ਸਿਹਤ-ਖਬਰਾਂਖਬਰਾਂ

ਦੇਸ਼ ਚ ਕਰੋਨਾ ਨਾਲ ਮੌਤਾਂ ਦਾ ਅੰਕੜਾ ਡਰਾਉਣ ਵਾਲਾ

ਨਵੀ ਦਿੱਲੀ-ਵਿਸ਼ਵ ਭਰ ਵਿੱਚ ਕਰੋਨਾ ਦੇ ਕੇਸ ਇੱਕ ਵਾਰ ਫੇਰ ਵਧ ਰਹੇ ਹਨ। ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਤੇਜ਼ੀ ਆਉਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਨਵੇਂ ਮਾਮਲਿਆਂ ‘ਚ ਕਮੀ ਆਈ ਹੈ ਪਰ ਪਿਛਲੇ ਇੱਕ ਹਫਤੇ ‘ਚ ਇਨਫੈਕਟਿਡ ਮਰੀਜ਼ਾਂ ਦੀ ਮੌਤ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਗਿਆ ਹੈ। ਐਤਵਾਰ ਨੂੰ ਦੇਸ਼ ਭਰ ਵਿੱਚ ਕੋਰੋਨਾ ਦੇ 2,34,281 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਵਿਡ ਕਾਰਨ 893 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ ਅਤੇ ਹੁਣ ਉਨ੍ਹਾਂ ਦੀ ਗਿਣਤੀ ਘੱਟ ਕੇ 18,84,937 ਹੋ ਗਈ ਹੈ, ਜੋ ਕੁੱਲ ਸੰਕਰਮਿਤਾਂ ਦੀ ਗਿਣਤੀ ਦਾ 4.59 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ, ਦੇਸ਼ ਵਿੱਚ ਕੋਵਿਡ ਦੀ ਰਿਕਵਰੀ ਦਰ 93.89 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 2,09,918 ਲੋਕਾਂ ਵਿੱਚ ਕੋਵਿਡ ਸੰਕਰਮਣ ਦੀ ਪੁਸ਼ਟੀ ਹੋਈ ਹੈ। ਜਦਕਿ 959 ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ। ਦੇਸ਼ ਭਰ ਦੇ ਇਨ੍ਹਾਂ ਅੰਕੜਿਆਂ ਵਿੱਚ ਮਰੀਜ਼ਾਂ ਦੀ ਮੌਤ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਿਛਲੇ ਇੱਕ ਹਫ਼ਤੇ ਵਿੱਚ ਕੋਵਿਡ ਕਾਰਨ 5 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ, ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਕਾਰਨ ਸਭ ਤੋਂ ਵੱਧ 374 ਲੋਕਾਂ ਦੀ ਮੌਤ ਹੋਈ ਹੈ। ਜੇਕਰ ਸਿਹਤ ਮੰਤਰਾਲੇ ਦੇ ਪਿਛਲੇ ਇੱਕ ਹਫ਼ਤੇ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਲੱਗਦਾ ਹੈ ਕਿ ਭਾਵੇਂ ਦੇਸ਼ ਵਿੱਚ ਕੋਵਿਡ ਸੰਕਰਮਣ ਦੇ ਮਾਮਲਿਆਂ ਵਿੱਚ ਕਮੀ ਆਈ ਹੈ, ਪਰ ਇਸ ਸਮੇਂ ਮੌਤਾਂ ਦੀ ਗਿਣਤੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। 31 ਜਨਵਰੀ ਨੂੰ ਦੇਸ਼ ਵਿੱਚ 959 ਮੌਤਾਂ ਹੋਈਆਂ ਹਨ, ਜਦੋਂ ਕਿ 25 ਜਨਵਰੀ ਨੂੰ ਦੇਸ਼ ਵਿੱਚ ਰਿਕਾਰਡ 614 ਮੌਤਾਂ ਦੀ ਪੁਸ਼ਟੀ ਹੋਈ ਸੀ।

ਜਨਵਰੀ 31-959

ਜਨਵਰੀ 30-891

ਜਨਵਰੀ 29-871

ਜਨਵਰੀ 28 – 627

ਜਨਵਰੀ 27- 573

ਜਨਵਰੀ 26- 665

ਜਨਵਰੀ 25-614

ਜੇਕਰ ਇਨ੍ਹਾਂ 7 ਦਿਨਾਂ ‘ਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਨੂੰ ਜੋੜੀਏ ਤਾਂ ਕੁੱਲ ਮੌਤਾਂ ਦੀ ਗਿਣਤੀ 5 ਹਜ਼ਾਰ ਤੋਂ ਜ਼ਿਆਦਾ ਹੋ ਜਾਵੇਗੀ। ਜੋ ਦੇਸ਼ ਦੇ ਸਿਹਤ ਮਾਹਿਰਾਂ ਨੂੰ ਚਿੰਤਾ ਵਿੱਚ ਪਾ ਰਿਹਾ ਹੈ। ਕਿਉਂਕਿ ਇੱਕ ਪਾਸੇ ਦੇਸ਼ ਵਿੱਚ ਕੋਵਿਡ ਰਿਕਵਰੀ ਰੇਟ ਵੱਧ ਰਿਹਾ ਹੈ। ਕੋਵਿਡ ਦੇ ਮਾਮਲੇ ਵੀ ਘੱਟ ਰਹੇ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਦੂਜੇ ਪਾਸੇ ਆਮ ਲੋਕਾਂ ਵਿਚ ਹੁਣ ਕਰੋਨਾ ਨੂੰ ਲੈ ਕੇ ਪਹਿਲਾਂ ਵਰਗਾ ਭੈਅ ਨਹੀਂ ਹੈ, ਇਸ ਕਰਕੇ ਵੀ ਸਿਹਤ ਮਾਹਿਰ ਚਿੰਤਤ ਹਨ।

Comment here