ਖਬਰਾਂਚਲੰਤ ਮਾਮਲੇਦੁਨੀਆ

ਦੁਨੀਆ ਦੀ ਸਭ ਤੋਂ ਵੱਡੀ ਮੁੰਦਰੀ ਸੈਲਾਨੀਆਂ ਲਈ ਬਣੀ ਖਿੱਚ ਦਾ ਕੇਂਦਰ

ਨਵੀਂ ਦਿੱਲੀ-ਦੁਨੀਆ ਦੀ ਸਭ ਤੋਂ ਵੱਡੀ ਮੁੰਦਰੀ ਨੂੰ ਲੈਕੇ ਵਿਸ਼ੇਸ਼ ਖ਼ਬਰ ਸਾਹਮਣੇ ਆਈ ਹੈ। ਦੁਬਈ ਦੀ ਓਪਨ ਮਾਰਕੀਟ ‘ਚ 300 ਤੋਂ ਵੱਧ ਦੁਕਾਨਾਂ ਹਨ। ਇਹ ਦੁਨੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ। ਇਸੇ ਹੀ ਓਪਨ ਮਾਰਕੀਟ ‘ਚ ਦੁਬਈ ਦਾ ਸਰਾਫਾ ਬਾਜ਼ਾਰ ‘ਗੋਲਡ ਸੂਕ’ ਮੌਜੂਦ ਹੈ, ਜਿੱਥੇ ਦੁਨੀਆ ਦੀ ਸਭ ਤੋਂ ਵੱਡੀ, ਭਾਰੀ ਤੇ ਮਹਿੰਗੀ ਸੋਨੇ ਦੀ ਮੁੰਦਰੀ ਰੱਖੀ ਗਈ ਹੈ, ਜੋ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਇਸ ਮੁੰਦਰੀ ਦਾ ਵਜ਼ਨ 64 ਕਿਲੋ ਹੈ। ਇਸ ਓਪਨ ਮਾਰਕੀਟ ‘ਚ ਟਨਾਂ ਦੇ ਹਿਸਾਬ ਨਾਲ ਸੋਨਾ ਮੌਜੂਦ ਹੈ। ਇਹ ਸ਼ਾਪਿੰਗ ਹੱਬ ਗਹਿਣਿਆਂ ‘ਤੇ ਸਭ ਤੋਂ ਵਧੀਆ ਸੌਦੇ ਦੀ ਪੇਸ਼ਕਸ਼ ਕਰਨ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਦੋਵਾਂ ਨੂੰ ਪੂਰਾ ਕਰਨ ਲਈ ਜਾਣੀ ਜਾਂਦੀ ਹੈ।
ਦੁਨੀਆ ਦੀ ਸਭ ਤੋਂ ਵੱਡੀ ਸੋਨੇ ਦੀ ਮੁੰਦਰੀ ਨਜਮਾ ਤਇਅਬਾ, ਜਿਸ ਦਾ ਵਜ਼ਨ 64 ਕਿਲੋ ਹੈ, ਇੱਥੇ ਰੱਖੀ ਗਈ ਹੈ। ਇਸ ਅਦਭੁਤ ਸੁੰਦਰਤਾ ਵਾਲੀ ਮੁੰਦਰੀ ਦੀ ਕੀਮਤ 7 ਮਿਲੀਅਨ ਯੂਐੱਸ ਡਾਲਰ ਹੈ ਯਾਨੀ 52 ਕਰੋੜ ਤੋਂ ਵੱਧ ਭਾਰਤੀ ਕਰੰਸੀ। ਇਸ ਨੂੰ ਬਣਾਉਣ ਲਈ 55 ਕਰਮਚਾਰੀ 45 ਦਿਨ ਲਗਾਤਾਰ 10 ਘੰਟੇ ਕੰਮ ਕਰਦੇ ਰਹੇ। ਮੁਕੁਟ ਅਤੇ ਬਾਡੀ-ਸੂਟ ਤੋਂ ਲੈ ਕੇ ਝਾਂਜਰਾਂ ਤੱਕ, ਇੱਥੋਂ ਦੀਆਂ ਦੁਕਾਨਾਂ ਤੁਹਾਨੂੰ ਸਿਰ ਤੋਂ ਪੈਰਾਂ ਤੱਕ ਸੋਨੇ ਨਾਲ ਢੱਕ ਸਕਦੀਆਂ ਹਨ। ਇਸ ਮਾਰਕੀਟ ਦਾ ਆਕਰਸ਼ਣ ਦੇਖ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। ਆਪਣੇ ਸੋਨੇ ਦੀ ਪੇਸ਼ਕਸ਼ ਨਾਲ ਸਭ ਤੋਂ ਵਧੀਆ ਵਿਕਲਪ ਪ੍ਰਦਾਨ ਕਰਨ ਤੋਂ ਇਲਾਵਾ ਦੁਬਈ ਸੂਕ ਹੀਰੇ ਅਤੇ ਚਾਂਦੀ ਦੇ ਸ਼ੌਕੀਨਾਂ ਦੇ ਸ਼ੌਕ ਨੂੰ ਵੀ ਪੂਰਾ ਕਰਦਾ ਹੈ।

Comment here