ਕਾਦਿਰਲੀ-ਤੁਰਕੀ ਦੇ ਉਸਮਾਨੀਆ ਸੂਬੇ ’ਚ ਸਥਿਤ ਕਾਦਿਰਲੀ ਸ਼ਹਿਰ ਦੀ ਰਹਿਣ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਔਰਤ ਕਹਾਉਣ ਵਾਲੀ ਏਲੀਫ ਕੋਕਾਮਨ ਦਾ ਦਿਹਾਂਤ ਹੋ ਗਿਆ ਹੈ। ਏਲੀਫ ਕੋਕਾਮਨ ਦੀ ਉਮਰ ਸਿਰਫ 33 ਸਾਲ ਸੀ। ਗਿਨੀਜ ਵਰਲਡ ਰਿਕਾਰਡ ’ਚ ਦੁਨੀਆ ਦੀ ਸਭ ਤੋਂ ਛੋਟੀ ਔਰਤ ਦੇ ਰੂਪ ’ਚ ਉਨ੍ਹਾਂ ਦਾ ਨਾਂ ਦਰਜ ਰਹਿ ਚੁੱਕਾ ਹੈ। ਇਕ ਅੰਗਰੇਜ਼ੀ ਦੀ ਅਖ਼ਬਾਰ ’ਚ ਛਪੀ ਖਬਰ ਮੁਤਾਬਕ ਗਿਨੀਜ ਵਰਲਡ ਰਿਕਾਰਡ ’ਚ 2010 ’ਚ ਇਕ ਸਾਲ ਤੱਕ ਏਲੀਫ ਦਾ ਨਾਂ ਦਰਜ ਰਿਹਾ ਸੀ। ਬੀਤੇ ਮੰਗਲਵਾਰ ਨੂੰ ਏਲੀਫ ਅਚਾਨਕ ਬੀਮਾਰ ਹੋ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਕ ਮੀਡੀਆ ਰਿਪੋਰਟ ਅਨੁਸਾਰ, ਏਲੀਫ਼ ਦੇ ਕਾਫ਼ੀ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਹਸਪਤਾਲ ’ਚ ਦਾਖ਼ਲ ਹੋਣ ਤੋਂ ਬਾਅਦ ਉਸ ਦੀ ਹਾਲਤ ਵਿਗੜਦੀ ਗਈ ਅਤੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਏਲੀਫ ਦੀ ਲੰਬਾਈ 72.6 ਸੈਂਟੀਮੀਟਰ ਯਾਨੀ 2.5 ਫੁੱਟ ਸੀ। ਜਦੋਂ ਉਸ ਦਾ ਨਾਮ ਗਿਨੀਜ ਵਰਡ ਰਿਕਾਰਡ ’ਚ ਦਰਜ ਹੋਇਆ ਸੀ ਤਾਂ ਏਲੀਫ ਨੇ ਕਿਹਾ ਸੀ, ‘‘ਮੈਨੂੰ ਹਮੇਸ਼ਾ ਤੋਂ ਉਮੀਦ ਸੀ ਕਿ ਕਿਸੇ ਨਾ ਕਿਸੇ ਦਿਨ ਇਹ ਦੁਨੀਆ ਮੈਨੂੰ ਪਛਾਣੇਗੀ। ਬਚਪਨ ’ਚ ਮੇਰੀ ਲੰਬਾਈ ਕਾਰਨ ਸਕੂਲ ਦੇ ਬੱਚੇ ਮੈਨੂੰ ਬਹੁਤ ਚਿੜ੍ਹਾਉਂਦੇ ਸਨ ਪਰ ਇਸੇ ਕਾਰਨ ਮੈਨੂੰ ਇਕ ਵੱਖ ਤੋਂ ਪਛਾਣ ਮਿਲੀ। ਹੁਣ ਮੈਨੂੰ ਮੇਰੀ ਲੰਬਾਈ ’ਤੇ ਕਾਫ਼ੀ ਮਾਣ ਹੈ।’’
Comment here