ਖਬਰਾਂਦੁਨੀਆਮਨੋਰੰਜਨ

ਦੁਨੀਆ ਦੀ ਖ਼ੂਬਸੂਰਤ ਅਦਾਕਾਰਾ ਜੀਨਾ ਲੋਲੋਬ੍ਰਿਗਿਡਾ ਚਲ ਵਸੀ

ਮੁੰਬਈ-50 ਤੇ 60 ਦੇ ਦਹਾਕੇ ਵਿਚ ਯੂਰਪੀਅਨ ਸਿਨੇਮਾ ’ਚ ਸਟਾਰਡਮ ਦਾ ਡੰਕਾ ਵਜਾਉਣ ਵਾਲੀ ਇਤਾਲਵੀ ਅਦਾਕਾਰਾ ਜੀਨਾ ਲੋਲੋਬ੍ਰਿਜੀਡਾ ਦਾ 95 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਜੀਨਾ ਨੂੰ ਉਨ੍ਹਾਂ ਦੀ ਇਕ ਫ਼ਿਲਮ ਕਾਰਨ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਔਰਤ ਦਾ ਖਿਤਾਬ ਦਿੱਤਾ ਗਿਆ ਸੀ। ਅਦਾਕਾਰਾ ਦੇ ਦਿਹਾਂਤ ’ਤੇ ਪੂਰਾ ਹਾਲੀਵੁੱਡ ਜਗਤ ਸੋਗ ਵਿਚ ਹੈ। ਸੈਲੇਬਸ ਤੇ ਸਿਆਸਤਦਾਨ ਲਗਾਤਾਰ ਸੋਸ਼ਲ ਮੀਡੀਆ ’ਤੇ ਜੀਨਾ ਲੋਲੋਬ੍ਰਿਗਿਡਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਦੱਸ ਦਈਏ ਕਿ ਜੀਨਾ ਲੋਲੋਬ੍ਰਿਜੀਡਾ ਨੇ 16 ਜਨਵਰੀ, 2023 ਨੂੰ ਆਖਰੀ ਸਾਹ ਲਿਆ। ਅਦਾਕਾਰਾ ਉਨ੍ਹਾਂ ਪੁਰਾਣੇ ਸਿਤਾਰਿਆਂ ਵਿਚੋਂ ਇਕ ਹੈ, ਜੋ ਫ਼ਿਲਮਾਂ ਦੇ ਸੁਨਹਿਰੀ ਦੌਰ ਦੀ ਯਾਦ ਦਿਵਾਉਂਦੀ ਹੈ। 4 ਜੁਲਾਈ 1927 ਨੂੰ ਇਕ ਫਰਨੀਚਰ ਕਾਰੀਗਰ ਦੇ ਘਰ ਜਨਮੀ, ਜੀਨਾ ਨੇ ਆਪਣੀ ਟੀਨੇਜ ਦਾ ਜ਼ਿਆਦਾਤਰ ਸਮਾਂ ਯੁੱਧ ਵਿਚ ਬਿਤਾਇਆ। ਅਦਾਕਾਰਾ ਜੀਨਾ ਉਦੋਂ ਸੁਰਖੀਆਂ ਵਿਚ ਆਈ ਜਦੋਂ ਉਸ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ’ਚ ਫ਼ਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ।

Comment here