ਨਵੀਂ ਦਿੱਲੀ– ਰੱਖਿਆ, ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਇਕ ਅਜਿਹੀ ਐਡਵਾਂਸਡ ਤਕਨੀਕ ਵਿਕਸਿਤ ਕੀਤੀ ਹੈ, ਜਿਸ ਦਾ ਇਸਤੇਮਾਲ ਦੁਸ਼ਮਣ ਦੀਆਂ ਰਾਡਾਰ ਗਾਈਡੇਡ ਮਿਜ਼ਾਇਲਾਂ ਦਾ ਧਿਆਨ ਭਟਕਾਉਣ ’ਚ ਹੋਵੇਗਾ ਤਾਂ ਕਿ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੂੰ ਦੁਸ਼ਮਣਾਂ ਦੀ ਮਿਜ਼ਾਇਲ ਤੋਂ ਬਚਾਇਆ ਜਾ ਸਕੇ। ਡੀ. ਆਰ. ਡੀ. ਓ. ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਫਲ ਪਰੀਖਣ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਇਸ ਤਕਨੀਕ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਬਿਆਨ ’ਚ ਕਿਹਾ ਗਿਆ ਹੈ ਕਿ ਡੀ. ਆਰ. ਡੀ. ਓ. ਦੀਆਂ 2 ਪ੍ਰਯੋਗਸ਼ਾਲਾਵਾਂ ਨੇ ‘ਉੱਨਤ ਚਾਫ ਸਮੱਗਰੀ ਅਤੇ ਚੈਫ ਗੋਲੀਆਂ’ ਬਣਾਈਆਂ ਹਨ ਅਤੇ ਇਹ ਭਾਰਤੀ ਹਵਾਈ ਫੌਜ ਦੀਆਂ ਲੋੜਾਂ ਮੁਤਾਬਕ ਹਨ। ਇਸ ਨੇ ਕਿਹਾ ਕਿ ਦੁਸ਼ਮਣ ਦੇ ਮਿਜ਼ਾਈਲ ਨੂੰ ਭਟਕਾਉਣ ’ਚ ਉਪਯੋਗੀ ਕਾਫੀ ਘੱਟ ਮਾਤਰਾ ’ਚ ਤਾਇਨਾਤ ਚਾਫ ਸਮੱਗਰੀ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਕਰਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਉਪਲਬਧੀ ਲਈ ਡੀ ਡੀ ਆਰ ਓ, ਹਵਾਈ ਫੌਜ, ਅਤੇ ਸੰਬੰਧਤ ਟੀਮ ਨੂੰ ਵਧਾਈ ਦਿੱਤੀ ਹੈ, ਅਤੇ ਕਿਹਾ ਕਿ ਇਹ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।
Comment here