ਅਪਰਾਧਸਿਆਸਤਖਬਰਾਂ

ਦੀਨਾਨਗਰ ਚੋਂ ਭਾਰੀ ਮਾਤਰਾ ਚ ਵਿਸਫੋਟਕ ਬਰਾਮਦ

ਗੁਰਦਾਸਪੁਰ-ਪੰਜਾਬ ’ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੌਰਾਨ ਸ਼ਰਾਰਤੀ ਅਨਸਰਾਂ ਵਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੁਰੱਖਿਆ ਫੋਰਸਾਂ ਦੀ ਮੁਸਤੈਦੀ ਕਾਰਨ ਕਈ ਵਾਰਦਾਤਾਂ ਟਲ ਰਹੀਆਂ ਹਨ। ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਹਲਕੇ ’ਚੋਂ ਵੱਡੀ ਮਾਤਰਾ ’ਚ ਗਰਨੇਡ ਅਤੇ ਆਰ.ਡੀ.ਐੱਕਸ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਬਰਾਮਦ ਹੋਈ ਵਿਸਫੋਟਕ ਸਮੱਗਰੀ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਭਾਰਤ-ਪਾਕਿ ਸਰਹੱਦ ’ਤੇ ਸਥਿਤ ਪਿੰਡ ਧਨੋਆ ਕਲਾਂ ’ਚੋਂ ਐੱਸ.ਟੀ.ਐੱਫ ਅਤੇ ਪੁਲਸ ਫੋਰਸ ਨੇ ਵੱਡੀ ਮਾਤਰਾ ’ਚ ਵਿਸਫੋਟਕ ਸਮੱਗਰੀ ਬਰਾਮਦ ਹੋਈ ਸੀ, ਜਿਸ ਨੂੰ ਪੁਲਸ ਨੇ ਬਰਾਮਦ ਕਰ ਲਿਆ ਸੀ।

Comment here