ਸਿਆਸਤਖਬਰਾਂ

ਦੂਜੇ ਦਿਨ ਵੀ ਕਿਸਾਨ ਸੰਸਦ ਦਾ ਆਯੋਜਨ

ਨਵੀਂ ਦਿੱਲੀ– ਇੱਥੇ ਜੰਤਰ ਮੰਤਰ ਚ ਅੱਜ ਫਿਰ ਕਿਸਾਨ ਸੰਸਦ ਲੱਗੀ। ਪ੍ਰਦਰਸ਼ਨ ਸਥਾਨ ‘ਤੇ  ਅੱਜ ਟੈਂਟ ਲਾ ਦਿੱਤਾ ਗਿਆ। ਕੁੰਢਲੀ ਬਾਰਡਰ ਤੋਂ 200 ਕਿਸਾਨਾਂ  ਦਾ ਜਥਾ 5 ਬੱਸਾਂ ਵਿੱਚ ਦਿੱਲੀ ਅੰਦਰ ਜੰਤਰ-ਮੰਤਰ ਵਿਖੇ ਪਹੁੰਚਿਆ। ਅੱਜ ਕਿਸਾਨਾਂ ਵੱਲੋਂ ਖੇਤੀਬਾੜੀ ਮੰਤਰੀ ਵੀ ਬਣਾਇਆ ਗਿਆ ਤੇ ਨਾਲ ਹੀ ਪ੍ਰਧਾਨ ਮੰਤਰੀ ਵੀ ਬਣਾਇਆ ਗਿਆ। ‘ਕਿਸਾਨ ਸੰਸਦ’ ਦਾ ਆਯੋਜਨ ਸਦਨ ਪ੍ਰਧਾਨ ਹਰਦੇਵ ਅਰਸ਼ੀ, ਉੱਪ ਪ੍ਰਧਾਨ ਜਗਤਾਰ ਸਿੰਘ ਬਾਜਵਾ ਅਤੇ ‘ਖੇਤੀ ਮੰਤਰੀ’ ਨਾਲ ਕੀਤਾ। ਇਕ ਘੰਟੇ ਦਾ ਪ੍ਰਸ਼ਨਕਾਲ ਵੀ ਰੱਖਿਆ ਗਿਆ ਸੀ, ਜਿਸ ‘ਚ ਖੇਤੀ ਮੰਤਰੀ ‘ਤੇ ਸਵਾਲਾਂ ਦੀ ਬੌਛਾੜ ਕੀਤੀ ਗਈ, ਇਸ  ਦੌਰਾਨ ਮੰਡੀਕਰਨ ਅਤੇ ਐਮਐਸਪੀ ਤੇ ਚਰਚਾ ਕੀਤੀ ਗਈ। ਇਸ ਦੌਰਾਨ ਇੱਕ ਉਤਸ਼ਾਹ ਵਾਲੀ ਖਬਰ ਵੀ ਆਈ ਹੈ ਕਿ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੀ ਹਮਾਿਤ ਕਰਨ ਵਾਲੇ ਸਾਬਕਾ ਆਈ ਏ ਐਸ, ਆਈ ਪੀ ਐਸ ਅਤੇ ਫੌਜੀ ਅਫਸਰਾਂ ਵਲੋਂ ਅੱਜ ਚੰਡੀਗੜ੍ਹ ‘ਚ ਮੀਟਿੰਗ ਕਰਕੇ ਸ਼ਹੀਦ ਹੋਏ ਸੈਂਕੜੇ ਕਿਸਾਨਾਂ ਨੂੰ ਸ਼ਰਧਾਂਜ਼ਲੀ ਅਰਪਣ ਕੀਤੀ। ਕਿਸਾਨ ਅੰਦੋਲਨ ਨੂੰ ਧੁਰ ਸਿਰੇ ਤਕ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਵਿਚਾਰ-ਵਟਾਂਦਰਾ ਕਰਦਿਆਂ ਅੰਦੋਲਨ ਦੀ ਹੁਣ ਤਕ ਦੀ ਕਾਮਯਾਬੀ ਤੇ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਅੰਦੋਲਨ ਨਾਲ ਦੇਸ਼ ਵਿਚ ਕਿਰਤੀਆਂ-ਕਿਸਾਨਾਂ ਸਬੰਧੀ ਰਵਾਇਤੀ ਨਜ਼ਰੀਆ ਬਦਲਿਆ ਹੈ। ਮੀਟਿੰਗ ਦੌਰਾਨ ਅੰਦੋਲਨ ਦੇ ਇਸ ਪਖ ਨੂੰ ਉਭਾਰਿਆ ਗਿਆ ਕਿ ਸ਼ਾਤੀ ਪੂਰਵਕ ਚਲ ਰਹੇ ਸੰਘਰਸ਼ ਨੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਵਰਨ ਸਿੰਘ ਬੋਪਾਰਾਏ ਅਤੇ ਰਮੇਸ਼ ਇੰਦਰ ਸਿੰਘ ਨੇ ਜੰਤਰ ਮੰਤਰ ਵਾਲੀ ਥਾਂ ਤੇ ਚਲਾਈ ਜਾ ਰਹੀ ਕਿਸਾਨ ਸੰਸਦ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਾਦ ਭਾਰਤ ਵਿਚ ਸ਼ਾਂਤਮਈ ਅੰਦੋਲਨ ਦਾ ਇਹ ਨਵਾਂ ਰੂਪ ਕਿਰਤੀਆਂ -ਕਿਸਾਨਾਂ ਦੇ ਹਿਸੇ ਆਇਆ ਹੈ। ਅਧਿਕਾਰੀਆਂ ਵਲੋਂ ਇਸ ਸੰਸਦ ਦੇ ਇਕ ਇਜਲਾਸ ਵਿਚ ਸ਼ਾਮਲ ਹੋਣ ਦਾ ਵੀ ਫੈਸਲਾ ਕੀਤਾ ਗਿਆ।

Comment here