ਸੌਰਭ ਕਿਰਪਾਲ ਦੇ ਨਾਮ ਤੇ ਸੁਪਰੀਮ ਕੋਰਟ ਕਾਲੇਜੀਅਮ ਨੇ ਲਾਈ ਮੋਹਰ
ਨਵੀਂ ਦਿੱਲੀ – ਭਾਰਤੀ ਸਮਾਜ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਵਿਆਹ ਪ੍ਰਬੰਧਨ ਚ ਦੋ ਵਿਰੋਧੀ ਲਿੰਗਾਂ ਨੂੰ ਹੀ ਮਨਜ਼ੂਰੀ ਮਿਲਦੀ ਰਹੀ ਹੈ, ਸਮਲਿੰਗੀ ਹੋਣਾ ਲੱਜਤ ਹੋਣਾ ਹੈ, ਪਰ ਹੁਣ ਅਜਿਹਾ ਨਹੀਂ ਹੈ। ਦੇਸ਼ ਨੂੰ ਛੇਤੀ ਹੀ ਆਪਣਾ ਪਹਿਲਾ ਸਮਲਿੰਗੀ ਜੱਜ ਮਿਲ ਸਕਦਾ ਹੈ। ਸੁਪਰੀਮ ਕੋਰਟ ਦੇ ਕਾਲੇਜੀਅਮ ਨੇ ਐਡਵੋਕੇਟ ਸੌਰਭ ਕਿਰਪਾਲ ਨੂੰ ਦਿੱਲੀ ਹਾਈ ਕੋਰਟ ਦਾ ਜੱਜ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਕੌਲੇਜੀਅਮ ਨੇ 11 ਨਵੰਬਰ ਨੂੰ ਹੋਈ ਮੀਟਿੰਗ ਵਿਚ ਇਹ ਸਿਫ਼ਾਰਿਸ਼ ਕੀਤੀ। ਦੱਸ ਦਈਏ ਕਿ ਕਿਰਪਾਲ ਦੇ ਨਾਂ ‘ਤੇ ਕੇਂਦਰ ਚਾਰ ਵਾਰ ਇਤਰਾਜ਼ ਉਠਾ ਚੁੱਕਾ ਹੈ। ਇਸ ਦੇ ਬਾਵਜੂਦ ਸੁਪਰੀਮ ਕੋਰਟ ਦੇ ਕੌਲੇਜੀਅਮ ਨੇ ਸੌਰਭ ਦੇ ਨਾਂ ਦਾ ਪ੍ਰਸਤਾਵ ਰੱਖਿਆ ਹੈ। ਹੁਣ ਉਨ੍ਹਾਂ ਦੀ ਨਿਯੁਕਤੀ ਕਦੋਂ ਹੋਵੇਗੀ ਇਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਰਕਾਰ ਦੁਬਾਰਾ ਸਮੀਖਿਆ ਦੀ ਮੰਗ ਕਰ ਸਕਦੀ ਹੈ। ਦੇਸ਼ ਵਿਚ ਇਹ ਪਹਿਲੀ ਵਾਰ ਹੈ ਜਦੋਂ ਅਦਾਲਤ ਨੇ ਇਕ ਅਜਿਹੇ ਵਿਅਕਤੀ ਦੀ ਸਿਫ਼ਾਰਿਸ਼ ਕੀਤੀ ਹੈ ਜੋ ਸਮਲਿੰਗੀ ਹੋਣ ਦਾ ਦਾਅਵਾ ਕਰਦਾ ਹੈ। ਸਾਲ 2017 ਵਿਚ, ਦਿੱਲੀ ਹਾਈ ਕੋਰਟ ਕਾਲੇਜੀਅਮ ਨੇ ਸਰਬਸੰਮਤੀ ਨਾਲ ਸੌਰਭ ਕਿਰਪਾਲ ਦੇ ਨਾਮ ਦੀ ਸਿਫ਼ਾਰਸ਼ ਕੀਤੀ ਸੀ। ਸੁਪਰੀਮ ਕੋਰਟ ਨੇ ਇਸ ਦੀ ਸਿਫ਼ਾਰਸ਼ ਨੂੰ ਚਾਰ ਵਾਰ ਮੁਲਤਵੀ ਕੀਤਾ ਸੀ। ਇਸ ਤੋਂ ਪਹਿਲਾਂ ਮਾਰਚ 2021 ਵਿਚ ਤਤਕਾਲੀ ਸੀਆਈ ਐਸਏ ਬੋਬੜੇ ਨੇ ਕੇਂਦਰ ਤੋਂ ਸੌਰਭ ਨੂੰ ਜੱਜ ਬਣਾਉਣ ਦਾ ਸਟੈਂਡ ਜਾਣਨਾ ਚਾਹਿਆ ਸੀ, ਪਰ ਸਰਕਾਰ ਨੇ ਫਿਰ ਇਸ ਉੱਤੇ ਇਤਰਾਜ਼ ਜਤਾਇਆ ਸੀ।
ਸੌਰਭ ਕਿਰਪਾਲ ਦਾ ਸਬੰਧ ਇਕ ਵਿਦੇਸ਼ੀ ਵਿਅਕਤੀ ਨਾਲ ਹੈ। ਜਿਸਦਾ ਨਾਮ ਜਰਮੇਨ ਬਾਚਮੈਨ ਹੈ। ਬਾਚਮੈਨ ਇਕ ਮਨੁੱਖੀ ਅਧਿਕਾਰ ਕਾਰਕੁਨ ਹੈ ਅਤੇ ਸਵਿਟਜ਼ਰਲੈਂਡ ਤੋਂ ਹੈ। ਭਾਰਤ ਸਰਕਾਰ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਇਕ ਇੰਟਰਵਿਊ ‘ਚ ਸੌਰਭ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜੱਜ ਬਣਾਉਣ ਦੀ ਸਿਫਾਰਿਸ਼ ਕਰਨ ਦਾ ਫੈਸਲਾ ਉਨ੍ਹਾਂ ਦੇ ਜਿਨਸੀ ਰੁਝਾਨ ਕਾਰਨ ਟਾਲ ਦਿੱਤਾ ਗਿਆ ਸੀ। ਸੌਰਭ ਕਿਰਪਾਲ ਸਾਬਕਾ ਚੀਫ਼ ਜਸਟਿਸ ਬੀਐਨ ਕ੍ਰਿਪਾਲ ਦੇ ਪੁੱਤਰ ਹਨ। ਸੌਰਭ ਨੇ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਉਸਨੇ ਕੈਂਬਰਿਜ ਯੂਨੀਵਰਸਿਟੀ ਤੋਂ ਕਾਨੂੰਨ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਸੌਰਭ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨਾਲ ਕੰਮ ਕਰ ਚੁੱਕੇ ਹਨ। ਉਹ 20 ਸਾਲ ਤਕ ਸੁਪਰੀਮ ਕੋਰਟ ਵਿਚ ਪ੍ਰੈਕਟਿਸ ਕਰ ਚੁੱਕੇ ਹਨ। ਉਸਨੇ ਸੰਯੁਕਤ ਰਾਸ਼ਟਰ ਦੇ ਨਾਲ ਵੀ ਕੰਮ ਕੀਤਾ ਹੈ।
Comment here