ਬੰਗਲਾਦੇਸ਼-ਇਥੇ ਦੁਰਗਾ ਪੂਜਾ ਸਮਾਰੋਹ ਦੌਰਾਨ ਕੁਝ ਅਣਪਛਾਤੇ ਬਦਮਾਸ਼ਾਂ ਨੇ ਹਿੰਦੂ ਮੰਦਰਾਂ ’ਤੇ ਹਮਲਾ ਕਰਕੇ ਨੁਕਸਾਨ ਪਹੁੰਚਾਇਆ ਗਿਆ, ਜਿਸਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਸ ਲਈ ਸਰਕਾਰ ਨੂੰ 22 ਜ਼ਿਲ੍ਹਿਆਂ ’ਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਕਰਨੀ ਪਈ ਹੈ। ਖ਼ਬਰ ਅਨੁਸਾਰ ਈਸ਼ਨਿੰਦਾ ਦੇ ਇਲਜ਼ਾਮਾਂ ਤੋਂ ਬਾਅਦ ਇਥੋਂ ਲੱਗਭਗ 100 ਕਿਲੋਮੀਟਰ ਦੂਰ ਸਥਿਤ ਕਮੀਲਾ ’ਚ ਸਥਾਨਕ ਮੰਦਰ ਸੋਸ਼ਲ ਮੀਡੀਆ ’ਤੇ ਮਚੇ ਹੰਗਾਮੇ ਦਾ ਕੇਂਦਰਬਿੰਦੂ ਬਣ ਗਿਆ। ਖ਼ਬਰ ਅਨੁਸਾਰ ਪ੍ਰਸ਼ਾਸਨ ਅਤੇ ਪੁਲਸ ਨੇ ਝੜਪ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚਾਂਦਪੁਰ ਦੇ ਹਾਜ਼ੀਗੰਜ, ਚਟਗਾਂਵ ਦੇ ਬਾਂਸਖਾਲੀ ਅਤੇ ਕਾਕਸ ਬਾਜ਼ਾਰ ਦੇ ਪੇਕੁਆ ’ਚ ਹਿੰਦੂ ਮੰਦਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਵੀ ਹੋਈਆਂ ਹਨ। ‘ਢਾਕਾ ਟ੍ਰਿਬਿਊਨ’ ਅਖ਼ਬਾਰ ਨੇ ਰਿਪੋਰਟ ਦਿੱਤੀ ਕਿ ਇਕ ਸਥਾਨ ’ਤੇ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਦੰਗੇ ਕਈ ਦੁਰਗਾ ਪੂਜਾ ਸਥਾਨਾਂ ’ਤੇ ਫੈਲ ਗਏ।
ਦੁਰਗਾ ਪੂਜਾ ਦੌਰਾਨ ਮੰਦਰਾਂ ’ਤੇ ਹਮਲੇ ’ਚ 3 ਦੀ ਮੌਤ

Comment here