ਅਪਰਾਧਸਿਆਸਤਖਬਰਾਂ

ਦੇਸ਼ ਧਰੋਹ ਦੇ ਮਾਮਲੇ ਚ ਫਸੀ ਰਾਣਾ ਜੋੜੀ ਦਾ ਜੁਡੀਸ਼ੀਅਲ ਰਿਮਾਂਡ

ਮੁੰਬਈ : ਦੇਸ਼ ਧਰੋਹ ਦੇ ਮਾਮਲੇ ਵਿੱਚ ਫਸੇ ਅਮਰਾਵਤੀ ਦੀ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾ ਦੇ ਪਤੀ ਤੇ ਵਿਧਾਇਕ ਰਵੀ ਰਾਣਾ ਨੂੰ ਅਦਾਲਤ ਤੋਂ ਝਟਕਾ ਲੱਗਾ ਹੈ | ਅਦਾਲਤ ਨੇ ਦੋਵਾਂ ਆਗੂਆਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ | ਹਾਲਾਂਕਿ ਪੁਲਸ ਨੇ ਪੁਲਸ ਹਿਰਾਸਤ ਦੀ ਮੰਗ ਕੀਤੀ ਸੀ, ਜਿਸ ਨੂੰ ਬਾਂਦਰਾ ਮੈਟਰੋਪੋਲੀਟਨ ਮੈਜਿਸਟਰੇਟ ਨੇ ਰੱਦ ਕਰ ਦਿੱਤਾ |
ਇਸ ਦੌਰਾਨ ਐਤਵਾਰ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲਸ ਨੇ ਨਵਨੀਤ ਰਾਣਾ ਅਤੇ ਉਸ ਦੇ ਪਤੀ ਵਿਰੁੱਧ ਦਰਜ ਐੱਫ ਆਈ ਆਰ ਵਿਚ ਸਰਕਾਰੀ ਅਧਿਕਾਰੀ ਨੂੰ ਡਿਊਟੀ ਨਿਭਾਉਣ ਤੋਂ ਰੋਕਣ ਲਈ ਅਪਰਾਧਿਕ ਤਾਕਤ ਦੀ ਵਰਤੋਂ ਨਾਲ ਸੰਬੰਧਤ ਧਾਰਾ 353 ਸ਼ਾਮਲ ਵੀ ਕੀਤੀ ਗਈ ਹੈ | ਇਸ ਤੋਂ ਪਹਿਲਾਂ ਲੋਕ ਸੇਵਕ ਦੇ ਕੰਮ ਵਿਚ ਰੁਕਾਵਟ ਪਾਉਣ ਲਈ ਅਪਰਾਧਿਕ ਸ਼ਕਤੀ ਦੀ ਵਰਤੋਂ ਨਾਲ ਸੰਬੰਧਤ ਧਾਰਾ 353 ਵੀ ਸ਼ਾਮਲ ਕੀਤੀ ਸੀ | ਦੱਸ ਦੇਈਏ ਕਿ ਪੁਲਸ ਵੱਲੋਂ ਨਵਨੀਤ ਰਾਣਾ ਅਤੇ ਉਨ੍ਹਾ ਦੇ ਪਤੀ ਖਿਲਾਫ ਦੇਸ਼ਧ੍ਰੋਹ ਦੀ ਧਾਰਾ 124ਏ ਵੀ ਲਗਾਈ ਗਈ ਹੈ | ਖਾਰ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੋੜੇ ਨੂੰ ਸ਼ਨੀਵਾਰ ਰਾਤ ਨੂੰ ਸ਼ਾਂਤਾਕਰੂਜ਼ ਥਾਣਾ ਜੇਲ੍ਹ ਵਿਚ ਭੇਜਿਆ ਗਿਆ ਸੀ | ਰਾਣਾ ਜੋੜੇ ਖਿਲਾਫ ਧਾਰਾ 153 ਏ (ਧਰਮ, ਭਾਸ਼ਾ ਆਦਿ ਦੇ ਨਾਂ ‘ਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਪੈਦਾ ਕਰਨਾ) ਅਤੇ ਮੁੰਬਈ ਪੁਲਸ ਐਕਟ ਦੀ ਧਾਰਾ 135 (ਪੁਲਸ ਵੱਲੋਂ ਲਾਗੂ ਕੀਤੇ ਗਏ ਮਨਾਹੀ ਹੁਕਮਾਂ ਦੀ ਉਲੰਘਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਇਸੇ ਦੌਰਾਨ ਰਾਣਾ ਜੋੜੇ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਖਾਰ ਪੁਲਸ ਨੇ ਸ਼ਿਵ ਸੈਨਾ ਵਰਕਰਾਂ ਖਿਲਾਫ ਐੱਫ ਆਈ ਆਰ ਦਰਜ ਕੀਤੀ ਹੈ |

Comment here