ਵਾਸ਼ਿੰਗਟਨ-ਅਮਰੀਕਾ, ਚੀਨ ਦੀ ਲਗਾਤਾਰ ਵਧਦੀ ਫੌਜੀ ਤਾਕਤ ਅਤੇ ਤਿਆਰੀਆਂ ਨੂੰ ਲੈ ਕੇ ਚਿੰਤਤ ਹੈ। ਚੀਨ ਨੇ ਹਾਲ ਹੀ ’ਚ ਇਕ ਹਾਈਪਰਸੋਨਿਕ ਹਥਿਆਰ ਦਾ ਟੈਸਟ ਕਰ ਕੇ ਅਮਰੀਕਾ ਦੀ ਨੀਂਦ ਉਡਾ ਰੱਖੀ ਹੈ। ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਅਤੇ ਮੁਕਾਬਲੇ ਦਰਮਿਆਨ ਦੋਵਾਂ ਦੇਸ਼ਾਂ ਦੇ ਮੁਖੀ 15 ਨਵੰਬਰ ਨੂੰ ਗੱਲ਼ ਕਰਨਗੇ। ਇਸ ਬੈਠਕ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਸ਼ਾਮਲ ਹੋਣਗੇ। ਚੀਨ ਨੇ ਆਪਣਾ ਇਰਾਦਾ ਜ਼ਾਹਰ ਕਰ ਦਿੱਤਾ ਹੈ ਕਿ 2030 ਤੱਕ ਉਹ 1000 ਪ੍ਰਮਾਣੂ ਬੰਬ ਬਣਾ ਲਵੇਗਾ। ਦੋਵਾਂ ਨੇਤਾਵਾਂ ਦੀ ਬੈਠਕ ’ਚ ਫੌਜੀ ਤਾਕਤ ਸਮੇਤ ਤਮਾਮ ਗਲੋਬਲ ਮੁੱਦਿਆਂ ’ਤੇ ਗੱਲ ਹੋ ਸਕਦੀ ਹੈ। ਵਿਸ਼ਵ ਸ਼ਕਤੀ ਅਮਰੀਕਾ ਅਤੇ ਅਭਿਲਾਸ਼ੀ ਚੀਨ ਦਰਮਿਆਨ ਕਈ ਮੌਕਿਆਂ ’ਤੇ ਸਾਹਮਣੇ ਆਈ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਾਡ ਟਰੰਪ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ’ਤੇ ਸਿੱਧਾ ਹਮਲਾ ਕਰ ਚੁੱਕੇ ਹਨ। ਉਹ ਕਈ ਮੌਕਿਆਂ ’ਤੇ ਕੋਰੋਨਾ ਵਾਇਰਸ ਨੂੰ ਚਾਈਨਾ ਵਾਇਰਸ ਕਹਿ ਚੁੱਕੇ ਹਨ। ਕੋਰੋਨਾ ਵੈਕਸੀਨ ਦੀ ਪਹਿਲੀ ਉਪਲੱਬਧਤਾ ਨੂੰ ਲੈ ਕੇ ਵੀ ਦੋਵੇਂ ਇਕ-ਦੂਜੇ ਦੇ ਸਾਹਮਣੇ ਆਏ ਸਨ। ਜੋਅ ਬਾਈਡੇਨ ਜਨਵਰੀ 2021 ’ਚ ਅਮਰੀਕਾ ਦਾ ਕੰਮਕਾਜ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੋ ਵਾਰ ਫੋਨ ’ਤੇ ਗੱਲ ਕਰ ਚੁੱਕੇ ਹਨ। ਆਗਾਮੀ ਸੋਮਵਾਰ ਨੂੰ ਹੋਣ ਵਾਲੀ ਵਰਚੁਅਲ ਕਮੇਟੀ ’ਚ ਦੋਵੇਂ ਨੇਤਾ ਦੁਵੱਲੇ ਸੰਬੰਧਾਂ ਨੂੰ ਅਗੇ ਵਧਾਉਣ ਦੀ ਕੋਸ਼ਿਸ਼ ਕਰਨਗੇ। ਦੋਵੇਂ ਦੇਸ਼ਾਂ ਦੀ ਮੁਲਾਕਾਤ ’ਤੇ ਦੁਨੀਆਭਰ ਦੀਆਂ ਨਜ਼ਰ ਰਹਿਣਗੀਆਂ।
Comment here