ਸਿਆਸਤਸਿਹਤ-ਖਬਰਾਂਖਬਰਾਂ

ਦੋਵੇਂ ਟੀਕੇ ਲਵਾਉਣ ਵਾਲੇ ਹੀ ਰੇਲ ਚ ਕਰ ਸਕਣਗੇ ਸਫਰ

ਨਵੀਂ ਦਿੱਲੀ– ਕੋਵਿਡ ਰੋਕੂ ਟੀਕੇ ਤੋਂ ਬਚਦੇ ਆ ਰਹੇ ਲੋਕ ਲਾਗ ਦੇ ਫੈਲਾਅ ਦਾ ਕਾਰਨ ਬਣ ਰਹੇ ਹਨ, ਅਜਿਹੇ ਲੋਕਾਂ ਨਾਲ ਸਰਕਾਰ ਸਖਤੀ ਨਾਲ ਸਿਝਣ ਲੱਗੀ ਹੈ। ਰੇਲਵੇ ਨੇ ਵੀ ਇਕ ਵੱਡਾ ਫੈਸਲਾ ਕੀਤਾ ਹੈ। ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨੂੰ ਦੇਖਦੇ ਹੋਏ ਹਰ ਤਰ੍ਹਾਂ ਦੀ ਰੋਕ ਲਗਾਈ ਜਾ ਰਹੀ ਹੈ। ਉਥੇ ਹੀ ਵੀਕੈਂਡ ਕਰਫਿਊ ਤੇ ਨਾਈਟ ਕਰਫਿਊ ਵੀ ਲਗਾਇਆ ਜਾ ਰਿਹਾ ਹੈ। ਲੋਕਾਂ ਦੀ ਭੀੜ ਘੱਟ ਕਰਨ ਲਈ ਜਨਤਕ ਥਾਵਾਂ ਲਈ ਨਿਯਮ ਲਾਗੂ ਕੀਤੇ ਗਏ ਹਨ। ਇਸੇ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ਨੂੰ ਦੇਖਦੇ ਹੋਏ ਰੇਲਵੇ ਨੇ ਇਕ ਵੱਡਾ ਫੈਸਲਾ ਲਿਆ ਹੈ। ਤਾਮਿਲਨਾਡੂ ‘ਚ ਦੱਖਣੀ ਰੇਲਵੇ ਨੇ ਯਾਤਰੀਆਂ ਦੇ ਖਾਸ ਨਿਯਮ ਬਣਾਏ ਹਨ। ਚੇਨਈ ਵਿਚ ਲੋਕਲ ਟਰੇਨ ਵਿਚ ਹੋਈ ਯਾਤਰੀ ਸਫਰ ਕਰ ਸਕਦਾ ਹੈ। ਜਿਸ ਨੇ ਕੋਰੋਨਾ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲਈਆਂ ਹਨ। ਇਕ ਡੋਜ਼ ਵਾਲੇ ਵਿਅਕਤੀ ਨੂੰ ਰੇਲਵੇ ਵਿਚ ਸਫਰ ਕਰਨ ਦੀ ਆਗਿਆ ਨਹੀਂ ਹੋਵੇਗੀ। ਰੇਲਵੇ ਨੇ ਕਿਹਾ ਹੈ ਕਿ 10 ਜਨਵਰੀ ਦੇ ਬਾਅਦ ਸਿਰਫ ਉਹੀ ਲੋਕ ਟਰੇਨ ਵਿਚ ਜਾ ਸਕਦੇ ਹਨ ਜਿਨ੍ਹਾਂ ਕੋਲ ਕੋਰੋਨਾ ਵੈਕਸੀਨ ਡੋਜ਼ ਦਾ ਸਰਟੀਫਿਕੇਟ ਹੋਵੇਗਾ। ਮਤਲਬ ਹੋਈ ਲੋਕ ਜਿਨ੍ਹਾਂ ਨੇ ਦੋਨਾਂ ਖੁਰਾਕਾਂ ਲਈਆਂ ਹਨ। ਜਿਨ੍ਹਾਂ ਨੇ ਹਾਂਲੇ ਤੱਕ ਕੋਰੋਨਾ ਦੀਆਂ ਦੋਨਾਂ ਖੁਰਾਕਾਂ ਨਹੀਂ ਲਈਆਂ ਹਨ। ਉਹ ਟਰੇਨ ਦਾ ਸਫਰ ਨਹੀਂ ਕਰ ਸਕਦੇ। ਹਾਂਲਾਕਿ ਇਸ ਤਰ੍ਹਾਂ ਦੀਆਂ ਗਾਈਡਲਾਈਨ ਹੁਣ ਤੱਕ ਦੱਖਣੀ ਰੇਲਵੇ ਦੇ ਵਲੋਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦੱਖਣੀ ਰੇਲਵੇ ਦੀ ਇਕ ਹੋਰ ਗਈਡਲਾਈਨ ਦੇ ਮੁਤਾਬਕ, ਰੇਲਵੇ ਕੈਂਪਸ ਵਿਚ ਮਾਸਕ ਨਾ ਲਾਗਉਣ ਤੇ ਯਾਤਰੀਆਂ ਨੂੰ 500 ਰੁਪਏ ਜੁਰਮਾਨਾ ਦੇਣਾ ਹੋਵੇਗਾ। ਤਾਮਿਲਨਾਡੂ ਵਿਚ ਕੋਰੋਨਾ ਦੇ ਵੱਧਦੇ ਮਾਮਲਿਆ ਨੂੰ ਦੇਖਦੇ ਹੋਏ ਰੇਲੇਵੇ ਵਿਭਾਗ ਵਲੋਂ ਇਹ ਗਈਡ ਲਾਈਨ ਜਾਰੀ ਕੀਤੀ ਗਈ ਹੈ। ਰੇਲਵੇ ਦੇ ਦੱਸਿਆ ਹੈ ਕਿ ਟਰੇਨ ਸੇਵਾ ਸਿਰਫ 50 ਪ੍ਰਤੀਸ਼ਤ ਦੇ ਨਾਲ ਚਲਾਈ ਜਾਵੇਗੀ। ਜਿਸ ਨਾਲ ਕੋਰੋਨਾ ਇਨਫੈਕਸ਼ਨ ਦਾ ਖਤਰਾਂ ਘੱਟ ਜਾਵੇਗਾ। ਇਸ ਤੋਂ ਇਲਾਵਾ ਟਿਕਟ ਲੈਣ ਲਈ ਯਾਤਰੀ ਨੂੰ ਕੋਰੋਨਾ ਵੈਕਸੀਨ ਦੀ ਸਰਟੀਫਿਕੇਟ ਦਿਖਾਉਣਾ ਹੋਵੇਗਾ। ਬਿਨਾਂ ਸਰਟੀਫਿਕੇਟ ਸਫਰ ਨਹੀਂ ਕਰ ਸਕਦੇ।

ਇਸ ਬਾਰੇ ਬਕਾਇਦਾ ਰੇਲਵੇ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ, ਜੋ ਸੋਸ਼ਲ ਮੀਡੀਆ ਜ਼ਰੀਏ ਵੀ ਅਵਾਮ ਨਾਲ ਸਾਂਝਾ ਕੀਤਾ ਗਿਆ ਹੈ-

https://twitter.com/DrmChennai/status/1480113178109308931?ref_src=twsrc%5Etfw%7Ctwcamp%5Etweetembed%7Ctwterm%5E1480113178109308931%7Ctwgr%5E%7Ctwcon%5Es1_&ref_url=https%3A%2F%2Fwww.punjabijagran.com%2Fnational%2Fgeneral-railway-passengers-with-two-doses-of-vaccination-allowed-to-travel-on-train-from-january10-9011694.html

Comment here