ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 54ਵੀਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਫਐੱਸ) ਦੀ ਸਥਾਪਨਾ ਦਿਵਸ ਪਰੇਡ ਦੇ ਮੌਕੇ ‘ਤੇ ਨੀਸਾ ਵਿਖੇ ਬੈਫਲ ਰੇਂਜ ‘ਅਰਜੁਨ’ ਦਾ ਉਦਘਾਟਨ ਕੀਤਾ। ਇਸ ਦੌਰਾਨ ਪਰੇਡ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਅੱਤਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਨੀਤੀ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ। ਸੀਆਈਐਸਐਫ ਦੀ ਪਰੇਡ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵੱਖਵਾਦ, ਅੱਤਵਾਦ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸਾਹਮਣੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਰੱਖਿਆ ਹੈ। ਜੇਕਰ ਇਹ ਟੀਚਾ ਪੂਰਾ ਕਰਨਾ ਹੈ ਤਾਂ ਸਾਡੇ ਹਵਾਈ ਅੱਡੇ, ਬੰਦਰਗਾਹ, ਰੇਲ ਲਾਈਨ, ਉਦਯੋਗਿਕ ਇਕਾਈਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ।ਮੈਨੂੰ ਯਕੀਨ ਹੈ ਕਿ ਸੀਆਈਐਸਐਫ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਚੁਣੌਤੀਆਂ ਨੂੰ ਪਾਰ ਕਰ ਲਵੇਗੀ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਤਰੱਕੀ ਵਿੱਚ ਸੀਆਈਐਸਐਫ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਕਿਉਂਕਿ ਕੋਈ ਵੀ ਦੇਸ਼ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸ ਦੇ ਉਦਯੋਗਾਂ ਦੀ ਸੁਰੱਖਿਆ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਸੀਆਈਐਸਐਫ ਨੇ 53 ਸਾਲਾਂ ਵਿੱਚ ਸੀਆਈਐਸਐਫ ਦੀ ਸਥਾਪਨਾ ਦੇ ਸਾਰੇ ਉਦੇਸ਼ ਪੂਰੇ ਕੀਤੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਬੰਦਰਗਾਹਾਂ, ਹਵਾਈ ਅੱਡਿਆਂ ਆਦਿ ਦੀ ਸੁਰੱਖਿਆ ਲਈ ਆਉਣ ਵਾਲੇ ਸਮੇਂ ਵਿੱਚ ਸੀਆਈਐਸਐਫ ਨੂੰ ਸਾਰੀਆਂ ਤਕਨੀਕਾਂ ਨਾਲ ਮਜ਼ਬੂਤ ਕਰੇਗਾ। ਸੀਆਈਐਸਐਫ ਦੀ ਬਦੌਲਤ ਨਕਸਲੀ ਅਤੇ ਅੱਤਵਾਦੀ ਕਾਬੂ ਵਿੱਚ ਹਨ। ਦੱਸ ਦਈਏ ਕਿ ਸੀਆਈਐੱਫਐੱਸ ਪਹਿਲੀ ਵਾਰ ਦਿੱਲੀ-ਐਨਸੀਆਰ ਦੇ ਬਾਹਰ ਆਪਣਾ ਸਾਲਾਨਾ ਸਥਾਪਨਾ ਦਿਵਸ ਮਨਾ ਰਿਹਾ ਹੈ। ਪ੍ਰੋਗਰਾਮ ਦਾ ਆਯੋਜਨ ਇੱਥੇ ਹਕੀਮਪੇਟ ਸਥਿਤ ਸੀਆਈਐਸਐਫ ਰਾਸ਼ਟਰੀ ਉਦਯੋਗਿਕ ਸੁਰੱਖਿਆ ਅਕੈਡਮੀ ਵਿੱਚ ਕੀਤਾ ਗਿਆ ਹੈ। ਦੇ ਜਵਾਨਾਂ ਨੇ ਸਥਾਪਨਾ ਦਿਵਸ ਪਰੇਡ ਦੌਰਾਨ ਮੌਕ ਡਰਿੱਲ ਵੀ ਕੀਤੀ।
ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ : ਅਮਿਤ ਸ਼ਾਹ

Comment here