ਅਪਰਾਧਖਬਰਾਂਚਲੰਤ ਮਾਮਲੇ

ਦੋਹਰੇ ਕਤਲਕਾਂਡ ’ਚ ਗੈਂਗਸਟਰ ਛੋਟਾ ਰਾਜਨ ਬਰੀ

ਮੁੰਬਈ-ਸੀ.ਬੀ.ਆਈ. ਅਦਾਲਤ ਨੇ 2009 ਦੇ ਦੋਹਰੇ ਕਤਲਕਾਂਡ ’ਚ ਗੈਂਗਸਟਰ ਛੋਟਾ ਰਾਜਨ ਅਤੇ 3 ਹੋਰਨਾਂ ਨੂੰ ਵੀਰਵਾਰ ਨੂੰ ਬਰੀ ਕਰ ਦਿੱਤਾ। ਵਿਸ਼ੇਸ਼ ਜੱਜ ਏ. ਐੱਮ. ਪਾਟਿਲ ਨੇ ਸਬੂਤਾਂ ਦੀ ਘਾਟ ’ਚ ਉਨ੍ਹਾਂ ਨੂੰ ਬਰੀ ਕਰਦਿਆਂ ਕਿਹਾ ਕਿ ਇਸਤਗਾਸਾ ਧਿਰ ਦੋਸ਼ ਸਾਬਤ ਕਰਨ ’ਚ ਨਾਕਾਮ ਰਹੀ। ਜੱਜ ਨੇ ਕਿਹਾ ਇਸਤਗਾਸਾ ਧਿਰ ਰਾਜਨ ਨਾਲ ਜੁੜੀ ਸਾਜ਼ਿਸ਼ ਨੂੰ ਵੀ ਸਾਬਤ ਨਹੀਂ ਕਰ ਸਕੀ। ਮਾਮਲੇ ’ਚ ਜਿਨ੍ਹਾਂ 3 ਹੋਰ ਵਿਅਕਤੀਆਂ ਨੂੰ ਰਿਹਾਅ ਕੀਤਾ ਗਿਆ, ਉਨ੍ਹਾਂ ਵਿਚ ਮੁਹੰਮਦ ਅਲੀ ਸ਼ੇਖ, ਉਮੇਦ ਸ਼ੇਖ ਤੇ ਪ੍ਰਣਯ ਰਾਣੇ ਸ਼ਾਮਲ ਹਨ।
ਇਸਤਗਾਸਾ ਧਿਰ ਮੁਤਾਬਕ ਜੁਲਾਈ 2009 ’ਚ ਸ਼ਾਹਿਦ ਗੁਲਾਮ ਹੁਸੈਨ ਉਰਫ ਛੋਟੇ ਮੀਆਂ ਦੀ ਦੱਖਣੀ ਮੁੰਬਈ ਦੇ ਨਾਗਪਾੜਾ ਇਲਾਕੇ ’ਚ ਫੁੱਟਪਾਥ ’ਤੇ 2 ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਵਾਲੀ ਥਾਂ ਤੋਂ ਫਰਾਰ ਹੋਣ ਵੇਲੇ ਹਮਲਾਵਰਾਂ ਨੇ 3 ਹੋਰ ਵਿਅਕਤੀਆਂ ਨੂੰ ਵੀ ਗੋਲੀ ਮਾਰੀ ਸੀ। ਇਸ ਘਟਨਾ ’ਚ ਛੋਟੇ ਮੀਆਂ ਦੇ ਨਾਲ ਹੀ ਸਈਦ ਅਰਸ਼ਦ ਦੀ ਵੀ ਮੌਤ ਹੋ ਗਈ ਸੀ। ਜਾਂਚ ਦੌਰਾਨ ਪੁਲਸ ਨੇ ਰਾਣੇ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਕਥਿਤ ਤੌਰ ’ਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਬਾਰੇ ਦੱਸਿਆ ਸੀ।

Comment here