ਦੁਨੀਆ ਦੀ ਸਭ ਤੋਂ ਪੁਰਾਣੀ ਵਿ੍ਹਸਕੀ ਹੋਵੇਗੀ ਨਿਲਾਮ, ਕਰੋੜਾਂ ‘ਚ ਰੱਖੀ ਗਈ
ਕੈਲੀਫੋਰਨੀਆ-ਵਿ੍ਹਸਕੀ ਪ੍ਰੇਮੀਆਂ ਲਈ ‘ਦਿ ਮੈਕਲਨ ਦਿ ਰੀਚ’ ਦੀ ਅਨੁਮਾਨਿਤ ਕੀਮਤ ਰੇਂਜ 1,10,000 ਤੋਂ 2,00,000 ਜੀਬੀਪੀ ਯਾਨੀ 96.72 ਲੱਖ ਤੋਂ 1.75 ਕਰੋੜ ਰੁਪਏ ਰੱਖੀ ਗਈ ਹੈ। ਅਮਰੀਕਾ ਸਥਿਤ ਨਿਲਾਮੀ ਘਰ ‘ਸੋਥਬੀਜ਼’ ਦੁਨੀਆ ਦੀ ਸਭ ਤੋਂ ਪੁਰਾਣੀ ਵਿ੍ਹਸਕੀ ਦੀ ਨਿਲਾਮੀ ਕਰ ਰਿਹਾ ਹੈ। ਇਸ 81 ਸਾਲ ਪੁਰਾਣੀ ਵਿ੍ਹਸਕੀ ਦਾ ਨਾਂ ‘ਦਿ ਮੈਕਲਨ ਦਿ ਰੀਚ’ ਹੈ। ਨਿਲਾਮੀ ਘਰ ਸੋਥਬੀਜ਼ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ‘ਦਿ ਮੈਕਲਨ ਦਿ ਰੀਚ’ ਨੂੰ ਨਿਲਾਮੀ ਲਈ ਰੱਖਿਆ ਹੈ। ਸੋਥਬੀਜ਼ ਨੇ ਵੈੱਬਸਾਈਟ ‘ਤੇ ਇਸ ਵਿ੍ਹਸਕੀ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ‘ਦਿ ਮੈਕਲਨ ਦਿ ਰੀਚ’ ਨੂੰ 1940 ਵਿੱਚ ਡਿਸਟਿਲਡ ਕੀਤਾ ਗਿਆ ਸੀ ਅਤੇ ਇਸ ਵਿ੍ਹਸਕੀ ਦੀ ਸਿਰਫ ਇਕ ਬੋਤਲ ਤਿਆਰ ਕੀਤੀ ਗਈ ਹੈ। ਜੇਤੂ ਬੋਲੀਕਾਰ ਨੂੰ ‘ਦਿ ਮੈਕਲਨ ਦਿ ਰੀਚ’ ਦੀ ਬੋਤਲ ਦੇ ਨਾਲ ਕਾਂਸੀ ਦੀ ਛੋਟੀ ਮੂਰਤੀ ਮਿਲੇਗੀ।
ਸੋਥਬੀਜ਼ ਦੀ ਸੂਚੀ ਦੇ ਅਨੁਸਾਰ, ‘ਦਿ ਮੈਕਲਨ ਦਿ ਰੀਚ’ ਦੀ ਬੋਤਲ ਨੂੰ 3/288 ਨੰਬਰ ‘ਤੇ ਨਿਲਾਮੀ ਲਈ ਰੱਖਿਆ ਗਿਆ ਹੈ। ਇਹ ਵਿ੍ਹਸਕੀ ਦੀ ਬੋਤਲ ਲਾਲ ਚਮੜੇ ਦੀ ਬਣੀ ਲੱਕੜ ਦੀ ਅਲਮਾਰੀ ਵਿੱਚ ਪ੍ਰਦਰਸ਼ਿਤ ਤਿੰਨ ਹੱਥਾਂ ਨਾਲ ਬਣੀ ਕਾਂਸੀ ਦੀ ਮੂਰਤੀ ਉੱਤੇ ਰੱਖੀ ਗਈ ਹੈ। ਇਹ ਕਾਂਸੀ ਦੀ ਮੂਰਤੀ ਸਾਸਕੀਆ ਰੌਬਿਨਸਨ ਦੁਆਰਾ ਬਣਾਈ ਗਈ ਹੈ। ਇਸ ਦੇ ਨਾਲ ਹੀ ਇਸ ਦਾ ਕੈਬਨਿਟ 1940 ਵਿੱਚ ਮੈਕਲਨ ਅਸਟੇਟ ਵਿੱਚ ਇਕ ਐਲਮ ਦੇ ਦਰੱਖਤ ਦੀ ਲੱਕੜ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਨਿਲਾਮੀ ਘਰ ਨੇ ਬੋਲੀ ਲਗਾਉਣ ਦੀ ਆਖ਼ਰੀ ਤਾਰੀਖ 5 ਅਕਤੂਬਰ ਰੱਖੀ ਹੈ। ਵਿ੍ਹਸਕੀ ਪ੍ਰੇਮੀਆਂ ਲਈ ‘ਦਿ ਮੈਕਲਨ ਦਿ ਰੀਚ’ ਦੀ ਅਨੁਮਾਨਿਤ ਕੀਮਤ ਰੇਂਜ 1,10,000 ਤੋਂ 2,00,000 ਜੀਬੀਪੀ ਯਾਨੀ 96.72 ਲੱਖ ਤੋਂ 1.75 ਕਰੋੜ ਰੁਪਏ ਰੱਖੀ ਗਈ ਹੈ। ਸੋਥਬੀਜ਼ ਦੀ ਵੈੱਬਸਾਈਟ ‘ਤੇ ਲੋਕ ਇਸ ਵਿ੍ਹਸਕੀ ਲਈ ਬੋਲੀ ਲਗਾ ਸਕਦੇ ਹਨ।
Comment here