ਸਿਹਤ-ਖਬਰਾਂਖਬਰਾਂਦੁਨੀਆ

ਦੁਨੀਆ ਭਰ ’ਚ ਕੋਰੋਨਾ ਨਾਲ ਗਈ 50 ਲੱਖ ਲੋਕਾਂ ਦੀ ਜਾਨ

ਵਾਸ਼ਿੰਗਟਨ-ਕੋਵਿਡ-19 ਮਹਾਂਮਾਰੀ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਬੀਤੇ ਸੋਮਵਾਰ ਨੂੰ 50 ਲੱਖ ਤੋਂ ਪਾਰ ਚਲੀ ਗਈ। ਮਹਾਮਾਰੀ ਨੇ 2 ਸਾਲ ਤੋਂ ਵੀ ਘੱਟ ਸਮੇਂ ’ਚ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੀ ਜਾਨ ਲਈ ਹੈ ਅਤੇ ਛੂਤ ਰੋਗ ਨੇ ਸਿਰਫ਼ ਗ਼ਰੀਬ ਦੇਸ਼ਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਹੈ, ਸਗੋਂ ਅਮੀਰ ਦੇਸ਼ਾਂ ’ਚ ਵੀ ਤਬਾਹੀ ਮਚਾਈ ਹੈ, ਜਿੱਥੇ ਸਿਹਤ ਦੇਖਭਾਲ ਦੀ ਸੰਪੂਰਣ ਵਿਵਸਥਾ ਹੈ।
ਅਮਰੀਕਾ, ਯੂਰਪੀ ਯੂਨੀਅਨ, ਬ੍ਰਿਟੇਨ ਅਤੇ ਬ੍ਰਾਜ਼ੀਲ ਉੱਚ ਮੱਧ ਵਰਗੀ/ਉੱਚ ਆਮਦਨ ਵਾਲੇ ਦੇਸ਼ ਹਨ ਅਤੇ ਇਨ੍ਹਾਂ ’ਚ ਵਿਸ਼ਵ ਦੀ ਜਨਸੰਖਿਆ ਦਾ 8ਵਾਂ ਹਿੱਸਾ ਰਹਿੰਦਾ ਹੈ ਪਰ ਕੋਵਿਡ ਨਾਲ ਹੋਈਆਂ ਮੌਤਾਂ ’ਚੋਂ ਅੱਧੀਆਂ ਇਨ੍ਹਾਂ ਦੇਸ਼ਾਂ ’ਚ ਹੋਈਆਂ ਹਨ। ਅਮਰੀਕਾ ’ਚ ਸਭ ਤੋਂ ਜ਼ਿਆਦਾ 740,000 ਤੋਂ ਜ਼ਿਆਦਾ ਜਾਨਾਂ ਗਈਆਂ ਹਨ। ਮ੍ਰਿਤਕਾਂ ਗਿਣਤੀ ਦਾ ਅੰਕੜਾ ਜਾਨ ਹੋਪਕਿਨਸ ਯੂਨੀਵਰਸਿਟੀ ਨੇ ਇਕੱਠਾ ਕੀਤਾ ਹੈ। ‘ਪੀਸ ਰਿਸਰਚ ਇੰਸਟੀਚਿਊਟ ਓਸਲੋ’ ਮੁਤਾਬਕ, 1950 ਤੋਂ ਲੈ ਕੇ ਹੁਣ ਤੱਕ ਹੋਈਆਂ ਜੰਗਾਂ ’ਚ ਲਗਭਗ ਇੰਨੇ ਹੀ ਲੋਕਾਂ ਦੀ ਮੌਤ ਹੋਈ ਹੈ, ਜਿੰਨੇ ਇਸ ਮਹਾਮਾਰੀ ਨਾਲ ਮਰੇ ਹਨ। ਕੋਵਿਡ-19 ਸਮੁੱਚੀ ਦੁਨੀਆ ’ਚ ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਤੋਂ ਬਾਅਦ ਮੌਤ ਦੀ ਤੀਜੀ ਮੁੱਖ ਵਜ੍ਹਾ ਹੈ। ।

Comment here