ਨਿਊਯਾਰਕ-ਸੰਯੁਕਤ ਰਾਸ਼ਟਰ ਨੇ ਨਮਾਮਿ ਗੰਗੇ ਪ੍ਰਾਜੈਕਟ ਨੂੰ 10 ਬੇਮਿਸਾਲ ਕੋਸ਼ਿਸ਼ਾਂ ਵਿਚ ਸ਼ਾਮਲ ਕੀਤਾ ਹੈ ਜਿਨ੍ਹਾਂ ਕੁਦਰਤੀ ਦੁਨੀਆ ਨੂੰ ਬਹਾਲ ਕਰਨ ਸਬੰਧੀ ਅਹਿਮ ਕਿਰਦਾਰ ਨਿਭਾਇਆ। ਉਥੇ ਇਸਨੂੰ ਲੈ ਕੇ ਸੰਯੁਕਤ ਰਾਸ਼ਟਰ ਜੈਵ ਵਿਭਿੰਨਤਾ ਸੰਮੇਲਨ ਵਿਚ ਇਕ ਰਿਪੋਰਟ ਜਾਰੀ ਕੀਤੀ ਗਈ। ਸੰਯੁਕਤ ਰਾਸ਼ਟਰ ਨੇ ਇਕ ਬਿਆਨ ਵਿਚ ਕਿਹਾ ਕਿ ਗੰਗਾ ਨਦੀ ਮੁੜ ਸੁਰਜੀਤ ਪ੍ਰਾਜੈਕਟ ਵਿਚ ਗੰਗਾ ਦੇ ਮੈਦਾਨ ਇਲਾਕਿਆਂ ਦੀ ਸਿਹਤ ਬਹਾਲ ਕਰਨ, ਪ੍ਰਦੂਸ਼ਣ ਘੱਟ ਕਰਨ, ਜੰਗਲੀ ਖੇਤਰ ਦੀ ਮੁੜ ਉਸਾਰੀ ਕਰਨ ਅਤੇ ਇਸਦੇ ਵਿਸ਼ਾਲ ਫੁੱਟਹਿਲਸ ਇਲਾਕਿਆਂ ਦੇ ਨੇੜੇ-ਤੇੜੇ ਰਹਿ ਰਹੇ 52 ਕਰੋੜ ਲੋਕਾਂ ਨੂੰ ਵਿਆਪਕ ਲਾਭ ਪਹੁੰਚਾਉਣ ਲਈ ਅਹਿਮ ਹੈ।
ਨਮਾਮਿ ਗੰਗੇ ਪ੍ਰਾਜੈਕਟ ਨੂੰ ਸੰਯੁਕਤ ਰਾਸ਼ਟਰ ਦੀ ਮਾਨਤਾ ਮਿਲਣ ਤੋਂ ਬਾਅਦ ਗੰਗਾ ਨਦੀ ਦੀ ਰੱਖਿਆ ਅਤੇ ਉਸਦੀ ਜੈਵ ਵਿੰਭਿਨਤਾ ਨੂੰ ਬਚਾਉਣ ਲਈ ਸਮਰਥਿਤ ਪ੍ਰੋਮੋਸ਼ਨ, ਕੰਸਲਟੈਂਸੀ ਅਤੇ ਡੋਨੇਸ਼ਨ ਪ੍ਰਾਪਤ ਹੋ ਸਕੇਗੀ। ਰਿਪੋਰਟ ਕਿਹਾ ਗਿਆ ਹੈ ਕਿ ਜਲਵਾਯੂ ਤਬਦੀਲੀ, ਆਬਾਦੀ ’ਚ ਵਾਧਾ, ਪ੍ਰਦੂਸ਼ਣ ਵਿਚ ਵਾਧਾ, ਉਧਯੋਗੀਕਰਨ ਅਤੇ ਸਿੰਚਾਈ ਨੇ ਹਿਮਾਲਿਆ ਤੋਂ ਬੰਗਾਲ ਦੀ ਖਾੜੀ ਤੱਕ 2,525 ਕਿਲੋਮੀਰ ਤੱਕ ਫੈਲੇ ਗੰਗਾ ਖੇਤਰ ਦਾ ਬਹੁਤ ਨੁਕਸਾਨ ਕੀਤਾ ਹੈ। ਭਾਰਤ ਸਰਕਾਰ ਵਲੋਂ 2014 ਵਿਚ ਪਵਿੱਤਰ ਨਦੀ ਗੰਗਾ ਨੂੰ ਸਾਫ ਕਰਨ ਸਬੰਧੀ ਚਲਾਏ ਜਾਣ ਵਾਲੇ ਪ੍ਰਾਜੈਕਟ ‘ਨਾਮਮਿ ਗੰਗੇ’ ਦਾ ਦੁਨੀਆ ਵਿਚ ਡੰਕਾ ਵੱਜ ਰਿਹਾ ਹੈ।
Comment here