ਅਜਬ ਗਜਬਖਬਰਾਂਦੁਨੀਆ

ਦੁਨੀਆ ਦਾ ਪਹਿਲਾ ਐੱਸਐੱਮਐੱਸ 1.5 ਕਰੋੜ ’ਚ ਹੋਵੇਗਾ ਨੀਲਾਮ

ਨਵੀਂ ਦਿੱਲੀ-ਟੈਲੀਕਾਮ ਕੰਪਨੀ ਵੋਡਾਫੋਨ ਦੁਨੀਆ ਦੇ ਪਹਿਲੇ ਐੱਸਐੱਮਐੱਸ ਨੂੰ ਨੀਲਾਮ ਕਰਨ ਵਾਲੀ ਹੈ। ਦੁਨੀਆ ਦਾ ਇਹ ਪਹਿਲਾ ਐਸ. ਐਮ. ਐਸ. 14 ਵਰਡਜ਼ ਦਾ ਸੀ ਅਤੇ ਇਹ 1.5 ਕਰੋੜ ਰੁਪਏ ਤੋਂ ਵੱਧ ’ਚ ਨੀਲਾਮ ਹੋਣ ਨੂੰ ਤਿਆਰ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਐਸ. ਐਮ. ਐਸ. ਨੂੰ Non-Fungible Token (NFT)  ਦੇ ਤੌਰ ’ਤੇ ਨੀਲਾਮ ਕਰੇਗੀ। ਕੰਪਨੀ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਪੋਸਟ ਕਰਕੇ ਦੱਸਿਆ ਕਿ ਇਹ ਵੋਡਾਫੋਨ ਦਾ ਸਭ ਤੋਂ ਪਹਿਲਾਂ ਐਨਐਫਟੀ ਹੈ ਅਤੇ ਕੰਪਨੀ ਦੁਨੀਆ ਦੇ ਸਭ ਤੋਂ ਪਹਿਲੇ ਐੱਸਐੱਮਐੱਸ ਟੈਕਸਟ ਨੂੰ ਨੀਲਾਮ ਕਰਨ ਲਈ ਇਸਨੂੰ ਐਨਐਫਟੀ ’ਚ ਤਬਦੀਲ ਕਰ ਰਹੀ ਹੈ। ਨਿਲਾਮੀ ’ਚ 2 ਲੱਖ ਡਾਲਰ (ਕਰੀਬ 1,52,48,300 ਰੁਪਏ) ਤੋਂ ਵੱਧ ਦੀ ਰਾਸ਼ੀ ਜੁਟਾਏ ਜਾਣ ਦੀ ਉਮੀਦ ਹੈ। ਨਿਲਾਮੀ ਦੀ ਰਕਮ ਨੂੰ ਕੰਪਨੀ ਸ਼ਰਣਾਰਥੀਆਂ ਦੀ ਮਦਦ ਲਈ ਦਾਨ ਕਰ ਦੇਵੇਗੀ।
ਦੁਨੀਆ ਦਾ ਪਹਿਲਾ ਐੱਸਐੱਮਐੱਸ 3 ਦਸੰਬਰ 1992 ਨੂੰ ਵੋਡਾਫੋਨ ਨੈੱਟਵਰਕ ਰਾਹੀਂ ਭੇਜਿਆ ਗਿਆ ਸੀ। ਕਰੀਬ ਤਿੰਨ ਦਹਾਕੇ ਪਹਿਲਾਂ ਭੇਜੇ ਗਏ ਇਸ ਐੱਸਐੱਮਐੱਸ ਵਿੱਚ ‘Merry 3hristmas’ ਦਾ ਸੁਨੇਹਾ ਸੀ। ਇਹ ਵੋਡਾਫੋਨ ਦੇ ਇੱਕ ਕਰਮਚਾਰੀ ਰਿਚਰਡ ਜਾਰਵਿਸ ਦੁਆਰਾ ਪ੍ਰਾਪਤ ਕੀਤਾ ਗਿਆ ਸੀ। ਦੁਨੀਆ ਦੇ ਪਹਿਲੇ ਸ਼ੰਸ਼ ਂਢਠ ਦੀ ਨਿਲਾਮੀ 21 ਅਗਸਤ ਨੂੰ ਪੈਰਿਸ ਵਿੱਚ ਹੋਵੇਗੀ। ਨਿਲਾਮੀ ਵਿੱਚ ਬੋਲੀ ਲਈ ਔਨਲਾਈਨ ਵੀ ਹਿੱਸਾ ਲਿਆ ਜਾ ਸਕਦਾ ਹੈ।
ਵੋਡਾਫੋਨ ਨੇ ਭਰੋਸਾ ਦਿੱਤਾ ਹੈ ਕਿ ਪਹਿਲੇ ਅਡੀਸ਼ਨ ਵਿੱਚ ਐਕਸਕਲੂਸਿਵ ਐਨਐਫਟੀ ਬਣਾਇਆ ਗਿਆ ਹੈ ਅਤੇ ਭਵਿੱਖ ਵਿੱਚ ਦੁਨੀਆ ਦਾ ਇਹ ਪਹਿਲਾ  ਐੱਸਐੱਮਐੱਸ ਦੂਜਾ ਐਨਐਫਟੀ ਨਹੀਂ ਬਣਾਏਗਾ। ਐਨਐਫਟੀ ਲੈਣ ਵਾਲੇ ਖਰੀਦਦਾਰਾਂ ਨੂੰ ਵੋਡਾਫੋਨ ਗਰੁੱਪ ਦੇ ਸੀਈਓ ਨਿਕ ਰੀਡ ਦੁਆਰਾ ਹਸਤਾਖਰਿਤ ਇੱਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ, ਜੋ ਕਿ ਐਨਐਫਟੀ ਦੀ ਵਿਲੱਖਣਤਾ ਅਤੇ ਪ੍ਰਮਾਣਿਕਤਾ ਦੀ ਗਰੰਟੀ ਦੇਵੇਗਾ।
ਐਨਐਫਟੀ ਖਰੀਦਣ ਵਾਲੇ ਗਾਹਕਾਂ ਨੂੰ ਵੋਡਾਫੋਨ ਤੋਂ ਅਸਲ ਸੰਚਾਰ ਪ੍ਰੋਟੋਕੋਲ ਦੀ ਵਿਸਤ੍ਰਿਤ ਪ੍ਰਤੀਕ੍ਰਿਤੀ ਵੀ ਮਿਲੇਗੀ, ਜਿਸ ਵਿੱਚ ਦੁਨੀਆ ਵਿੱਚ ਭੇਜੇ ਗਏ ਪਹਿਲੇ ਐਸਐਮਐਸ ਦੀ ਜਾਣਕਾਰੀ ਹੋਵੇਗੀ ਅਤੇ ਪ੍ਰਾਪਤ ਕੀਤੀ ਜਾਵੇਗੀ। ਇਸ ਦੇ ਨਾਲ, ਗਾਹਕਾਂ ਨੂੰ ਵੋਡਾਫੋਨ ਤੋਂ ਟੀਐਕਸਟੀ ਅਤੇ ਪੀਡੀਐਫ ਫਾਈਲਾਂ (ਕੋਡਿਡ/ਅਨਕੋਡਿਡ ਵਰਜਨ) ਵਿੱਚ ਮੂਲ ਸੰਚਾਰ ਪ੍ਰੋਟੋਕੋਲ ਵੀ ਦਿੱਤਾ ਜਾਵੇਗਾ।
ਵੋਡਾਫੋਨ ਨੇ ਐਲਾਨ ਕੀਤਾ ਹੈ ਕਿ ਉਹ ਇਸ ਨਿਲਾਮੀ ਵਿੱਚ ਇਕੱਠੀ ਹੋਈ ਰਕਮ ਯੂਐਨਐਚਸੀਆਰ ਨੂੰ ਦਾਨ ਕਰੇਗੀ, ਜਿਸ ਨਾਲ 82.4 ਮਿਲੀਅਨ (ਲਗਭਗ 8.24 ਕਰੋੜ) ਲੋਕਾਂ ਦੀ ਮਦਦ ਕੀਤੀ ਜਾਵੇਗੀ ਜੋ ਯੁੱਧ ਅਤੇ ਹੋਰ ਕਾਰਨਾਂ ਕਰਕੇ ਬੇਘਰ ਹੋਏ ਹਨ।

Comment here