ਜਲੰਧਰ-ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਹਨਾਂ ਦਾ ਸੇਵਨ ਦੁੱਧ ਪੀਣ ਤੋਂ ਬਾਅਦ ਨਹੀਂ ਕਰਨਾ ਚਾਹੀਦੈ, ਕਿਉਂਕਿ ਇਸ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਢਿੱਡ ਖ਼ਰਾਬ ਹੁੰਦਾ ਹੈ। ਅਜਿਹੀਆਂ ਕਿਹੜੀਆਂ ਚੀਜ਼ਾਂ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ…
ਦੁੱਧ ਪੀਣ ਤੋਂ ਬਾਅਦ ਕਦੇ ਵੀ ਖੱਟੇ ਫਲਾਂ ਦਾ ਸੇਵਨ ਨਾ ਕਰੋ। ਅਜਿਹਾ ਕਰਨ ਨਾਲ ਢਿੱਡ ਵਿੱਚ ਗੈਸ, ਐਸੀਡਿਟੀ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਪਾਚਨ ਤੰਤਰ ਨੂੰ ਵੀ ਖ਼ਰਾਬ ਹੋ ਸਕਦਾ ਹੈ। ਦੁੱਧ ਪੀਣ ਤੋਂ ਬਾਅਦ ਖੱਟੇ ਫਲਾਂ ਦਾ ਸੇਵਨ ਕਰਨ ਨਾਲ ਦੁੱਧ ਦਾ ਕੈਲਸ਼ੀਅਮ ਸਰੀਰ ਨੂੰ ਨਹੀਂ ਮਿਲਦਾ।
ਦੁੱਧ ਪੀਣ ਤੋਂ ਬਾਅਦ ਦਹੀਂ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਦਹੀਂ ਠੰਡਾ ਹੁੰਦਾ ਹੈ। ਦੁੱਧ ਤੋਂ ਦਹੀਂ ਖਾਣ ਨਾਲ ਇਸ ਦੇ ਪੋਸ਼ਕ ਤੱਤ ਮਰ ਜਾਂਦੇ ਹਨ, ਜਿਸ ਨਾਲ ਸਰੀਰ ਨੂੰ ਦੁੱਧ ਦਾ ਪੂਰਾ ਲਾਭ ਨਹੀਂ ਮਿਲਦਾ। ਦੁੱਧ ਪੀਣ ਤੋਂ ਬਾਅਦ ਮੂਲੀ ਅਤੇ ਹੋਰ ਲੂਣ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਮੂਲੀ ਤੋਂ ਬਣੀ ਕੋਈ ਹੋਰ ਚੀਜ਼ਾਂ ਵੀ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਦੁੱਧ ਜ਼ਹਰੀਲਾ ਹੋ ਸਕਦਾ ਹੈ ਅਤੇ ਤੁਹਾਨੂੰ ਚਮੜੀ ਦੇ ਰੋਗ ਦਾ ਖ਼ਤਰਾ ਹੁੰਦਾ ਹੈ।
Comment here