ਸਿਆਸਤਖਬਰਾਂ

ਦੈਨਿਕ ਭਾਸਕਰ ਦੇ ਦਫਤਰਾਂ ਤੇ ਈ ਡੀ, ਆਈ ਟੀ ਦੇ ਛਾਪੇ

ਨੋਇਡਾ-ਅੱਜ ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੇ ਦੋਸ਼ਾਂ ਤਹਿਤ ‘ਦੈਨਿਕ ਭਾਸਕਰ’ ਅਖਬਾਰ ਦੇ ਮਾਲਕਾਂ ਦੇ ਘਰਾਂ ਤੇ ਸੰਸਥਾਵਾਂ ‘ਤੇ ਛਾਪਾ ਮਾਰਿਆ ਹੈ। ਰਾਤੀਂ ਢਾਈ ਵਜੇ ਤੋਂ ਛਾਪੇ ਮਾਰੇ ਜਾ ਰਹੇ ਹਨ। ਇਹ ਛਾਪੇ ਭਾਸਕਰ ਦੇ ਨੋਇਡਾ, ਜੈਪੁਰ ਤੇ ਅਹਿਮਦਾਬਾਦ ਦਫਤਰਾਂ ‘ਤੇ ਮਾਰੇ ਗਏ।  ਦਫਤਰਾਂ ਵਿੱਚ ਹਾਜ਼ਰ ਸਾਰੇ ਕਰਮਚਾਰੀਆਂ ਦੇ ਫੋਨ ਜ਼ਬਤ ਕਰ ਲਏ ਗਏ , ਕਿਸੇ ਨੂੰ ਵੀ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਈ ਡੀ, ਇਨਕਮ ਟੈਕਸ ਵਿਭਾਗ ਦੇ ਨਾਲ, ਸਥਾਨਕ ਪੁਲਿਸ ਦੀ ਮਦਦ ਨਾਲ ਇਹ ਛਾਪੇ ਮਾਰੇ ਗਏ। ਛਾਪੇਮਾਰੀ ਦੌਰਾਨ ਅਹਿਮ ਦਸਤਾਵੇਜ਼ਾਂ ਦੇ ਲੱਭੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਵਿਰੋਧੀ ਧਿਰ ਨੇ ਇਸ ਦੀ ਅਲਚੋਨਾ ਕਰਦਿਆਂ ਇਸ ਨੂੰ ਰੇਡ ਜੀਵੀ ਦਾ ਪ੍ਰੈੱਸ ਦੀ ਆਜ਼ਾਦੀ ਉਤੇ ਬੁਜ਼ਦਿਲਾਨਾ ਹਮਲਾ ਕਰਾਰ ਦਿਤਾ ਹੈ। ਦੂਜੇ ਪਾਸੇ ਮੋਦੀ ਸਰਕਾਰ ਦੇ ਨੁਮਾਇੰਦੇ ਇਸ ਨੂੰ ਸੰਬੰਧਤ ਵਿਭਾਗਾਂ ਦੀ ਕਾਰਵਾਈ ਕਹਿ ਰਹੇ ਨੇ ਤੇ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ ਕਿ ਇਸ ਕਾਰਵਾਈ ਚ ਸਰਕਾਰ ਦਾ ਕੋਈ ਹੱਥ ਨਹੀਂ ਹੈ। ਯਾਦ ਰਹੇ ਕਰੋਨਾ ਕਾਲ ਚ ਦੈਨਿਕ ਭਾਸਕਰ ਨੇ ਸਰਕਾਰੀ ਵਿਵਸਥਾ ਦੇ ਨੁਕਸ ਨਿੱਠ ਕੇ ਨਸ਼ਰ ਕੀਤੇ ਸਨ।

Comment here