ਸਿਆਸਤਖਬਰਾਂ

ਦੀਵਾਲੀ, ਗੁਰਪੁਰਬ ਮੌਕੇ ਨਹੀਂ ਵੱਜਣਗੇ ਪਟਾਕੇ

ਪੰਜਾਬ ਸਰਕਾਰ ਨੇ ਮਿਥੇ ਦੋ ਘੰਟੇ, ਸਿਰਫ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ

ਚੰਡੀਗੜ੍ਹ – ਆ ਰਹੇ ਤਿਉਹਾਰਾਂ ਮੌਕੇ ਪਟਾਕਿਆਂ ਨਾਲ ਬੇਹਦ ਪਰਦੂਸ਼ਣ ਹੁੰਦਾ ਹੈ, ਦਿੱਲੀ ਸਰਕਾਰ ਨੇ ਪਿਛਲੀ ਵਾਰ ਵਾਂਗ ਇਸ ਵਾਰ ਵੀ ਪਟਾਕਿਆਂ ਤੇ ਪਾਬੰਦੀ ਲਾਈ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਵੀ ਦੀਵਾਲੀ ਮੌਕੇ ਪਟਾਕੇ ਤੇ ਆਤਿਸ਼ਬਾਜੀ ਚਲਾਉਣ ਨਾਲ ਪ੍ਰਦੂਸ਼ਣ ਫੈਲਣ ਤੋ ਰੋਕਣ ਲਈ ਪਟਾਕੇ ਵੇਚਣ ਤੇ ਚਲਾਉਣ ‘ਤੇ ਪਾਬੰਦੀ ਲਾ ਦਿੱਤੀ ਹੈ। ਸਾਇੰਸ ਅਤੇ ਟੈਕਨਾਲੋਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ ਨੇ ਜਾਰੀ ਹੁਕਮਾਂ ਵਿਚ ਕਿਹਾ ਹੈ ਕਿ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ )ਦੇ ਨਿਰਦੇਸ਼ ਦੇ ਮੱਦੇਨਜ਼ਰ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ । ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੇਵਲ ਗ੍ਰੀਨ ਪਟਾਖੇ ਚਲਾਉਣ ਦੀ ਆਗਿਆ ਹੋਵੇਗੀ । ਗ੍ਰੀਨ ਪਟਾਕੇ ਚਲਾਉਣ ਲਈ ਕੇਵਲ ਦੋ ਘੰਟੇ ਦਾ ਸਮਾਂ ਤੈਅ ਕੀਤਾ ਗਿਆ ਹੈ ਦੀਵਾਲੀ ਤੋਂ ਇਲਾਵਾ ਇਹ ਹੁਕਮ ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਤੇ ਵੀ ਲਾਗੂ ਹੋਣਗੇ ।ਪਟਾਕਿਆਂ ਦੀ ਵਿਕਰੀ ਕੇਵਲ ਲਾਈਸੈਂਸ ਧਾਰਕ ਦੁਕਾਨਦਾਰ ਹੀ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਸ਼ਹਿਰਾਂ ਵਿੱਚ 28 ਤੇ 29 ਅਕਤੂਬਰ ਦੀ ਰਾਤ ਤੋਂ ਲੈ ਕੇ 31 ਦਸੰਬਰ ਤਕ ਕਿਸੇ ਵੀ ਤਰ੍ਹਾਂ ਦੇ ਪਟਾਕੇ ਚਲਾਉਣ ‘ਤੇ ਪਾਬੰਦੀ ਰਹੇਗੀ ਕਿਉਂਕਿ ਇਨ੍ਹਾਂ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਘਟੀਆ ਹੈ। ਬਾਕੀ ਸਾਰੇ ਸੂਬੇ ਵਿੱਚ ਗ੍ਰੀਨ ਪਟਾਕੇ ਚਲਾਏ ਜਾ ਸਕਦੇ ਹਨ ਲੇਕਿਨ ਇਸ ਲਈ ਵੀ ਸਮਾਂ ਤੈਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੀਵਾਲੀ ਦੇ ਮੌਕੇ ਰਾਤ ਅੱਠ ਵਜੇ ਸਵੇਰੇ 10 ਵਜੇ ਤਕ, ਗੁਰਪੁਰਬ ਤੇ ਨਵੰਬਰ ਨੂੰ ਸਵੇਰੇ ਚਾਰ ਵਜੇ ਪੰਜ ਵਜੇ ਤਕ ਅਤੇ ਰਾਤ ਨੂੰ ਨੌਂ ਵਜੇ ਤੋਂ ਦਸ ਵਜੇ ਤਕ ਇਸੀ ਤਰ੍ਹਾਂ ਕ੍ਰਿਸਮਿਸ ਮੌਕੇ 25 ਤੇ 26 ਦਸੰਬਰ ਅਤੇ ਨਵੇਂ ਸਾਲ ਮੌਕੇ ‘ਤੇ 11.55 ਤੋ12.30 ਤਕ ਹੀ ਪਟਾਕੇ ਚਲਾਏ ਜਾ ਸਕਣਗੇ । ਬੇਸ਼ਕ ਪਰਦੁਸ਼ਣ ਨੂੰ ਧਿਆਨ ਚ ਰਖਦਿਆਂ ਇਹ ਦਰੁਸਤ ਫੈਸਲੇ ਹਨ, ਪਰ ਪਟਾਕਾ ਕਾਰੋਬਾਰ ਨਾਲ ਜੁੜੇ ਲੋਕਾਂ ਚ ਨਿਰਾਸ਼ਾ ਪਾਈ ਜਾ ਰਹੀ ਹੈ।

Comment here