ਅੰਮ੍ਰਿਤਸਰ :ਦੁਬਈ ਤੋਂ ਆਈਆਂ 3 ਔਰਤਾਂ ਕੋਲੋਂ ਕਰੀਬ ਇੱਕ ਕਰੋੜ ਦਾ ਸੋਨਾ ਬਰਾਮਤ ਹੋਇਆ ਹੈ। ਇਹ ਔਰਤਾਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਦੁਬਈ ਤੋਂ ਆਈ ਉਡਾਣ ਵਿਚ ਆਈਆਂ। ਕਸਟਮ ਵਿਭਾਗ ਨੇ ਚੈਕਿੰਗ ਦੌਰਾਨ ਇਨਾਂ ਤੋਂ ਦੋ ਕਿਲੋ 46 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਜਿਸ ਦੀ ਕੀਮਤ ਦੇਖੀਏ ਤਾਂ ਕਰੀਬ 1 ਕਰੋੜ ਬਣਦੀ ਹੈ।ਤਿੰਨਾਂ ਔਰਤਾਂ ਸਪਾਇਸ ਜੈੱਟ ਦੀ ਉਡਾਣ ਦੇ ਜ਼ਰੀਏ ਅੰਮ੍ਰਿਤਸਰ ਪਹੁੰਚੀਆਂ ਸੀ। ਜਾਣਕਾਰੀ ਅਨੁਸਾਰ ਦੁਬਈ ਤੋਂ ਉਡਾਣ ਅੰਮ੍ਰਿਤਸਰ ਆਈ। ਇਸ ਦੌਰਾਨ ਸਾਰੇ ਮੁਸਾਫਰ ਬਾਹਰ ਨਿਕਲ ਰਹੇ ਸਨ। ਉਦੋਂ ਤਿੰਨ ਔਰਤਾਂ ਵੀ ਆਪਣਾ ਸਾਮਾਨ ਲੈ ਕੇ ਪਹੁੰਚੀਆਂ ਅਤੇ ਸ਼ੱਕ ਹੋਣ ’ਤੇ ਕਸਟਮ ਵਿਭਾਗ ਵੱਲੋਂ ਉਨ੍ਹਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸੋਨੇ ਦੀਆਂ ਚੂੜੀਆਂ ਬਰਾਮਦ ਕੀਤੀਆਂ, ਜੋ ਕਿ ਔਰਤਾਂ ਨੇ ਗਰਮ ਕੱਪੜਿਆਂ ’ਚ ਲੁਕਾ ਕੇ ਰੱਖੀਆਂ ਹੋਈਆਂ ਸੀ। ਇਨ੍ਹਾਂ ਗਹਿਣਿਆਂ ਦੇ ਬਾਰੇ ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਵੀ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੀਆਂ, ਜਿਸ ਤਹਿਤ ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰ ਲਿਆ ਹੈ ਅਤੇ ਮਾਮਲੇ ’ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Comment here