ਇਕ ਬਨੈਣ ਦੇ ਇਸ਼ਤਿਹਾਰ ’ਚ ਦੋਹਰੇ ਅਰਥਾਂ ਵਾਲੇ ਸ਼ਬਦਾਂ ਦੀ ਵਰਤੋਂ ਕਰਨ ਦੀ ਫ਼ਿਲਮ ਸਟਾਰ ਅਕਸ਼ੇ ਕੁਮਾਰ ਖ਼ਿਲਾਫ਼ ਸ਼ਿਕਾਇਤ ਕੌਮੀ ਮਹਿਲਾ ਕਮਿਸ਼ਨ ਕੋਲ ਪਹੁੰਚ ਗਈ ਹੈ। ਚੰਡੀਗੜ੍ਹ ਦੇ ਆਰ. ਟੀ. ਆਈ. ਵਰਕਰ ਤੇ ਐਡਵੋਕੇਟ ਐੱਚ. ਸੀ. ਅਰੋੜਾ ਵਲੋਂ ਉਕਤ ਇਸ਼ਤਿਹਾਰ ’ਚ ਇਸਤੇਮਾਲ ਸ਼ਬਦਾਵਲੀ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ’ਚ ਕਿਹਾ ਗਿਆ ਸੀ ਕਿ ਜੋ ਸ਼ਬਦਾਵਲੀ ਇਸ਼ਤਿਹਾਰ ’ਚ ਇਸਤੇਮਾਲ ਹੋ ਰਹੀ ਹੈ, ਉਸ ਨੂੰ ਇਕ ਪਿਤਾ ਆਪਣੀ ਬੇਟੀ ਨਾਲ ਬੈਠ ਕੇ ਨਾ ਤਾਂ ਵੇਖ ਸਕਦਾ ਹੈ ਤੇ ਨਾ ਸੁਣ ਸਕਦਾ ਹੈ। ਸ਼ਿਕਾਇਤ ’ਚ ਇਸ਼ਤਿਹਾਰ ਕੰਪਨੀ ਤੇ ਬਨੈਣ ਬਣਾਉਣ ਵਾਲੀ ਕੰਪਨੀ ਸਮੇਤ ਸ਼ਬਦਾਂ ਨੂੰ ਟੀ. ਵੀ. ’ਤੇ ਬੋਲਣ ਵਾਲੇ ਅਕਸ਼ੇ ਕੁਮਾਰ ਨੂੰ ਪਾਰਟੀ ਬਣਾਇਆ ਗਿਆ ਸੀ। ਪੰਜਾਬ ਮਹਿਲਾ ਕਮਿਸ਼ਨ ਨੇ ਉਕਤ ਮਾਮਲੇ ਨੂੰ ਕੌਮੀ ਪੱਧਰ ਦਾ ਦੱਸਦਿਆਂ ਸ਼ਿਕਾਇਤ ਕੌਮੀ ਮਹਿਲਾ ਕਮਿਸ਼ਨ ਨੂੰ ਕਾਰਵਾਈ ਲਈ ਭੇਜ ਦਿੱਤੀ ਹੈ, ਜਿਸ ਦੀ ਕਾਪੀ ਸ਼ਿਕਾਇਤਕਰਤਾ ਨੂੰ ਮਿਲ ਗਈ ਹੈ।
ਦੋਹਰੇ ਅਰਥਾਂ ਵਾਲੀ ਸ਼ਬਦਾਵਲੀ ਕਾਰਨ ਅਕਸ਼ੇ ਖ਼ਿਲਾਫ਼ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ

Comment here