ਸਿਆਸਤਵਿਸ਼ੇਸ਼ ਲੇਖ

ਦੀਨਦਿਆਲ ਉਪਾਧਿਆਏ ਸਿਆਸਤ ਦੇ ਮਾਰਗਦਰਸ਼ਕ

ਤਰੁਣ ਚੁਘ (ਰਾਸ਼ਟਰੀ ਮੰਤਰੀ, ਭਾਰਤੀ ਜਨਤਾ ਪਾਰਟੀ)
ਭਾਰਤ ਦੀ ਧਰਤੀ ’ਤੇ ਸਮੇਂ-ਸਮੇਂ ’ਤੇ ਅਜਿਹੀ ਮਹਾਨ ਆਤਮਾ ਦਾ ਅਵਤਾਰ ਧਾਰਨ ਹੁੰਦਾ ਰਿਹਾ ਹੈ ਜੋ ਖੁਦ ਲਈ ਨਹੀਂ ਸਗੋਂ ਰਾਸ਼ਟਰ ਅਤੇ ਸਮਾਜ ਦੇ ਲਈ ਹੀ ਜਿਊਂਦੀ ਅਤੇ ਮਰਦੀ ਹੈ। ਉਸ ਦੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਲਈ ਆਦਰਸ਼ ਹੁੰਦੀ ਹੈ, ਉਸ ਦਾ ਚਿੰਤਨ ਸਮਾਜ ਦੇ ਲਈ ਮਾਰਗ ਹੁੰਦਾ ਹੈ ਅਤੇ ਉਸ ਦਾ ਕੰਮ ਦੇਸ਼ ਨੂੰ ਦਿਸ਼ਾ ਦੇਣ ਵਾਲਾ ਹੁੰਦਾ ਹੈ।
ਅਜਿਹੇ ਹੀ ਮਹਾਮਾਨਵ ਸਨ ਪੰ. ਦੀਨਦਿਆਲ ਉਪਾਧਿਆਏ। ਆਜ਼ਾਦੀ ਪ੍ਰਾਪਤੀ ਦੇ ਬਾਅਦ ਦੇਸ਼ ਨੂੰ ਲੋੜ ਸੀ ਆਪਣੀ ਇਕ ਅਜਿਹੀ ਮੌਲਿਕ ਵਿਚਾਰਧਾਰਾ ਦੀ ਜਿਸ ’ਚ ਦੇਸ਼ ਦੇ ਅੰਤਿਮ ਵਿਅਕਤੀ ਦੀ ਚਿੰਤਾ ਕਰਦੇ ਹੋਏ ਸਿਆਸਤ ਨੂੰ ਸੇਵਾ ਦਾ ਸਾਧਨ ਬਣਾਇਆ ਜਾ ਸਕੇ। ਦੇਸ਼ ਦੇ ਮਾਣ ਦੀ ਰੱਖਿਆ ਕਰਦੇ ਹੋਏ ਇਸ ਨੂੰ ਸੰਪੰਨ ਅਤੇ ਖੁਸ਼ਹਾਲ ਬਣਾਉਣ ਲਈ ਇਕ ਚਿੰਤਨ ਕੀਤਾ। ਭਾਰਤ ਮਾਤਾ ਦੀ ਉਪਜਾਊ ਧਰਤੀ ਨੇ ਪੰ. ਦੀਨਦਿਆਲ ਉਪਾਧਿਆਏ ਵਰਗੇ ਮਹਾਨ ਸਪੂਤ ਨੂੰ ਜਨਮ ਦੇ ਕੇ ਇਕ ਨਵੀਂ ਦਿਸ਼ਾ ਦਿਖਾਉਣ ਵਾਲੇ ਨੂੰ ਖੜ੍ਹਾ ਕਰ ਦਿੱਤਾ।
ਆਪਣੇ ਆਦਰਸ਼ਾਂ ਅਤੇ ਵਿਚਾਰਾਂ ਕਾਰਨ ਭਾਰਤ ਦੇ ਲੋਕਾਂ ਦੇ ਦਿਲ-ਦਿਮਾਗ ’ਚ ਥਾਂ ਬਣਾਉਣ ਵਾਲੇ ਅਤੇ ਇਕੋ-ਇਕ ਮਨੁੱਖਵਾਦ ਦੀ ਵਿਚਾਰਧਾਰਾ ਦੇਣ ਵਾਲੇ ਜਨਸੰਘ ਦੇ ਸੰਸਥਾਪਕਾਂ ’ਚ ਸ਼ਾਮਲ ਦੀਨਦਿਆਲ ਉਪਾਧਿਆਏ ਸਿਆਸਤ ਦੇ ਮਾਰਗਦਰਸ਼ਕ, ਮਹਾਨ ਚਿੰਤਕ, ਸਫਲ ਸੰਪਾਦਕ, ਮਹਾਨ ਲੇਖਕ ਅਤੇ ਭਾਰਤ ਮਾਤਾ ਦੇ ਸੱਚੇ ਸੇਵਕ ਦੇ ਰੂਪ ’ਚ ਯਾਦ ਰਹਿਣਗੇ।
25 ਸਤੰਬਰ 1916 ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਚੰਦ੍ਰਭਾਨ ’ਚ ਇਕ ਮੱਧਵਰਗੀ ਪਰਿਵਾਰ ’ਚ ਜਨਮ ਲੈਣ ਵਾਲੇ ਦੀਨਦਿਆਲ ਉਪਾਧਿਆਏ ਜੀ ਦਾ ਬਚਪਨ ਔਕੜਾਂ ’ਚ ਬੀਤਿਆ। ਸੰਘਰਸ਼ ਹੀ ਸਾਥੀ ਬਣਿਆ ਰਿਹਾ ਅਤੇ ਦਲੇਰੀ ਆਸਰਾ। ਜਦੋਂ ਉਨ੍ਹਾਂ ਦੀ ਉਮਰ ਸਿਰਫ ਢਾਈ ਸਾਲ ਦੀ ਸੀ, ਉਦੋਂ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। 8 ਸਾਲ ਦੇ ਹੋਏ ਤਾਂ ਮਾਤਾ ਚੱਲ ਵਸੀ। ਭਾਵ ਪੂਰੀ ਤਰ੍ਹਾਂ ਯਤੀਮ ਹੋ ਗਏ।
ਇਸ ਦੇ ਬਾਅਦ ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਨਾਨਾ ਦੇ ਇੱਥੇ ਹੋਣ ਲੱਗਾ ਪਰ ਬਦਕਿਸਮਤੀ ਕਿ 10 ਸਾਲ ਦੀ ਉਮਰ ’ਚ ਨਾਨਾ ਦਾ ਵੀ ਦਿਹਾਂਤ ਹੋ ਗਿਆ। ਹੁਣ ਬਚਪਨ ’ਚ ਹੀ ਇਨ੍ਹਾਂ ਉਪਰ ਛੋਟੇ ਭਰਾ ਨੂੰ ਸੰਭਾਲਣ ਦੀ ਵੀ ਜ਼ਿੰਮੇਵਾਰੀ। ਕੋਈ ਵੀ ਆਦਮੀ ਹੁੰਦਾ ਤਾਂ ਇਨ੍ਹਾਂ ਔਕੜਾਂ ਸਾਹਮਣੇ ਹਾਰ ਮੰਨ ਲੈਂਦਾ ਪਰ ਉਨ੍ਹਾਂ ਨੇ ਹਾਰ ਨਾ ਮੰਨੀ ਅਤੇ ਅੱਗੇ ਵਧਦੇ ਰਹੇ।
1951 ’ਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵੱਲੋਂ ਸਥਾਪਿਤ ਭਾਰਤੀ ਜਨਸੰਘ ’ਚ ਪਹਿਲੇ ਮਹਾਮੰਤਰੀ ਬਣਾਏ ਗਏ। 1967 ’ਚ ਜਨਸੰਘ ਦੇ ਪ੍ਰਧਾਨ ਬਣੇ ਪਰ ਮਹਿਜ਼ 44 ਦਿਨਾਂ ਤੱਕ ਹੀ ਕੰਮ ਕਰ ਸਕੇ ਜੋ ਦੇਸ਼ ਲਈ ਦੁਖਦਾਈ ਰਿਹਾ। ਉਨ੍ਹਾਂ ਦੀ ਪ੍ਰਤਿਭਾ, ਸੰਗਠਨਾਤਮਕ ਸ਼ਕਤੀ ਅਤੇ ਕਾਰਜ ਸਮਰੱਥਾ ਨੂੰ ਦੇਖ ਕੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਕਹਿਣਾ ਪਿਆ ਕਿ ਜੇਕਰ ਮੈਨੂੰ ਅਜਿਹੇ 2 ਦੀਨਦਿਆਲ ਮਿਲ ਜਾਣ ਤਾਂ ਮੈਂ ਦੇਸ਼ ਦਾi ਸਆਸੀ ਨਕਸ਼ਾ ਬਦਲ ਦੇਵਾਂਗਾ।
ਰਾਸ਼ਟਰ ਨਿਰਮਾਣ ਤੇ ਲੋਕ ਸੇਵਾ ’ਚ ਉਨ੍ਹਾਂ ਦੀ ਲਗਨ ਕਾਰਨ ਉਨ੍ਹਾਂ ਦੀ ਕੋਈ ਨਿੱਜੀ ਜ਼ਿੰਦਗੀ ਨਾ ਰਹੀ। ਉਨ੍ਹਾਂ ਕੋਲ ਜੋ ਕੁਝ ਵੀ ਸੀ, ਉਹ ਸਮਾਜ ਅਤੇ ਰਾਸ਼ਟਰ ਲਈ ਸੀ। ਉਨ੍ਹਾਂ ਦੇi ਵਚਾਰਾਂ ਅਤੇ ਤਿਆਗ ਦੀ ਭਾਵਨਾ ਨੇ ਉਨ੍ਹਾਂ ਨੂੰ ਹੋਰ ਲੋਕਾਂ ਨਾਲੋਂ ਵੱਖਰਾ ਸਿੱਧ ਕਰi ਦੱਤਾ। ਦੀਨਦਿਆਲ ਉਪਾਧਿਆਏ ਜਨਸੰਘ ਦੇ ਰਾਸ਼ਟਰ ਜੀਵਨ ਦਰਸ਼ਨ ਦੇ ਨਿਰਮਾਤਾ ਮੰਨੇ ਜਾਂਦੇ ਹਨ। ਉਨ੍ਹਾਂ ਦਾ ਮਕਸਦ ਆਜ਼ਾਦੀ ਦੀ ਮੁਕੰਮਲ ਰਚਨਾ ਦੀਆਂ ਕੋਸ਼ਿਸ਼ਾਂ ਲਈ ਸ਼ੁੱਧ ਭਾਰਤੀ ਤੱਤ-ਦ੍ਰਿਸ਼ਟੀ ਮੁਹੱਈਆ ਕਰਨੀ ਸੀ। ਉਨ੍ਹਾਂ ਨੇ ਭਾਰਤ ਦੀ ਸਨਾਤਨ ਵਿਚਾਰਧਾਰਾ ਨੂੰ ਯੁੱਗਾਂ ਲਈ ਅਨੁਕੂਲ ਤੌਰ ’ਤੇ ਪੇਸ਼ ਕਰਦੇ ਹੋਏ ਮਨੁੱਖਤਾਵਾਦ ਦੀ ਵਿਚਾਰਧਾਰਾ ਦਿੱਤੀ।
ਉਨ੍ਹਾਂ ਦਾ ਵਿਚਾਰ ਸੀ ਕਿ ਆਰਥਿਕ ਵਿਕਾਸ ਦਾ ਮੁੱਖ ਮਕਸਦ ਆਮ ਮਨੁੱਖ ਦਾ ਸੁਖੀ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ‘‘ਭਾਰਤ ’ਚ ਰਹਿਣ ਵਾਲਾ, ਇਸ ਪ੍ਰਤੀ ਮਮਤਾ ਦੀ ਭਾਵਨਾ ਰੱਖਣ ਵਾਲਾ ਮਨੁੱਖੀ ਸਮੂਹ ਇਕ ਜਨ ਹੈ। ਉਨ੍ਹਾਂ ਦੀ ਜੀਵਨ ਪ੍ਰਣਾਲੀ, ਕਲਾ, ਸਾਹਿਤ, ਦਰਸ਼ਨ ਸਭ ਭਾਰਤੀ ਸੱਭਿਆਚਾਰ ਹੈ। ਇਸ ਲਈ ਭਾਰਤੀ ਰਾਸ਼ਟਰਵਾਦ ਦਾ ਆਧਾਰ ਇਹ ਸੱਭਿਆਚਾਰ ਹੈ। ਇਸ ਸੱਭਿਆਚਾਰ ’ਚ ਲਗਨ ਰਹੇ ਤਦ ਹੀ ਭਾਰਤ ਇਕੱਠਾ ਰਹੇਗਾ।’’ ਕਿਸੇ ਵਿਅਕਤੀ ਜਾਂ ਸਮਾਜ ਦੀ ਗੁਣਾਤਮਕ ਭਲਾਈ ਲਈ ਆਰਥਿਕ ਅਤੇ ਸਮਾਜਿਕ ਪੱਖ ਹੀ ਨਹੀਂ ਉਸ ਦਾ ਸੁਨਹਿਰੀ ਵਿਕਾਸ ਲਾਜ਼ਮੀ ਹੈ।
ਮੌਜੂਦਾ ਸਮੇਂ ’ਚ ਨਰਿੰਦਰ ਮੋਦੀ ਦੀ ਅਗਵਾਈ ’ਚ ਚੱਲ ਰਹੀ ਕੇਂਦਰ ਸਰਕਾਰ ਇਕੋ-ਇਕ ਮਨੁੱਖਤਾਵਾਦ ਨੂੰ ਕੇਂਦਰਿਤ ਰੱਖਦੇ ਹੋਏ ਗਰੀਬ ਤੋਂ ਗਰੀਬ ਵਿਅਕਤੀ ਦੀ ਭਲਾਈ ਤੇ ਵਿਕਾਸ ਦੇ ਸੰਕਲਪ ਦੇ ਨਾਲ ਸਮਾਜ ਦੇ ਕਮਜ਼ੋਰ ਅਤੇ ਗਰੀਬ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ। ਬੀਤੇ 8 ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਚੱਲ ਰਹੀ ਸਰਕਾਰ ਨੇ ਗਰੀਬ-ਭਲਾਈ ਦੇ ਆਪਣੇ ਟੀਚੇ ਨਾਲ ਪੰ. ਦੀਨਦਿਆਲ ਉਪਾਧਿਆਏ ਦੇ ਇਕੋ-ਇਕ ਮਨੁੱਖਤਾਵਾਦ ਦੇ ਦਰਸ਼ਨ ਅਤੇ ਅੰਤੋਦਿਆ ਦੀ ਵਿਚਾਰਧਾਰਾ ਨੂੰ ਸਾਕਾਰ ਕਰ ਕੇ ਦਿਖਾਇਆ ਹੈ। ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੇ ਲਈ ਕੇਂਦਰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।

Comment here