ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਦਿ ਡੈਮੋਕਰੇਸੀ ਫੋਰਮ ਵੱਲੋਂ ਇਸਲਾਮੋਫੋਬੀਆ ਸਿੰਡਰੋਮ ਬਾਰੇ ਵੈਬੀਨਾਰ 25 ਨੂੰ

ਲੰਡਨ-ਦਿ ਡੈਮੋਕਰੇਸੀ ਫੋਰਮ ਵੱਲੋਂ ਚਲੰਤ ਵਿਸ਼ਿਆਂ ਉੱਤੇ ਸਿਆਸੀ ਤੇ ਸਮਾਜਿਕ ਮੁੱਦਿਆਂ ਨਾਲ ਸੰਬੰਧਤ ਮਾਹਿਰਾਂ ਦੀ ਵਿਚਾਰ ਚਰਚਾ ਲਈ ਅਕਸਰ ਵੈਬੀਨਾਰ, ਸੈਮੀਨਾਰ, ਕਾਨਫਰੰਸ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ। ਅੱਜ ਵਿਸ਼ਵ ਵਿੱਚ ਇਸਲਾਮੋਫੋਬੀਆ ਮੁੱਦਾ ਗੰਭੀਰ ਚਰਚਾ ਦਾ ਵਿਸ਼ਾ ਹੈ। ਦਿ ਡੈਮੋਕਰੇਸੀ ਫੋਰਮ ਵੱਲੋਂ ਪਾਕਿਸਤਾਨ ਦੇ ਇਸਲਾਮੋਫੋਬੀਆ ਸਿੰਡਰੋਮ ਨੂੰ ਸਮਝਣ- ਸਮਝਾਉਣ ਹਿੱਤ ਮਾਹਿਰਾਂ ਦੇ ਪੈਨਲ ਦੀ ਚਰਚਾ ਕਰਵਾਈ ਜਾ ਰਹੀ ਹੈ। 25 ਮਈ 2022 ਨੂੰ ਇਸ ਸੰਬੰਧੀ ਵੈਬੀਨਾਰ ਦਾ ਆਯੋਜਨ ਇੰਗਲੈਂਡ ਦੇ ਸਮੇਂ ਦੇ ਹਿਸਾਬ ਨਾਲ 2-4 ਬਾਅਦ ਦੁਪਹਿਰ ‘ਤੇ ਹੋਵੇਗਾ। ਇਸ ਵਿਚਾਰ ਚਰਚਾ ਦਾ ਫੇਸਬੁੱਕ, ਯੂ ਟਿਊਬ, ਟਵਿੱਟਰ ‘ਤੇ ਸਾਂਝੀ ਕੀਤੀ ਜਾਵੇਗੀ। ਇਸ ਗੰਭੀਰ ਮੁੱਦੇ ਉੱਤੇ ਚਰਚਾ ਵਿੱਚ ਹੰਫਰੀ ਹਾਕਸਲੇ, ਲਾਰਡ ਬਰੂਸ, ਬੈਰੀ ਗਾਰਡੀਨਰ, ਡਾ ਪ੍ਰਵੇਜ਼ ਹੁਡਭਾਇ, ਪ੍ਰੋ ਜੈਕਲਿਨ ਸਿਜ਼ਰੀ, ਕੁੰਵਰ ਖੁਲਦੂਨ ਸ਼ਾਹਿਦ, ਫਰੀਦ ਅਹਿਮਦ ਸਿਆਸੀ ਤੇ ਚਲੰਤ ਮੁੱਦਿਆਂ ਦੇ ਮਾਹਿਰ ਹਿੱਸਾ ਲੈਣਗੇ।

Comment here