ਸਿਆਸਤਖਬਰਾਂ

ਦੂਜੀ ਬੁਲੇਟ ਟਰੇਨ ਦਾ ਬਲੂ ਪ੍ਰਿੰਟ ਤਿਆਰ

ਨਵੀਂ ਦਿੱਲੀ: ਅਹਿਮਦਾਬਾਦ-ਮੁੰਬਈ ਬੁਲੇਟ ਟਰੇਨ ਤੋਂ ਬਾਅਦ ਰੇਲਵੇ ਮੰਤਰਾਲੇ ਵੱਲੋਂ ਨਾਗਪੁਰ-ਮੁੰਬਈ ਰੂਟ ‘ਤੇ ਵੀ ਬੁਲੇਟ ਟਰੇਨ ਚਲਾਉਣ ’ਤੇ ਜਲਦ ਫੈਸਲਾ ਲਿਆ ਜਾ ਸਕਦਾ ਹੈ।  ਰੇਲਵੇ ਮੁਤਾਬਕ ਸਾਲ 2024 ‘ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਇਸ ਰੂਟ ਦਾ ਨਿਰਮਾਣ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਦਰਅਸਲ ਫਰਵਰੀ ਦੇ ਅੰਤ ਤਕ ਨਾਗਪੁਰ-ਮੁੰਬਈ ਬੁਲੇਟ ਟਰੇਨ ਰੂਟ ਦਾ ਡੀਪੀਆਰ ਤਿਆਰ ਹੋਣ ਦੀ ਸੰਭਾਵਨਾ ਹੈ। ਜਿਸ ਦੇ ਚੱਲਦੇ ਲੋੜੀਂਦੀ 70 ਫੀਸਦੀ ਜ਼ਮੀਨ ਪਹਿਲਾਂ ਹੀ ਉਪਲਬਧ ਹੋ ਚੁੱਕੀ ਹੈ, ਸਿਰਫ਼ 30 ਫ਼ੀਸਦੀ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਜ਼ਮੀਨ ਐਕਵਾਇਰ ਸਿਰਫ਼ ਇਗਤਪੁਰੀ ਤੋਂ ਮੁੰਬਈ ਵਿਚਕਾਰ ਹੀ ਕੀਤੀ ਜਾਵੇਗੀ। ਜਿਸ ਖੇਤਰ ਵਿੱਚ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ, ਉਸ ਵਿੱਚ ਘੱਟੋ-ਘੱਟ ਜ਼ਮੀਨ ਲਈ ਜਾਵੇਗੀ। ਰਾਜ ਮੰਤਰੀ ਰਾਓ ਸਾਹੇਬ ਦਾਨਵੇ ਮੁਤਾਬਕ ਮੁੰਬਈ ਤੋਂ ਨਾਗਪੁਰ ਵਿਚਕਾਰ 766 ਕਿਲੋਮੀਟਰ ਦੀ ਦੂਰੀ ‘ਤੇ ਬੁਲੇਟ ਟਰੇਨ ਦੇ ਰੂਟ ਦਾ ਡੀਪੀਆਰ ਤਿਆਰ ਕੀਤਾ ਜਾ ਰਿਹਾ ਹੈ।  ਫਰਵਰੀ ਦੇ ਅੰਤ ਤਕ ਡੀਪੀਆਰ ਤਿਆਰ ਹੋਣ ਦੀ ਸੰਭਾਵਨਾ ਹੈ। ਇਸ ਹਿੱਸੇ ਵਿੱਚ ਬੁਲੇਟ ਟਰੇਨ ਦੇ ਜ਼ਿਆਦਾਤਰ ਰੂਟ ਐਲੀਵੇਟਿਡ ਹੋਣਗੇ। ਇਸ ਰੂਟ ‘ਤੇ ਬੁਲੇਟ ਟਰੇਨ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜਿਸ ਤੋਂ ਬਾਅਦ12 ਘੰਟੇ ਦੀ ਦੂਰੀ ਸਿਰਫ 3.5 ਘੰਟਿਆਂ ਵਿੱਚ ਤੈਅ ਕੀਤੀ ਜਾ ਸਕੇਗੀ। ਰੇਲ ਮੰਤਰਾਲੇ ਨੇ ਅਨੁਸਾਰ 7 ਹਾਈ ਸਪੀਡ ਰੇਲ (ਬੁਲੇਟ ਟ੍ਰੇਨ) ਕੋਰੀਡੋਰਸ- ਦਿੱਲੀ-ਵਾਰਾਣਸੀ, ਮੁੰਬਈ-ਨਾਗਪੁਰ, ਦਿੱਲੀ-ਅਹਿਮਦਾਬਾਦ, ਮੁੰਬਈ-ਹੈਦਰਾਬਾਦ, ਚੇਨਈ-ਬੈਂਗਲੁਰੂ-ਮੈਸੂਰ, ਵਾਰਾਣਸੀ-ਹਾਵੜਾ ਲਈ ਸਰਵੇਖਣ ਕੀਤਾ ਹੈ ਅਤੇ ਦਿੱਲੀ-ਅੰਮ੍ਰਿਤਸਰ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ।

Comment here