ਦੁਬਈ-ਦੁਬਈ ‘ਚ ਨਵੇਂ ਹਿੰਦੂ ਮੰਦਰ ਦੇ ਚਰਚੇ ਜ਼ੋਰਾਂ ’ਤੇ ਹਨ। ਦੁਬਈ ਵਿੱਚ ਨਵਾਂ ਹਿੰਦੂ ਮੰਦਰ ਭਲਕੇ 4 ਅਕਤੂਬਰ ਨੂੰ ਆਪਣੇ ਸ਼ਾਨਦਾਰ ਆਧਿਕਾਰਤ ਉਦਘਾਟਨ ਲਈ ਤਿਆਰ ਹੈ।ਮੰਦਰ ਦੇ ਟਰੱਸਟੀਆਂ ਵਿੱਚੋਂ ਇੱਕ ਰਾਜੂ ਸ਼ਰਾਫ਼ ਨੇ ਸੋਮਵਾਰ ਨੂੰ ਗਲਫ਼ ਨੂੰ ਦੱਸਿਆ ਕਿ ਯੂਏਈ ਦੇ ਸ਼ਾਸਕਾਂ ਦੀ ਦਿਆਲਤਾ ਅਤੇ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ (ਸੀਡੀਏ) ਦੇ ਸਮਰਥਨ ਨਾਲ ਅਸੀਂ ਕੱਲ ਸ਼ਾਮ ਨੂੰ ਹਿੰਦੂ ਮੰਦਰ ਦੁਬਈ ਦਾ ਅਧਿਕਾਰਤ ਉਦਘਾਟਨ ਸਮਾਰੋਹ ਆਯੋਜਿਤ ਕਰ ਰਹੇ ਹਾਂ।
ਉਨ੍ਹਾਂ ਨੇ ਅੱਗੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਅਤੇ ਭਾਰਤੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਦਘਾਟਨੀ ਸਮਾਰੋਹ ਦੇ ਮੱਦੇਨਜ਼ਰ ਮੰਗਲਵਾਰ ਨੂੰ ਜਨਤਕ ਦਾਖਲੇ ‘ਤੇ ਪਾਬੰਦੀ ਰਹੇਗੀ।ਸਹਿਣਸ਼ੀਲਤਾ ਅਤੇ ਸਹਿ-ਹੋਂਦ ਦੇ ਮੰਤਰੀ ਸ਼ੇਖ ਨਾਹਯਾਨ ਬਿਨ ਮੁਬਾਰਕ ਅਲ ਨਾਹਯਾਨ ਮੁੱਖ ਮਹਿਮਾਨ ਹੋਣਗੇ ਅਤੇ ਯੂਏਈ ਵਿੱਚ ਭਾਰਤੀ ਰਾਜਦੂਤ ਸੰਜੇ ਸੁਧੀਰ ਵਿਸ਼ੇਸ਼ ਮਹਿਮਾਨ ਹੋਣਗੇ।
Comment here