋਜਨਾ ਤਹਿਤ ਦੋਵੇਂ ਲੜਕੀਆਂ ਬਜ਼ੁਰਗ ਨੂੰ ਹੋਟਲ ਵਿਚ ਲੈ ਕੇ ਜਾਣ ਲਈ ਨਿਕਲੀਆਂ ਸਨ। ਇਸ ਦੌਰਾਨ ਉਨ੍ਹਾਂ ਨੇ ਰਿਕਸ਼ਾ ਚਾਲਕ ਨੂੰ ਵਾਪਸ ਭੇਜ ਦਿੱਤਾ, ਜਿਸ ’ਤੇ ਇਹ ਤਿੰਨੇ ਸਵਾਰ ਹੋਏ ਸਨ। ਇਸ ਤੋਂ ਬਾਅਦ ਬਜ਼ੁਰਗ ਤੋਂ 15 ਹਜ਼ਾਰ ਰੁਪਏ ਲੁੱਟ ਲਏ।ਬਜ਼ੁਰਗ ਨੇ ਰੌਲਾ ਪਾਇਆ ਤਾਂ ਆਸਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਦੋਵਾਂ ਲੜਕੀਆਂ ਨੂੰ ਰੋਕ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਲੜਕੀਆਂ 5 ਸਾਲਾਂ ਤੋਂ ਗਿਰੋਹ ਚਲਾ ਕੇ ਲੋਕਾਂ ਨੂੰ ਲੁੱਟ ਰਹੀਆਂ ਹਨ। ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਉਹ ਲੋਕਾਂ ਨੂੰ ਜਿਸਮਫਰੋਸ਼ੀ ਦੇ ਜਾਲ ਵਿਚ ਫਸਾ ਕੇ ਇਸ ਤਰ੍ਹਾਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੀਆਂ ਸਨ।

Comment here