ਸਿਆਸਤਖਬਰਾਂਦੁਨੀਆ

ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲੇਜ਼ਰ ਹਥਿਆਰ ਬਣਾਏਗੀ ਅਮਰੀਕੀ ਫੌਜ

ਵਾਸ਼ਿੰਗਟਨ-ਜਨਰਲ ਅਟਾਮਿਕਸ ਇਲੈਕਟ੍ਰੋਮੈਗਨੈਟਿਕ ਸਿਸਟਮ ਅਤੇ ਬੋਇੰਗ ਕੰਪਨੀ ਮਿਲ ਕੇ ਅਮਰੀਕੀ ਫੌਜ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲੇਜ਼ਰ ਹਥਿਆਰ ਬਣਾ ਰਹੀ ਹੈ। ਇਹ ਲੇਜ਼ਰ ਵੈਪਨ ਲਗਭਗ 300 ਕਿਲੋਵਾਟ ਦਾ ਹੋਵੇਗਾ ਅਤੇ ਇਸ ਦਾ ਅਗਲੇ ਸਾਲ ਪ੍ਰੀਖਣ ਕੀਤਾ ਜਾਵੇਗਾ। ਇਸ ਦੀ ਮਦਦ ਨਾਲ ਕਿਸੇ ਡਰੋਨ ਜਹਾਜ਼ ਨੂੰ ਪਲਕ ਝਪਕਦੇ ਹੀ ਮਾਰ ਸੁੱਟਿਆ ਜਾ ਸਕਦਾ ਹੈ। ਇਹ ਇਕ ਜਹਾਜ ਦੇ ਕੰਟੇਨਰ ਦੇ ਆਕਾਰ ਦਾ ਹੋਵੇਗਾ ਅਤੇ ਵਿਸ਼ਾਲ ਟਰੱਕ ’ਤੇ ਇਸ ਹਥਿਆਰ ਨੂੰ ਰੱਖਿਆ ਜਾਵੇਗਾ। ਇਹ ਹੁਣ ਤੱਕ ਬਣਾਏ ਗਏ ਲੇਜ਼ਰ ਵੈਪਨਸ ’ਚ ਸਭ ਤੋਂ ਸ਼ਕਤੀਸ਼ਾਲੀ ਹੋਵੇਗਾ। ਜਨਰਲ ਅਟਾਮਿਕਸ ਦੇ ਪ੍ਰਧਾਨ ਸਕਾਟ ਫੋਰਨੇ ਨੇ ਕਿਹਾ, ‘‘ਬੇਹੱਦ ਤਾਕਤਵਰ, ਛੋਟਾ-ਜਿਹਾ ਲੇਜ਼ਰ ਹਥਿਆਰ ਹੁਣ ਤੱਕ ਬਣਾਏ ਗਏ ਹਥਿਆਰਾਂ ’ਚ ਸਭ ਤੋਂ ਘਾਤਕ ਹੈ।’’ ਅਮਰੀਕੀ ਸਮੁੰਦਰੀ ਫੌਜ ਨੇ ਸਭ ਤੋਂ ਪਹਿਲਾਂ ‘ਲਾਜ’ ਨਾਮਕ ਲੇਜ਼ਰ ਵੈਪਨ ਸਾਲ 2014 ’ਚ ਬਣਾਇਆ ਸੀ। ਇਸ ਨੂੰ ਯੂ. ਐੱਸ. ਐੱਸ. ਪੇਂਸ ’ਤੇ ਤਾਇਨਾਤ ਕੀਤਾ ਗਿਆ ਸੀ। ਉਸ ਸਮੇਂ ਇਸ ਹਥਿਆਰ ਦੀ ਸਮਰੱਥਾ 30 ਕਿਲੋਵਾਟ ਸੀ। ਜ਼ਿਆਦਾਤਰ ਫੌਜਾਂ ਦੇ ਲੇਜ਼ਰ ਹਥਿਆਰ 30 ਤੋਂ ਲੈ ਕੇ 100 ਕਿਲੋਵਾਟ ਤੱਕ ਦੇ ਹੁੰਦੇ ਹਨ।

Comment here