ਮਾਮਲਾ ਪੈਂਡੋਰਾ ਪੇਪਰਜ਼ ’ਚ ਜਾਇਦਾਦ ਉਜਾਗਰ ਕਰਨ ਦਾ
ਇਸਲਾਮਾਬਾਦ-ਬੀਤੇ ਦਿਨੀਂ ਵਿੱਤੀ ਜਾਇਦਾਦਾਂ ਨੂੰ ਉਜਾਗਰ ਕਰਨ ਵਾਲੇ ਪੈਂਡੋਰਾ ਪੇਪਰਜ਼ ਵਿਚ ਇਮਰਾਨ ਖਾਨ ਦੀ ਕੈਬਨਿਟ ਦੇ ਕਈ ਮੰਤਰੀਆਂ ਦੇ ਨਾਲ-ਨਾਲ ਵਿਰੋਧੀ ਧਿਰ ਦੇ ਨੇਤਾਵਾਂ ਦੇ ਨਾਮ ਵੀ ਸ਼ਾਮਲ ਹਨ। ਵਿਰੋਧੀ ਧਿਰ ਲਗਾਤਾਰ ਇਮਰਾਨ ਦੇ ਅਸਤੀਫੇ ਦੀ ਮੰਗ ਕਰ ਰਿਹਾ ਹੈ। ਉੱਥੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਜਿਹੜੇ ਕੈਬਨਿਟ ਮੰਤਰੀਆਂ ਦੇ ਨਾਮ ਪੈਂਡੋਰਾ ਪੇਪਰਜ਼ ਵਿਚ ਸਾਹਮਣੇ ਆਏ ਹਨ ਉਹਨਾਂ ਨੂੰ ਉਹਨਾਂ ਨਾਲ ਸਬੰਧਤ ਅਹੁਦਿਆਂ ਤੋਂ ਉਦੋਂ ਤੱਕ ਹਟਾਇਆ ਨਹੀਂ ਜਾਵੇਗਾ ਜਦੋਂ ਤੱਕ ਕਿ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦੇ।
ਚੌਧਰੀ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੈਂਡੋਰਾ ਪੇਪਰਜ਼ ਮਾਮਲੇ ਵਿਚ ਪਾਕਿਸਤਾਨੀ ਨਾਵਾਂ ਦੀ ਜਾਂਚ ਲਈ ਇਕ ਸੈੱਲ ਦਾ ਗਠਨ ਕੀਤਾ ਸੀ। ਭਾਵੇਂਕਿ ਵਿਰੋਧੀ ਦਲਾਂ ਨੇ ਇਮਰਾਨ ਖਾਨ ਦੇ ਇਸ ਕਦਮ ਨੂੰ ਧੋਖਾ ਕਰਾਰ ਦਿੱਤਾ ਹੈ। ਵਿਰੋਧੀ ਧਿਰ ਨੇ ਇਕ ਨਿਆਂਇਕ ਕਮਿਸ਼ਨ ਜਾਂ ਪਨਾਮਾ ਪੇਪਰਜ਼ ਦੀ ਤਰ੍ਹਾਂ ਇਕ ਸੁਤੰਤਰ ਕਮਿਸ਼ਨ ਦੇ ਮਾਧਿਅਮ ਨਾਲ ਜਾਂਚ ਦੀ ਮੰਗ ਕੀਤੀ ਹੈ।
Comment here