ਖਬਰਾਂਖੇਡ ਖਿਡਾਰੀਚਲੰਤ ਮਾਮਲੇ

ਦੂਜੀ ਵਾਰ ਪਿਤਾ ਬਣੇ ਭਾਰਤ ਦੇ ਸਾਬਕਾ ਸਟਾਰ ਕ੍ਰਿਕਟਰ ਯੌਵਰਾਜ ਸਿੰਘ

ਭਾਰਤ ਦੇ ਸਾਬਕਾ ਆਲਰਾਊਂਡਰ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਦੂਜੀ ਵਾਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਯੁਵਰਾਜ ਸਿੰਘ ਅਤੇ ਪਤਨੀ ਹੇਜ਼ਲ ਦੂਜੀ ਵਾਰ ਮਾਤਾ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਹੇਜ਼ਲ ਕੀਚ ਨੇ ਬੇਟੀ ਨੂੰ ਜਨਮ ਦਿੱਤਾ ਹੈ। ਯੁਵਰਾਜ ਨੇ ਸੋਸ਼ਲ ਮੀਡੀਆ ਪੋਸਟ ਪਾਕੇ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਜਿਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਦੱਸਦੀਏ ਕਿ ਪਹਿਲਾਂ ਇਸ ਸਟਾਰ ਜੋੜੇ ਦੇ ਘਰ ਜਨਵਰੀ 2022 ਵਿੱਚ ਪੁੱਤਰ ਨੇ ਜਨਮ ਲਿਆ ਸੀ। ਯੁਵਰਾਜ ਅਤੇ ਹੇਜ਼ਲ ਦਾ ਵਿਆਹ 2016 ਵਿੱਚ ਹੋਇਆ ਸੀ। ਭਾਰਤ ਦੇ ਸਾਬਕਾ ਆਲਰਾਊਂਡਰ ਅਤੇ 2011 ਵਨਡੇ ਵਿਸ਼ਵ ਕੱਪ ‘ਚ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪਾਈ ਪੋਸਟ ‘ਚ ਭਾਵੁਕ ਕੈਪਸ਼ਨ ਦਿੱਤਾ ਹੈ,ਇਸ ਵਿੱਚ ਉਨਾਂ ਨੇ ਲਿਖਿਆ ਹੈ ਕਿ ਮੇਰੀਆਂ ਰਾਤਾਂ ਹੁਣ ਬਿਹਤਰ ਹੋ ਗਈਆਂ ਹਨ। ਅਸੀਂ ਆਪਣੀ ਬੇਟੀ ਔਰਾ ਦਾ ਸਵਾਗਤ ਕਰਦੇ ਹਾਂ।
ਯੁਵਰਾਜ ਨੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਫੋਟੋ ‘ਚ ਯੁਵਰਾਜ ਸਿੰਘ ਉਹਨਾਂ ਦਾ ਪੁੱਤਰ ਅਤੇ ਹੇਜ਼ਲ ਕੀਚ ਤੋਂ ਇਲਾਵਾ ਔਰਾ ਵੀ ਨਜ਼ਰ ਆ ਰਹੀ ਹੈ। ਯੁਵਰਾਜ ਨੇ ਕੈਪਸ਼ਨ ‘ਚ ਲਿਖਿਆ, ‘ਉਸਦੀਆਂ ਰਾਤਾਂ ਠੀਕ ਹੋ ਗਈਆਂ। ਅਸੀਂ ਆਪਣੀ ਛੋਟੀ ਦੂਤ ਆਰਾ ਦਾ ਸਵਾਗਤ ਕਰਦੇ ਹਾਂ। ਯੁਵਰਾਜ ਦੀ ਪਤਨੀ ਹੇਜ਼ਲ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ, ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਬੇਟਾ ਵੀ ਹੈ।
ਭਾਰਤ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ 30 ਨਵੰਬਰ 2016 ਨੂੰ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਹੇਜ਼ਲ ਕੀਚ ਨਾਲ ਵਿਆਹ ਕੀਤਾ ਸੀ। ਦੋਹਾਂ ਨੇ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਹੇਜ਼ਲ ਨੇ ਵਿਆਹ ਦੇ 6 ਸਾਲ ਬਾਅਦ ਇਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਔਰਾ ਕੀਚ ਸਿੰਘ ਹੈ। ਅਤੇ ਹੁਣ ਇੱਕ ਛੋਟਾ ਦੂਤ ਉਨ੍ਹਾਂ ਦੇ ਘਰ ਆਇਆ ਹੈ, ਜਿਸਦਾ ਨਾਮ ਔਰਾ ਹੈ।
ਜ਼ਿਕਰਯੋਗ ਹੈ ਕਿ ਕੈਂਸਰ ਨਾਲ ਜੂਝਦੇ ਹੋਏ ਵੀ ਦੇਸ਼ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਯੁਵਰਾਜ ਸਿੰਘ 2011 ਵਨਡੇ ਵਿਸ਼ਵ ਕੱਪ ‘ਚ ਪਲੇਅਰ ਆਫ ਦਿ ਟੂਰਨਾਮੈਂਟ ਰਿਹਾ ਸੀ। ਭਾਰਤ ਨੂੰ ਜੇਤੂ ਬਣਾਉਣ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਇਸ ਟੂਰਨਾਮੈਂਟ ਤੋਂ ਬਾਅਦ ਉਸ ਨੇ ਕੈਂਸਰ ਦੀ ਸ਼ਿਕਾਇਤ ਕੀਤੀ। ਯੁਵੀ ਨੇ ਕੈਂਸਰ ਦੇ ਇਲਾਜ ਤੋਂ ਬਾਅਦ ਵਾਪਸੀ ਕੀਤੀ ਪਰ ਕ੍ਰਿਕਟ ਦੇ ਮੈਦਾਨ ‘ਤੇ ਜ਼ਿਆਦਾ ਪ੍ਰਭਾਵ ਨਹੀਂ ਛੱਡ ਸਕਿਆ। 30 ਜੂਨ 2017 ਨੂੰ, ਉਸਨੇ ਵੈਸਟ ਇੰਡੀਜ਼ ਦੇ ਖਿਲਾਫ ਵਨਡੇ ਖੇਡਿਆ। ਭਾਰਤ ਤੋਂ ਇਹ ਉਸਦਾ ਆਖਰੀ ਅੰਤਰਰਾਸ਼ਟਰੀ ਮੈਚ ਸੀ। ਆਖਰੀ ਵਾਰ ਉਸਨੇ ਭਾਰਤ ਲਈ ਆਈਸੀਸੀ ਟੂਰਨਾਮੈਂਟ 2017 ਦੀ ਚੈਂਪੀਅਨਜ਼ ਟਰਾਫੀ ਵਿੱਚ ਖੇਡਿਆ ਸੀ। ਉਸਨੇ 10 ਜੂਨ 2019 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।

Comment here