20 ਦਿਨਾਂ ਬਾਅਦ ਆਏ ਦੋ ਲੱਖ ਤੋਂ ਘੱਟ ਮਾਮਲੇ, ਸਿਰਫ਼ 1 ਲੱਖ 67 ਹਜ਼ਾਰ ਹੀ ਮਾਮਲੇ
ਨਵੀਂ ਦਿੱਲੀ : ਕਾਫ਼ੀ ਲੰਮੇ ਤੋਂ ਚੱਲ ਰਹੀਂ ਕੋਰੋਨਾ ਦੀ ਤੀਜੀ ਲਹਿਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਦਰਅਸਲ, ਅੱਜ ਕੋਰੋਨਾ ਦੇ 1,67,059 ਨਵੇਂ ਮਾਮਲੇ ਹੀ ਸਾਹਮਣੇ ਆਏ ਹਨ। ਹਾਲਾਂਕਿ, ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਣ ਨਾਲ ਤਣਾਅ ਵਧ ਰਿਹਾ ਹੈ। ਕੋਰੋਨਾ ਕੇਸਾਂ ਦੇ ਨਾਲ ਨਾਲ ਮੌਤਾਂ ਦੇ ਅਕੜਿਆਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਕਾਰਨ 1192 ਲੋਕਾਂ ਦੀ ਮੌਤ ਹੋਈ ਹੈ। ਅਗਰ ਮਰੀਜ਼ਾਂ ਦੇ ਠੀਕ ਹੋਣ ਤੇ ਨਜ਼ਰ ਮਾਰੀ ਜਾਵੇ ਤਾਂ ਸਿਹਤ ਮੰਤਰਾਲੇ ਦੇ ਅਨੁਸਾਰ 2,54,076 ਮਰੀਜ਼ ਵੀ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਰੋਜ਼ਾਨਾ ਸਕਾਰਾਤਮਕਤਾ ਦਰ ਵੀ ਹੁਣ 11.69% ਹੋ ਗਈ ਹੈ। ਹੁਣ ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਕੇਸ ਘੱਟ ਕੇ 17,43,059 ਹੋ ਗਏ ਹਨ। ਹੁਣ ਤੱਕ ਕੁੱਲ 4,14,69,499 ਮਾਮਲੇ ਸਾਹਮਣੇ ਆਏ ਹਨ ਤੇ ਹੁਣ ਤੱਕ 3,92,30,198 ਲੋਕ ਠੀਕ ਹੋ ਚੁੱਕੇ ਹਨ। ਮੌਤਾਂ ਦੀ ਗਿਣਤੀ 4,96,242 ਹੋ ਚੁੱਕੀ ਹੈ।
Comment here