ਅਪਰਾਧਸਿਆਸਤਖਬਰਾਂ

ਦੇਸ਼ ਛੱਡਣ ਦੀ ਪਾਬੰਦੀ ‘ਤੇ ਇਮਰਾਨ ਬੋਲੇ-‘ਮੇਰੀ ਵਿਦੇਸ਼ ਜਾਣ ਦੀ ਕੋਈ ਯੋਜਨਾ ਨਹੀਂ’

ਇਸਲਾਮਾਬਾਦ-ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਉਨ੍ਹਾਂ ਦੀ ਪਤਨੀ ਅਤੇ ਘੱਟੋ-ਘੱਟ ਪਾਰਟੀ ਦੇ 80 ਲੋਕਾਂ ਨੂੰ ਦੇਸ਼ ਛੱਡਣ ‘ਤੇ ਰੋਕ ਲਗਾ ਦਿੱਤੀ ਹੈ। ਇਮਰਾਨ ਨੇ ਦੇਸ਼ ਤੋਂ ਬਾਹਰ ਜਾਣ ‘ਤੇ ਰੋਕ ਲਗਾਏ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੱਤਾਧਾਰੀ ਗਠਜੋੜ ਦੇ ਨੇਤਾਵਾਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਿਦੇਸ਼ ਯਾਤਰਾ ਕਰਨ ਦੀ ਕੋਈ ਯੋਜਨਾ ਨਹੀਂ ਹੈ, ਕਿਉਂਕਿ ਨਾ ਤਾਂ ਉਨ੍ਹਾਂ ਦੀ ਵਿਦੇਸ਼ ਵਿਚ ਜਾਇਦਾਦ ਹੈ ਅਤੇ ਨਾ ਹੀ ਕੋਈ ਕਾਰੋਬਾਰ ਹੈ। ਖਾਨ, ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਅਤੇ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਹੋਰ ਨੇਤਾਵਾਂ ਅਤੇ ਸਾਬਕਾ ਜਨਤਕ ਨੁਮਾਇੰਦਿਆਂ ਨੂੰ ਵੀਰਵਾਰ ਨੂੰ ਕਥਿਤ ਤੌਰ ‘ਤੇ ਦੇਸ਼ ਛੱਡਣ ਤੋਂ ਰੋਕ ਦਿੱਤਾ ਗਿਆ ਸੀ।
ਖਾਨ ਨੇ ਟਵਿੱਟਰ ‘ਤੇ ਲਿਖਿਆ, ”ਮੈਂ ਆਪਣਾ ਨਾਂ ਈ.ਸੀ.ਐੱਲ. ‘ਚ ਪਾਉਣ ਲਈ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੀ ਵਿਦੇਸ਼ ਯਾਤਰਾ ਕਰਨ ਦੀ ਕੋਈ ਯੋਜਨਾ ਨਹੀਂ ਹੈ, ਕਿਉਂਕਿ ਮੇਰੀ ਨਾ ਤਾਂ ਵਿਦੇਸ਼ ਵਿੱਚ ਕੋਈ ਜਾਇਦਾਦ ਜਾਂ ਕਾਰੋਬਾਰ ਹੈ ਅਤੇ ਨਾ ਹੀ ਮੇਰਾ ਦੇਸ਼ ਤੋਂ ਬਾਹਰ ਕੋਈ ਬੈਂਕ ਖਾਤਾ ਹੈ। ਜਦੋਂ ਮੈਨੂੰ ਕਦੇ ਛੁੱਟੀ ‘ਤੇ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਦੁਨੀਆ ਦੇ ਆਪਣੇ ਮਨਪਸੰਦ ਸਥਾਨ, ਉੱਤਰੀ ਪਹਾੜੀਆਂ ‘ਤੇ ਜਾਣਾ ਚਾਹਾਂਗਾ।” ਗ੍ਰਹਿ ਮੰਤਰਾਲਾ ਕੋਲ ਐਗਜ਼ਿਟ ਕੰਟਰੋਲ ਲਿਸਟ ਹੁੰਦੀ ਹੈ। ਇਹ ਸੂਚੀ ਉਨ੍ਹਾਂ ਵਿਅਕਤੀਆਂ ਨਾਲ ਸਬੰਧਤ ਹੁੰਦੀ ਹੈ, ਜਿਨ੍ਹਾਂ ਨੂੰ ਲੰਬਿਤ ਅਦਾਲਤੀ ਕੇਸਾਂ ਜਾਂ ਹੋਰ ਕਾਰਨਾਂ ਕਰਕੇ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਹੈ।

Comment here