ਸਿਆਸਤਚਲੰਤ ਮਾਮਲੇ

ਦਿੱਲੀ ਵਾਂਗ ਪੰਜਾਬ ਚ ਵੀ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ: ਕੇਜਰੀਵਾਲ

ਨਵੀਂ ਦਿੱਲੀ–ਚੰਡੀਗੜ੍ਹ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਲ ਨੇ ਭ੍ਰਿਸ਼ਟਾਚਾਰ ਖਿਲਾਫ ਅੱਜ ਇੱਕ ਹੈਲਪ ਲਾਇਨ ਨੰਬਰ ਜਾਰੀ ਕਰਨ ਦਾ ਦਾਅਵਾ ਕੀਤਾ ਹੈ, ਜੋ ਕਿ 23 ਮਾਰਚ ਨੂੰ ਲਾਗੂ ਕੀਤਾ ਜਾਵੇਗਾ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕ ਵਟਸਐਪ ਨੰਬਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ’ਚ ਭ੍ਰਿਸ਼ਟਾਚਾਰ ਖ਼ਤਮ ਕੀਤਾ ਹੈ, ਉਵੇਂ ਹੀ ਪੰਜਾਬ ’ਚ ਵੀ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਅੰਦਰ ਬਿਨਾਂ ਰਿਸ਼ਵਤ ਦੇ ਕੰਮ ਕਰਾਉਣਾ ਕਿੰਨਾ ਮੁਸ਼ਕਲ ਹੈ ਪਰ  ਹੁਣ ਪੰਜਾਬ ’ਚ ਜੇਕਰ ਕੋਈ ਵੀ ਅਫ਼ਸਰ, ਕੋਈ ਵੀ ਵਿਅਕਤੀ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਮਨਾ ਨਾ ਕਰਨਾ, ਫੋਨ ’ਤੇ ਰਿਕਾਰਡਿੰਗ ਕਰਨਾ ਜਾਂ ਵੀਡੀਓ ਬਣਾ ਲੈਣਾ। ਉਸ ਰਿਕਾਰਡਿੰਗ/ਆਡੀਓ ਜਾਂ ਵੀਡੀਓ ਨੂੰ ਉਸ ਵਟਸਐਪ ’ਤੇ ਭੇਜਣਾ, ਜਿਸ ਨੂੰ ਭਗਵੰਤ ਮਾਨ 23 ਮਾਰਚ ਨੂੰ ਰਿਲੀਜ਼ ਕਰਨਗੇ, ਉਹ ਉਨ੍ਹਾਂ ਦਾ ਨਿੱਜੀ ਵਟਸਐਪ ਹੋਵੇਗਾ। ਤੁਹਾਨੂੰ ਯਕੀਨੀ ਦਿਵਾਉਂਦੇ ਹਾਂ ਕਿ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ।

Comment here