ਸਿਹਤ-ਖਬਰਾਂਖਬਰਾਂ

ਦੇਸ਼ ਚ ਕਰੋਨਾ ਲਾਗ ਦੇ ਕੇਸ ਘਟੇ, ਪਰ ਪਾਜ਼ਿਟਿਵਿਟੀ ਦਰ ਵਧੀ

ਨਵੀਂ ਦਿੱਲੀ-ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੇਸ਼ ਚ ਕੋਵਿਡ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ ਕਿ 11 ਮਈ ਤੋਂ ਕੋਰੋਨਾ ਦੇ ਔਸਤਨ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆਈ ਹੈ। ਪਰ ਕੋਰੋਨਾ ਪ੍ਰਤੀ ਲਾਪਰਵਾਹੀ ਨਾ ਵਰਤਣ ਦੀ ਸਲਾਹ ਵੀ ਦਿੱਤੀ ਅਤੇ ਕਿਹਾ ਕਿ ਅਸੀਂ ਥੱਕੇ ਚੁੱਕੇ ਹਾਂ, ਪਰ ਵਾਇਰਸ ਨਹੀਂ। ਉਹਨਾਂ ਕਿਹਾ ਕਿ ਦੇਸ਼ ਦੇ ਅਜਿਹੇ 22 ਜ਼ਿਲ੍ਹੇ ਹਨ- ਕੇਰਲ ਦੇ 7, ਮਨੀਪੁਰ ਵਿੱਚ 5, ਮੇਘਾਲਿਆ ਵਿੱਚ 3, ਜਿਥੇ ਪਿਛਲੇ 4 ਹਫਤਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਇਹ ਚਿੰਤਾ ਦਾ ਕਾਰਨ ਹੈ।  62 ਜ਼ਿਲ੍ਹੇ ਅਜਿਹੇ ਹਨ ਜਿਥੇ ਹਰ ਰੋਜ਼ 100 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਦੇਸ਼ ਦੀ ਟੈਸਟ ਪੋਸਿਟੀਵਿਟੀ ਦਰ ਇੱਕ ਹਫਤੇ ਵਿੱਚ ਹੀ ਦੁੱਗਣੀ ਹੋ ਗਈ ਹੈ। ਇਸ ਲਈ ਸੂਬਿਆਂ ਨੂ ਸਾਵਧਾਨ ਕੀਤਾ ਜਾ ਰਿਹਾ ਹੈ

Comment here