ਸਿਆਸਤਖਬਰਾਂਚਲੰਤ ਮਾਮਲੇ

ਦੁਰਗਿਆਨਾ ਮੰਦਿਰ ਦੇ ਸਥਾਪਨਾ ਦਿਵਸ ਮੌਕੇ ਪ੍ਰਭੂ ਦਾ ਦੁੱਧ ਨਾਲ ਇਸ਼ਨਾਨ

ਅੰਮ੍ਰਿਤਸਰ-ਵਿਸ਼ਵ ਪ੍ਰਸਿੱਧ ਸੀ ਦੁਰਗਿਆਨਾ ਮੰਦਿਰ ਦੇ ਸਥਾਪਨਾ ਦਿਵਸ ਸਬੰਧੀ ਸ੍ਰੀ ਦੁਰਗਿਆਨਾ ਕਮੇਟੀ ਦੇ ਵੱਲੋਂ ਖਾਸ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਸ੍ਰੀ ਦੁਰਗਿਆਨਾ ਮੰਦਿਰ ਦੇ ਸਥਾਪਨਾ ਦਿਵਸ ਅਤੇ ਗੰਗਾ ਦਸ਼ਮੀ ਦੇ ਮੌਕੇ ਪ੍ਰਭੂ ਦੇ ਸਰੂਪਾਂ ਨੂੰ ਦੁੱਧ ਦੇ ਨਾਲ ਇਸ਼ਨਾਨ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਉੱਥੇ ਹੀ ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਸਹੂਲਤ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਸਨ । ਇਸ ਮੌਕੇ ਮੰਦਿਰ ਦੇ ਪੰਡਿਤਾਂ ਦੇ ਵੱਲੋਂ ਮੰਤਰਾਂ ਦੇ ਜਾਪ ਨਾਲ ਪ੍ਰਭੂ ਨੂੰ ਦੁੱਧ ਦੇ ਨਾਲ ਇਸ਼ਨਾਨ ਕਰਵਾਇਆ ਗਿਆ।
ਇਸ ਮੌਕੇ ਚੇਅਰਮੈਨ ਸੰਕੀਰਤਨ ਸੰਜੀਵ ਖੰਨਾ ਨੇ ਕਿਹਾ ਕਿ ਮੈਂ ਅੱਜ ਦੇ ਇਸ ਪਾਵਨ ਦਿਹਾੜੇ ਦੀ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ । ਉਨ੍ਹਾਂ ਦੱਸਿਆ ਕਿ ਸ੍ਰੀ ਦੁਰਗਿਆਨਾ ਮੰਦਿਰ ਦੇ ਸਥਾਪਨਾ ਦਿਵਸ ਮੌਕੇ ਸ਼ਾਮ ਦੇ ਸਮੇਂ ਵਿਸ਼ੇਸ਼ ਮਹਾਂਆਰਤੀ ਕੀਤੀ ਜਾਵੇਗੀ ਅਤੇ ਪ੍ਰਸਿੱਧ ਭਜਨ ਮੰਡਲੀਆਂ ਦੇ ਵੱਲੋਂ ਪ੍ਰਭੂ ਦਾ ਗੁਣਗਾਨ ਕੀਤਾ ਜਾਵੇਗਾ । ਉਨ੍ਹਾਂ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਹੋ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ।

Comment here