ਅਪਰਾਧਸਿਆਸਤਖਬਰਾਂਦੁਨੀਆ

ਦੁਨੀਆ ਨੂੰ ਬੀਜਿੰਗ ‘ਤੇ ਭਰੋਸਾ ਨਹੀਂ ਰਿਹਾ, ਚੀਨੀ ਹਥਿਆਰਾਂ ਦੀ ਘਟੀ ਮੰਗ

ਬੀਜਿੰਗ-ਚੀਨੀ ਕੰਪਨੀਆਂ ‘ਤੇ ਦੁਨੀਆ ਦਾ ਭਰੋਸਾ ਘਟਦਾ ਜਾ ਰਿਹਾ ਹੈ ਅਤੇ ਇਸ ਦਾ ਅਸਰ ਉਸ ਦੇ ਹਥਿਆਰਾਂ ਦੇ ਕਾਰੋਬਾਰ ‘ਤੇ ਵੀ ਦਿਖਾਈ ਦੇਣ ਲੱਗਾ ਹੈ। ਪਹਿਲਾਂ ਗਲੋਬਲ ਮੁਕਾਬਲੇ ‘ਚ ਚੀਨੀ ਕੰਪਨੀਆਂ ‘ਤੇ ਵਿਸ਼ਵਾਸ ਦੀ ਕਮੀ ਹੈ ਅਤੇ ਹੁਣ ਚੀਨ ਤੋਂ ਹਥਿਆਰ ਖਰੀਦਣ ਵਾਲੇ ਦੇਸ਼ ਵੀ ਦੂਜੇ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ।ਅਮਰੀਕਾ ‘ਚ ਹੋਏ ਇਕ ਅਧਿਐਨ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਰੂਸ-ਯੂਕਰੇਨ ਯੁੱਧ ਦੇ ਚਾਰ ਮਹੀਨਿਆਂ ਬਾਅਦ ਚੀਨ ਨੂੰ ਹਥਿਆਰਾਂ ਦੀ ਮੰਗ ਵਧਣ ਦੀ ਉਮੀਦ ਸੀ ਪਰ ਇਸ ਦੇ ਉਲਟ ਚੀਨ ਦੀ ਹਥਿਆਰਾਂ ਦੀ ਮੰਗ ‘ਚ ਕਮੀ ਦਿਖਾਈ ਦੇ ਰਹੀ ਹੈ। ਅਧਿਐਨ ਦੇ ਅਨੁਸਾਰ, ਬੀਜਿੰਗ ਦੇ ਰੱਖਿਆ ਸਮਝੌਤਿਆਂ ਵਿੱਚ ਵਿਸ਼ਵਾਸ ਦੀ ਘਾਟ ਕਾਰਨ ਚੀਨ ਦੀ ਹਥਿਆਰਾਂ ਦੀ ਵਿਕਰੀ ਦੀ ਕੂਟਨੀਤੀ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਚੀਨ ਦੇ ਰੱਖਿਆ ਸਮਝੌਤਿਆਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਘਾਟ ਹੈ। ਇਸ ਕਾਰਨ ਹੁਣ ਚੀਨ ਤੋਂ ਹਥਿਆਰ ਖਰੀਦਣ ਵਾਲੇ ਦੇਸ਼ਾਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਉਹ ਹੁਣ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ। ਰੂਸੀ ਕੌਂਸਲ ਦੀ ਇੱਕ ਰਿਪੋਰਟ ਦੇ ਅਨੁਸਾਰ, ਚੀਨ ਨੂੰ ਅਜੇ ਵੀ ਅਤਿ-ਆਧੁਨਿਕ ਫੌਜੀ ਸਮੱਗਰੀ ਦਾ ਇੱਕ ਪਹਿਲੇ ਦਰਜੇ ਦਾ ਡਿਵੈਲਪਰ ਅਤੇ ਨਿਰਮਾਤਾ ਨਹੀਂ ਮੰਨਿਆ ਜਾਂਦਾ ਹੈ ਕਿਉਂਕਿ ਉਸ ਕੋਲ ਗੁੰਝਲਦਾਰ ਹਥਿਆਰਾਂ ਦੇ ਹਿੱਸੇ ਬਣਾਉਣ ਲਈ ਲੋੜੀਂਦੀ ਸਮਰੱਥਾ ਦੀ ਘਾਟ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਅਫ਼ਰੀਕਾ ਵਿਚ ਚੀਨੀ ਫ਼ੌਜੀ ਸਾਜ਼ੋ-ਸਾਮਾਨ ਦੀ ਵਿਕਰੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਅਫ਼ਰੀਕਾ ਰੂਸ ਤੋਂ ਸਭ ਤੋਂ ਵੱਧ ਫ਼ੌਜੀ ਸਾਜ਼ੋ-ਸਾਮਾਨ ਖਰੀਦਦਾ ਸੀ। ਚੀਨ ਨਾ ਸਿਰਫ਼ ਇੱਥੇ ਆਪਣੇ ਹਥਿਆਰਾਂ ਦੀ ਵਿਕਰੀ ਵਧਾ ਰਿਹਾ ਹੈ, ਸਗੋਂ ਅਫ਼ਰੀਕਾ ਵਿੱਚ ਫ਼ੌਜੀ ਸਿਖਲਾਈ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਵਿੱਚ ਵੀ ਨਿਵੇਸ਼ ਕਰ ਰਿਹਾ ਹੈ, ਜਿਸ ਨੂੰ ਮਾਹਰ ਅਫਰੀਕਾ ਮਹਾਦੀਪ ‘ਚ ਪੈਰ ਜਮਾਉਣ ਦੀ ਚੀਨ ਦੀ ਕੋਸ਼ਿਸ਼ ਦੇ ਰੂਪ ‘ਚ ਦੇਖ ਰਹੇ ਹਨ।ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਮੁਤਾਬਕ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਦਰਾਮਦ ਕਰਨ ਵਾਲਾ ਦੇਸ਼ ਹੈ। ਇਸ ਸੂਚੀ ‘ਚ ਸਾਊਦੀ ਅਰਬ ਦੂਜੇ ਸਥਾਨ ‘ਤੇ, ਮਿਸਰ ਤੀਜੇ ਸਥਾਨ ‘ਤੇ, ਆਸਟ੍ਰੇਲੀਆ ਚੌਥੇ ਸਥਾਨ ‘ਤੇ ਅਤੇ ਚੀਨ ਪੰਜਵੇਂ ਸਥਾਨ ‘ਤੇ ਹੈ।ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਤਾਜ਼ਾ ਰਿਪੋਰਟ ਮੁਤਾਬਕ ਪਾਕਿਸਤਾਨ ਚੀਨ ਦਾ ਸਭ ਤੋਂ ਵੱਡਾ ਗਾਹਕ ਹੈ। ਚੀਨ ਤੋਂ ਬਰਾਮਦ ਕੀਤੇ ਜਾਣ ਵਾਲੇ ਹਥਿਆਰਾਂ ਦਾ ਸਿਰਫ਼ 47 ਫ਼ੀਸਦੀ ਪਾਕਿਸਤਾਨ ਨੂੰ ਜਾਂਦਾ ਹੈ। ਇਸ ਤੋਂ ਬਾਅਦ ਚੀਨ 16 ਫੀਸਦੀ ਹਥਿਆਰ ਬੰਗਲਾਦੇਸ਼ ਨੂੰ ਅਤੇ ਪੰਜ ਫੀਸਦੀ ਥਾਈਲੈਂਡ ਨੂੰ ਬਰਾਮਦ ਕਰਦਾ ਹੈ। ਇਸ ਤੋਂ ਇਲਾਵਾ ਸਰਬੀਆ, ਤਨਜ਼ਾਨੀਆ, ਨਾਈਜੀਰੀਆ, ਸੂਡਾਨ, ਕੈਮਰੂਨ, ਜ਼ਿੰਬਾਬਵੇ, ਜ਼ੈਂਬੀਆ, ਗੈਬੋਨ, ਅਲਜੀਰੀਆ, ਨਾਂਬੀਆ, ਘਾਨਾ ਅਤੇ ਇਥੋਪੀਆ ਚੀਨੀ ਹਥਿਆਰਾਂ ਦੇ ਮੁੱਖ ਆਯਾਤਕ ਹਨ।

Comment here