ਅਜਬ ਗਜਬਖਬਰਾਂਦੁਨੀਆ

ਦੁਨੀਆ ਭਰ ਵਿੱਚ ਕੁਦਰਤ ਦੇ ਬਣਾਏ ਕ੍ਰਿਸ਼ਮੇ

ਦੁਨੀਆ ਦੇ ਵਿੱਚ ਕਹਿਣ ਨੂੰ 7 ਅਜੂਬੇ ਹਨ ਜੋ ਇਨਸਾਨਾਂ ਦੁਆਰਾ ਬਣਾਏ ਗਏ ਹਨ। ਇਸ ਤੋਂ ਇਲਾਵਾ ਵੀ ਕੁਦਰਤ ਆਪਣੀ ਗੋਦ ਵਿੱਚ ਇਹੋ ਜਹੀਆਂ ਚੀਜ਼ਾਂ, ਜਗਾਹਾਂ ਸਮਾਈ ਬੈਠੀ ਹੈ ਜੋ ਦੇ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ। ਇਹਨਾਂ ਵਿੱਚੋਂ ਕਈਆਂ ਬਾਰੇ ਬਹੁਤੇ ਦੁਨੀਆਂ ਦੇ ਲੋਕ ਨਹੀਂ ਜਾਣਦੇ। ਇਹ ਸਿਰਫ ਉਹ ਲੋਕ ਜਾਣਦੇ ਹਨ ਜੋ ਇਤਿਹਾਸ ਪੜ੍ਹਦੇ ਹਨ ਜਾਂ ਫਿਰ ਨਵੀਂ ਜਗਾਹਾਂ ਦੀ ਖੋਜ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਦੀ ਇਕ ਜਗ੍ਹਾ ਹੈ “ਯੂਨਰ ਦਾਗ” ਜੋ ਅਜ਼ਰਬਾਈਜਾਨ ਦੇਸ਼ ਦੀ ਰਾਜਧਾਨੀ ਬਾਕੂ ਤੋਂ 154 ਕਿਲੋਮੀਟਰ ਦੂਰੀ ਤੇ ਅਬਸ਼ੈਰੋਨ ਪੈਨਿਨਸੁਓਲਾ ਦੇ ਵਿੱਚ ਹੈ। ਅਜ਼ਰਬਾਈਜਾਨ ਨੂੰ ਲੈਂਡ ਆਫ ਫਾਇਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਹ ਦੇਸ਼ ਏਸ਼ੀਆ ਅਤੇ ਯੂਰਪ ਦੇ ਵਿਚਕਾਰ ਛੋਟਾ ਜਿਹਾ ਮੁਲਕ ਹੈ। ਭਾਰਤ ਨਾਲੋਂ ਤਕਰੀਬਨ 38 ਗੁਣਾ ਛੋਟਾ ਹੈ। ਇਸ ਦੀ ਅਬਾਦੀ ਸਿਰਫ ਇਕ ਕਰੋੜ ਦੇ ਆਸ-ਪਾਸ ਹੈ ਅਤੇ ਇਹ ਲੋਕ ਤਕਰੀਬਨ 45000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ। ਫਿਰ ਵੀ ਖੁਸ਼ੀ ਦੇ ਮੁਲਾਂਕਣ ਤੇ ਇਹ ਦੇਸ਼ 136 ਦੇਸ਼ਾਂ ਵਿੱਚੋਂ 90 ਵੇਂ ਸਥਾਨ ਤੇ ਆਉਂਦਾ ਹੈ। ਇਸ ਦੇਸ਼ ਵਿੱਚ ਤਕਰੀਬਨ 11 ਤਰ੍ਹ੍ਹਾਂ ਦੇ ਵਾਤਾਵਰਣ ਮਿਲਦੇ ਹਨ ਇਸੇ ਕਰਕੇ ਇਥੇ 4100 ਤੋਂ ਜ਼ਿਆਦਾ ਬੂਟਿਆਂ ਦੀ ਕਿਸਮਾਂ ਪਾਈਆਂ ਜਾਂਦੀਆਂ ਹਨ।
ਯੂਨਰ ਦਾਗ ਇੱਕ ਪਹਾੜੀ ਹੈ ਜਿਸ ਵਿੱਚ ਹਮੇਸ਼ਾਂ ਅੱਗ ਬਲਦੀ ਰਹਿੰਦੀ ਹੈ। ਇਸ ਦਾ ਨਾਮ ਇਸੇ ਦਾ ਪ੍ਰਤੀਕ ਹੈ। ਯੂਨਰ ਦਾ ਮਤਲਬ ਅੱਗ ਅਤੇ ਦਾਗ ਦਾ ਭਾਵ ਹੈ ਪਹਾੜ। ਇਸ ਜਗ੍ਹਾ ਦੀਆਂ ਕਈ ਕਹਾਣੀਆਂ ਪ੍ਰਚਲਿਤ ਹਨ। ਕਈ ਕਹਿੰਦੇ ਹਨ ਕਿ ਇਹ ਅੱਗ 4000 ਤੋਂ 6000 ਸਾਲ ਪੁਰਾਣੀ ਹੈ ਅਤੇ ਇਸਨੂੰ ਸਭ ਤੋਂ ਪਹਿਲਾਂ ਮਾਰਕੋ ਪੋਲੋ ਨਾਮ ਦੇ ਵਿਅਕਤੀ ਨੇ ਖੋਜਿਆ ਸੀ।
ਪਰ ਬਹੁਤੇ ਲੋਕ ਕਹਿੰਦੇ ਹਨ ਕਿ ਇਹ ਅੱਗ ਪਹਿਲੀ ਵਾਰ ਇਕ ਆਜੜੀ ਨੇ ਲਗਾਈ ਸੀ 1950 ਵਿੱਚ। ਉਦੋਂ ਤੋਂ ਹੀ ਇਹ ਅੱਗ ਬਲ ਰਹੀ ਹੈ। ਇਸ ਅੱਗ ਦੀਆਂ ਲਪਟਾਂ 10 ਮੀਟਰ (33 ਫੁੱਟ) ਤੱਕ ਚਲੀਆਂ ਜਾਂਦੀਆਂ ਹਨ। ਇਸ ਵਿੱਚ ਜ਼ਿਕਰ ਯੋਗ ਗੱਲ ਹੈ ਮੀਂਹ ਅਤੇ ਬਰਫ਼ ਨਾਲ ਵੀ ਇਹ ਅੱਗ ਬੁਝਦੀ ਨਹੀਂ ਸਿਰਫ ਮੱਠੀ ਪੈਂਦੀ ਹੈ। ਇਸ ਜਗ੍ਹਾ ਦਾ ਵਾਤਾਵਰਣ ਤਕਰੀਬਨ ਅੱਗ ਦੀ ਖੁਸ਼ਬੋ ਨਾਲ ਭਰਿਆ ਰਹਿੰਦਾ ਹੈ।
ਇਸ ਦਾ ਮੁੱਖ ਕਾਰਨ ਹੈ ਕਿ ਅਰਬ ਦੇਸ਼ਾਂ ਵਿੱਚ ਕੁਦਰਤੀ ਗੈਸ ਅਤੇ ਤੇਲ ਧਰਤੀ ਦੇ ਹੇਠਾਂ ਹਨ। ਇਸ ਪਹਾੜੀ ਹੇਠ ਹਾਈਡਰੋਕਾਰਬਨ ਗੈਸ ਹੈ ਜੋ ਬਲ ਰਹੀ ਹੈ। ਇਹ ਗੈਸ ਧਰਤੀ ਹੇਠਲੀਆਂ ਵਿਰਲਾਂ ਵਿੱਚੋਂ ਨਿਕਲ ਕੇ ਆਉਂਦੀ ਹੈ। ਇਹ ਹੀ ਕਾਰਨ ਹੈ ਕਿ ਇਹ ਅੱਗ ਕਦੇ ਬੁਝਦੀ ਨਹੀਂ। ਅਜੇ ਵੀ ਸਾਇੰਸਦਾਨ ਇਸ ਤੇ ਹੋਰ ਖੋਜ ਕਰਨ ਲੱਗੇ ਹੋਏ ਹਨ। ਇਸ ਇਲਾਕੇ ਦੇ ਆਸ-ਪਾਸ ਜਿੰਨੇ ਵੀ ਪਾਣੀ ਦੇ ਝਰਨੇ ਹਨ ਉਹ ਠੰਡੇ ਅਤੇ ਸ਼ਾਂਤ ਹਨ ਅਤੇ ਬੜਾ ਮਨਮੋਹਿਕ ਦ੍ਰਿਸ਼ ਪੇਸ਼ ਕਰਦੇ ਹਨ। ਇਹਨਾਂ ਝਰਨਿਆਂ ਦੀ ਖਾਸੀਅਤ ਹੈ ਕਿ ਜੇ ਮਾਚਿਸ ਦੀ ਤੀਲੀ ਨਾਲ ਅੱਗ ਲਾਈ ਜਾਵੇ ਤਾਂ ਇਹ ਬਲਣ ਲੱਗ ਪੈਂਦੇ ਹਨ। ਇਹਨਾਂ ਨੂੰ “ਯੂਨਰ ਬੂਲਾਗ” ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਸ ਨੂੰ ਮਈ 2007 ਵਿੱਚ ਪੁਰਾਤਨ, ਸੱਭਿਅਤਾ ਅਤੇ ਕੁਦਰਤੀ ਸਰੋਤ ਬਣਾਉਣ ਲਈ ਪ੍ਰੈਸੀਡੈਂਟਿਲ ਡਿਗਰੀ ਪਾਸ ਕੀਤੀ ਗਈ। ਇਸ ਤੋਂ ਬਾਅਦ ਇਸ ਨੂੰ ਸਰਕਾਰੀ ਤੰਤਰ ਦੇ ਹੇਠ ਲਿਆਂਦਾ ਗਿਆ ਤਾਂ ਜੋ ਉਥੇ ਸੈਲਾਨੀਆਂ ਲਈ ਸੈਰ ਸਪਾਟੇ ਦੀ ਥਾਂ ਬਣ ਸਕੇ। ਇਸ ਤੋਂ ਬਾਅਦ 2017 ਵਿੱਚ ਇਥੇ ਰਿਜ਼ਰਵ ਵਿੱਚ ਯੂਨਰ ਦਾਗ ਅਜਾਇਬ ਘਰ ਬਣਾਇਆ ਗਿਆ ਅਤੇ 2019 ਵਿੱਚ ਕਰੋਮਲੇਂਕ ਸਟੋਨ ਪ੍ਰਦਰਸ਼ਨੀ ਵੀ ਸ਼ੁਰੂ ਕੀਤੀ ਗਈ। ਇਹ ਹੀ ਨਹੀਂ ਸਗੋਂ 500 ਲੋਕਾਂ ਦੇ ਬੈਠਣ ਲਈ ਬਾਹਰੀ ਥੀਏਟਰ ਵੀ ਬਣਾਇਆ ਗਿਆ।
ਅਸਲ ਲੋੜ ਹੈ ਸਾਨੂੰ ਇਹੋ ਜਿਹੀਆਂ ਜਗ੍ਹਾ ਦੇਖਣ ਦੀ ਅਤੇ ਉਹਨਾਂ ਨੂੰ ਸਮਝਣ ਦੀ ਪਰ ਸਾਡੇ ਦੇਸ਼ ਵਿੱਚ ਘੁੰਮਣ ਦਾ ਜਾਣ ਦਾ ਮਤਲਬ ਹੈ, ਉਹ ਜਗ੍ਹਾ ਜਿਥੇ ਬਜ਼ਾਰ ਹੋਵੇ, ਖਾਣ-ਪੀਣ ਨੂੰ ਵਾਧੂ ਹੋਏ, ਜਿਵੇਂ ਪਿਛਲੇ ਕੁਝ ਸਾਲਾਂ ਤੋਂ ਪਹਾੜਾਂ ਵਿੱਚ ਸੈਲਾਨੀ ਵਧੇ ਹੋਏ ਸੀ। ਜਿਸ ਸਦਕਾ ਨਵੇਂ-ਨਵੇਂ ਹੋਟਲ ਬਣੇ ਪਰਵਾਹ ਹੀ ਨਹੀਂ ਕੀਤੀ ਕਿ ਉਥੇ ਬਣ ਸਕਦਾ ਹੈ ਕਿ ਨਹੀਂ। ਸਰਕਾਰਾਂ ਨੇ ਵੀ ਲੋਕਾਂ ਦੇ ਹੜ੍ਹ ਨੂੰ ਦੇਖਕੇ ਸੜਕਾਂ 4 ਲੇਨ ਕਰ ਦਿੱਤੀਆਂ, ਇਹ ਨਹੀਂ ਦੇਖਿਆ ਕਿ ਕੱਟੇ ਪਹਾੜ ਰੁੜ੍ਹ ਸਕਦੇ ਹਨ ਇਹਨਾਂ ਤੋਂ ਬਨਸਪਤੀ ਖਤਮ ਹੋਈ ਸੀ। ਪਾਣੀ ਨੇ ਤਾਂ ਮਿੱਟੀ ਰੋੜਨੀ ਹੀ ਸੀ ਜਿਹੜੀ ਬਚਾਅ ਵਾਲੀ ਕੰਧ (ਟੋਅ ਵਾਲ) 10 ਤੋਂ 15 ਫੁੱਟ ਦੀ ਹੋਣੀ ਚਾਹੀਦੀ ਸੀ ਉਹ ਸਿਰਫ 3 ਤੋਂ 5 ਫੁੱਟ ਦੀ ਕੀਤੀ। ਅੱਜ ਹਾਲਾਤ ਇਹ ਹਨ ਕਿ ਸਾਡੀ ਕੁਦਰਤੀ ਸੁੰਦਰਤਾ ਮਨੁੱਖ ਦੀ ਬਣਾਈ ਹੋਈ ਪੱਥਰਾਂ ਦੀਆਂ ਇਮਾਰਤਾਂ, ਦੀ ਭੇਟ ਚੜ੍ਹਦੀ ਜਾਂਦੀ ਹੈ।

Comment here