ਢੱਡਰੀਆਂ ਵਾਲੇ ਨੇ ਮੌਤ ਤੇ ਉਠਾਏ ਸਵਾਲ
ਲੁਧਿਆਣਾ-ਭਰ ਜਵਾਨੀ ਚ ਜਹਾਨੋ ਤੁਰ ਗਏ ਅਦਾਕਾਰ ਤੇ ਕਿਸਾਨ ਅੰਦੋਲਨ ਦੇ ਵਡੇ ਚਿਹਰੇ ਦੀਪ ਸਿਧੂ ਦਾ ਉਸ ਦੇ ਜਦੀ ਪਿੰਡ ਥਰੀਕੇ ਚ ਭਾਰੀ ਇਕਠ ਚ ਅਤੇ ਸੋਗਮਈ ਮਹੌਲ ਚ ਸਸਕਾਰ ਹੋ ਗਿਆ। ਅੱਜ ਸੰਭੂ ਬੈਰੀਅਰ `ਤੇ ਜਦੋਂ ਐਬੂਲੈਂਸ ਵਿੱਚ ਦੀਪ ਸਿੱਧੂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਵੱਲ ਅੰਤਿਮ ਸਸਕਾਰ ਲੀ ਇਲਾਂਦੀ ਗਈ ਤਾਂ ਓਥੇ ਵੱਡੀ ਗਿੱਣਤੀ ਵਿੱਚ ਪਹੁੰਚੇ ਦੀਪ ਸਿੱਧੂ ਦੇ ਸੈਂਕੜੇ ਪ੍ਰਸ਼ੰਸਕਾਂ ਪੁਜੇ ਹੋਏ ਸਨ, ਜਿਨ੍ਹਾਂ ਵਿੱਚ ਔਰਤਾਂ ਤੇ ਨੌਜਵਾਨ ਵੀ ਵਡੀ ਗਿਣਤੀ ਚ ਸ਼ਾਮਲ ਸਨ , ਸਾਰੇ ਹੀ ਭੁਬਾਂ ਮਾਰ ਕੇ ਆਪਣੇ ਮਹਿਬੂਬ ਸਾਥੀ ਦੀ ਬੇਵਕਤੀ ਮੌਤ ਤੇ ਰੋ ਰਹੇ ਸਨ। ਦੀਪ ਸਿੱਧੂ ਦਾ ਸਿਵਲ ਹਸਪਤਾਲ ਸੋਨੀਪਤ ਵਿਖੇ ਪੋਸਟਮਾਰਟਮ ਹੋਇਆ ਹੈ । ਤਿੰਨ ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਕੀਤਾ। ਪੁਲਸ ਨੇ ਪੋਸਟਮਾਰਟਮ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਹੈ। ਪੁਲਸ ਨੇ ਉਸ ਟਰੱਕ ਡਰਾਈਵਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਜਿਸ ਦੇ ਖੜੇ ਟਰਕ ਚ ਦੀਪ ਸਿਧੂ ਦੀ ਗਡੀ ਵਜੀ ਸੀ। ਦੀਪ ਦੀ ਮਹਿਲਾ ਮਿੱਤਰ ਰੀਨਾ ਰਾਏ ਠੀਕ ਹੈ।ਉਸ ਨੂੰ ਹਸਪਤਾਲ ਤੋਂ ਛੁਟੀ ਮਿਲ ਗਈ ਹੈ।
ਦੀਪ ਦੀ ਮੌਤ ਤੇ ਸਵਾਲ
ਕਿਸਾਨੀ ਅੰਦੋਲਨ ਤੋਂ ਬਾਅਦ ਨੌਜਵਾਨਾਂ ਲਈ ਚਰਚਿਤ ਚਿਹਰਾ ਬਣਿਆ ਦੀਪ ਸਿੱਧੂ ਦੀ ਮੌਤ ’ਤੇ ਗੁਰਦੁਆਰਾ ਪ੍ਰਮਸ਼ੇਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਨੌਜਵਾਨ ਦੀ ਮੌਤ ਭਾਵੇਂ ਸਾਜ਼ਿਸ਼ ਤਹਿਤ ਕਤਲ ਹੈ ਜਾਂ ਹਾਦਸਾ ਪਰ ਜ਼ਿੰਮੇਵਾਰ ਸਰਕਾਰਾਂ ਦਾ ਮਾੜਾ ਸਿਸਟਮ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਦੀਪ ਸਿੱਧੂ ਨਾਲ ਉਨ੍ਹਾਂ ਦੀ ਵਿਚਾਰਧਾਰਾ ਵੱਖ ਸੀ ਪਰ ਉਸ ਵਿਚ ਇਕ ਖਾਸੀਅਤ ਰਹੀ ਕਿ ਉਹ ਆਖਰੀ ਦਮ ਤੱਕ ਆਪਣੀ ਗੱਲ ਉਤੇ ਸਟੈਂਡ ’ਤੇ ਬਜ਼ਿੱਦ ਰਿਹਾ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਦੀ ਮੌਤ ’ਤੇ ਲੋਕਾਂ ਨੂੰ ਭਾਰੀ ਦੁੱਖ ਲੱਗਿਆ ਕਿਉਂਕਿ ਉਹ ਸੈਲੇਬ੍ਰਿਟੀ ਚਿਹਰਾ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਚਰਚਾ ਹੈ ਕਿ ਦੀਪ ਸਿੱਧੂ ਦਾ ਹਾਦਸਾ ਕਰਵਾਇਆ ਗਿਆ ਜਾਂ ਕੁਦਰਤੀ ਹੋਇਆ ਪਰ ਦੋਵਾਂ ਹੀ ਗੱਲਾਂ ਪਿੱਛੇ ਮਾੜਾ ਸਿਸਟਮ ਤੇ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜੇ ਇਹ ਹਾਦਸਾ ਵੀ ਹੈ ਤਾਂ ਇਸ ਪਿੱਛੇ ਟ੍ਰੈਫਿਕ ਦਾ ਮਾੜਾ ਸਿਸਟਮ ਜ਼ਿੰਮੇਵਾਰ ਹੈ ਕਿਉਂਕਿ ਸਾਡੇ ਦੇਸ਼ ਵਿਚ ਹੀ ਕਿਉਂ ਸੜਕਾਂ ’ਤੇ ਫਿਰਦੇ ਅਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ, ਇੱਥੇ ਹੀ ਸੜਕਾਂ ’ਤੇ ਕਿਉਂ ਲਾਪਰਵਾਹੀ ਨਾਲ ਟਰੱਕ ਅਤੇ ਟਿੱਪਰ ਸੜਕਾਂ ’ਤੇ ਖੜ੍ਹ ਜਾਂਦੇ ਹਨ ਜਦਕਿ ਵਿਦੇਸ਼ਾਂ ਵਿਚ ਉੱਥੇ ਦੀਆਂ ਸਰਕਾਰਾਂ ਵਲੋਂ ਟ੍ਰੈਫਿਕ ਸਿਸਟਮ ਬਹੁਤ ਵਧੀਆ ਹੈ, ਜਿਸ ਕਾਰਨ ਹਾਦਸੇ ਨਾਮਾਤਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਸੜਕੀ ਹਾਦਸੇ ਰੋਕਣ ਲਈ ਸਿਸਟਮ ਸਰਕਾਰਾਂ ਨੇ ਬਣਾਉਣਾ ਹੈ ਤੇ ਸਾਡੇ ਹੀ ਇੱਥੇ ਮਾੜੀਆਂ ਸਰਕਾਰਾਂ ਹਨ, ਜਿਨ੍ਹਾਂ ਨੂੰ ਚੁਣਨ ਵਾਲੇ ਵੀ ਅਸੀਂ ਲੋਕ ਹੀ ਹਾਂ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦੀਪ ਸਿੱਧੂ ਦੀ ਮੌਤ ’ਤੇ ਕੁਝ ਲੋਕ ਰੱਬ ਨੂੰ ਉਲਾਂਭਾ ਦਿੰਦੇ ਹਨ ਕਿ ਸਾਡਾ ਯਾਰ ਖੋਹ ਲਿਆ ਪਰ ਰੱਬ ਤਾਂ ਸਾਡੇ ਅੰਦਰ ਹੈ ਅਤੇ ਜੇਕਰ ਅਸੀਂ ਲੋਕਾਂ ਨੇ ਟ੍ਰੈਫਿਕ ਲਈ ਵਧੀਆ ਸਰਕਾਰਾਂ ਤੇ ਸਿਸਟਮ ਚੁਣਿਆ ਹੁੰਦਾ ਤਾਂ ਮਾਵਾਂ ਦੇ ਨੌਜਵਾਨ ਪੁੱਤ ਸੜਕ ਹਾਦਸਿਆਂ ਵਿਚ ਨਾ ਮਰਦੇ। ਉਨ੍ਹਾਂ ਕਿਹਾ ਕਿ ਜਿਸ ਮਾੜੇ ਸਿਸਟਮ ਅਤੇ ਮਾੜੀਆਂ ਸਰਕਾਰਾਂ ਕਾਰਨ ਵਾਪਰੇ ਹਾਦਸਿਆਂ ਵਿਚ ਲੱਖਾਂ ਲੋਕ ਜਾਨ ਗਵਾ ਬੈਠੇ, ਉਸ ਸਿਸਟਮ ਨੇ ਹੀ ਦੀਪ ਸਿੱਧੂ ਦੀ ਜਾਨ ਲਈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਦੀਪ ਸਿੱਧੂ ਦੀ ਮੌਤ ਵੀ ਇਨ੍ਹਾਂ ਕਾਰਨਾਂ ਕਰਕੇ ਹੀ ਹੋਈ ਤੇ ਜੇਕਰ ਹੁਣ ਵੀ ਅਸੀਂ ਸਰਕਾਰਾਂ ਤੇ ਟ੍ਰੈਫਿਕ ਸਿਸਟਮ ਨਾ ਸੁਧਾਰਿਆ ਤਾਂ ਫਿਰ ਕਦੋਂ ਜਾਗਾਂਗੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦੀਪ ਸਿੱਧੂ ਦਾ ਆਪਣੀ ਗੱਲ ’ਤੇ ਅੜੇ ਰਹਿਣਾ ਤੇ ਪੱਕਾ ਸਟੈਂਡ ਰੱਖਣ ਕਾਰਨ ਉਹ ਲੋਕਾਂ ਵਿਚ ਪ੍ਰਸਿੱਧ ਹੋਇਆ ਤੇ ਉਨ੍ਹਾਂ ਨੂੰ ਵੀ ਉਸਦੀ ਮੌਤ ’ਤੇ ਗਹਿਰਾ ਦੁੱਖ ਹੈ।
Comment here