ਨਵੀਂ ਦਿੱਲੀ-ਬੀਤੇ ਦਿਨੀਂ ਆਫਤਾਬ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ 35 ਟੁਕੜੇ ਕਰ ਕੇ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤੇ ਸਨ। ਦਿੱਲੀ ਪੁਲਿਸ ਦੋਸ਼ੀ ਆਫਤਾਬ ਦਾ ਨਾਰਕੋ ਟੈਸਟ ਕਰੇਗੀ। ਦਿੱਲੀ ਪੁਲਸ ਨੇ ਸ਼ਨੀਵਾਰ ਨੂੰ ਹੀ ਅਦਾਲਤ ‘ਚ ਇਸ ਦੇ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਦਰਅਸਲ ਦਿੱਲੀ ਪੁਲਿਸ ਦੇ ਮੁਤਾਬਕ ਮੁਲਜ਼ਮ ਆਫਤਾਬ ਲਗਾਤਾਰ ਮਾਮਲੇ ਤੋਂ ਪੁਲਿਸ ਦਾ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਕਰਦਾ ਆ ਰਿਹਾ ਸੀ। ਜਿਸ ਕਾਰਨ ਪੁਲਿਸ ਨੇ ਮੁਲਜ਼ਮ ਆਫਤਾਬ ਦੇ ਨਾਰਕੋ ਟੈਸਟ ਲਈ ਅਦਾਲਤ ਵਿੱਚ ਅਰਜ਼ੀ ਦਾਖਲ ਕੀਤੀ ਸੀ। ਮੁਲਜ਼ਮ ਆਫਤਾਬ ਫਿਲਹਾਲ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਹੈ, ਜਿਸ ਦੇ ਵਿੱਚੋਂ 3 ਦਿਨ ਬੀਤ ਚੁੱਕੇ ਹਨ।
ਮਿਲੀ ਜਾਣ ਕਾਰੀ ਦੇ ਮੁਤਾਬਕ ਪੁਲਿਸ ਪਹਿਲਾਂ ਮੁਲਜ਼ਮਾਂ ਦਾ ਲਾਈ ਡਿਟੈਕਟਰ ਟੈਸਟ ਕਰਵਾਏਗੀ। ਜਿਸ ਲਈ ਪੁਲਿਸ ਨੇ ਵੀਰਵਾਰ ਨੂੰ ਅਦਾਲਤ ਦੇ ਵਿੱਚ ਆਪਣੀ ਅਰਜ਼ੀ ਦਾਇਰ ਕਰੇਗੀ। ਜੇ ਅਦਾਲਤ ਨੇ ਇਸ ‘ਤੇ ਤੁਰੰਤ ਕਾਰਵਾਈ ਕਰਨ ਦੀ ਮਨਜ਼ੂਰੀ ਦੇ ਦਿੱਤੀ ਤਾਂ ਦੋਸ਼ੀ ਆਫਤਾਬ ਦਾ ਵੀਰਵਾਰ ਰਾਤ ਨੂੰ ਹੀ ਟੈਸਟ ਕਰਵਾ ਲਿਆ ਜਾਵੇਗਾ। ਇਸ ਟੈਸਟ ਲਈ ਦਿੱਲੀ ਪੁਲਿਸ ਦੀ ਟੀਮ ਨੇ ਦੋਸ਼ੀ ਆਫਤਾਬ ਲਈ 100 ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ। ਇਹ ਸਵਾਲ ਪਹਿਲਾਂ ਕਿਸੇ ਹੋਰ ਸਾਜ਼ਿਸ਼ ਵਿੱਚ ਸ਼ਾਮਲ ਹੋਣ ਲਈ ਵਰਤੇ ਗਏ ਹਥਿਆਰ ਤੋਂ ਲੈ ਕੇ ਹੋਣਗੇ।
ਦਿੱਲੀ ਪੁਲਿਸ ਲਈ ਸਭ ਤੋਂ ਔਖਾ ਕੰਮ ਦੋਸ਼ੀ ਆਫਤਾਬ ਦੀ ਸਹਿਮਤੀ ਹੈ। ਜੀ ਹਾਂ ਦਿੱਲੀ ਪੁਲਿਸ ਨੂੰ ਨਾਰਕੋ ਟੈਸਟ ਲਈ ਦੋਸ਼ੀ ਦੀ ਸਹਿਮਤੀ ਦੀ ਲੋੜ ਪਵੇਗੀ। ਮੁਲਜ਼ਮ ਦੀ ਸਹਿਮਤੀ ਤੋਂ ਬਿਨਾਂ ਨਾਰਕੋ ਟੈਸਟ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੋਸ਼ੀ ਦੇ ਮੂੰਹੋਂ ਸੱੱਚ ਕੱਢਣ ਲਈ ਮਨੋiਵਿਗਆਨੀ ਡਾਕਟਰ ਦੀ ਮਦਦ ਲੈ ਰਹੀ ਸੀ। ਪੁਲਿਸ ਦਾ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਦੋਸ਼ੀ ਨੇ ਲਾਸ਼ ਦੇ 35 ਟੁਕੜੇ ਕੀਤੇ, ਉਹ ਉਸ ਦੀ ਮਾਨਸਿਕ ਸਥਿਤੀ ‘ਤੇ ਸਵਾਲ ਖੜ੍ਹੇ ਕਰਦਾ ਹੈ। ਇਸ ਦੇ ਲਈ ਪਹਿਲਾਂ ਜਦੋਂ ਪੁਲਿਸ ਟੀਮ ਉਸ ਤੋਂ ਪੁੱਛਗਿੱਛ ਕਰਦੀ ਸੀ। ਉਸ ਸਮੇਂ ਉਸ ਦੀ ਮਾਨਸਿਕ ਸਥਿਤੀ ਨੂੰ ਸਮਝਣ ਲਈ ਪੁਲਿਸ ਟੀਮ ਦੇ ਨਾਲ ਇੱਕ ਮਨੋiਵਿਗਆਨੀ ਵੀ ਮੌਜੂਦ ਰਹਿੰਦਾ ਸੀ।
ਇਸ ਤੋਂ ਪਹਿਲਾਂ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਸ਼ਰਧਾ ਦੇ ਅੰਗ ਕੱਟਣ ਲਈ ਸਿਰਫ਼ ਮਿੰਨੀ ਆਰਾ ਹੀ ਵਰਤਿਆ ਜਾਂਦਾ ਸੀ। ਹਾਲਾਂਕਿ ਅਜੇ ਤੱਕ ਉਹ ਆਰਾ ਬਰਾਮਦ ਨਹੀਂ ਹੋਇਆ। ਸ਼ਰਧਾ ਦੇ ਸਰੀਰ ਦੇ ਅੰਗ ਜੰਗਲ ‘ਚੋਂ ਬਰਾਮਦ ਹੋਏ ਸਨ। ਦਿੱਲੀ ਪੁਲਿਸ ਨੇ ਕਿਹਾ ਕਿ ਜੰਗਲ ਵਿੱਚੋਂ ਮਿਲੇ ਟੁਕੜੇ ਫੋਰੈਂਸਿਕ ਟੀਮ ਨੇ ਬਰਾਮਦ ਕਰ ਲਏ ਹਨ। ਉਨ੍ਹਾਂ ਨੂੰ ਉਸ ਦੇ ਪਿਤਾ ਦੇ ਡੀਐਨਏ ਨਮੂਨੇ ਨਾਲ ਮਿਲਾਨ ਲਈ ਭੇਜਿਆ ਜਾਵੇਗਾ। ਜਦਕਿ ਸ਼ਰੀਰ ਦੇ ਹੋਰ ਹਿੱਸਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਤੁਹਾਨੂੰ ਦਸ ਦਈਏ ਕਿ ਆਫਤਾਬ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ 35 ਟੁਕੜੇ ਕਰ ਕੇ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤੇ ਸਨ। ਇਨ੍ਹਾਂ ਨੂੰ ਸੁੱਟਣ ਤੋਂ ਪਹਿਲਾਂ ਆਫਤਾਬ ਨੇ ਉਨ੍ਹਾਂ ਕੱਟੇ ਹੋਏ ਅੰਗਾਂ ਨੂੰ 18 ਦਿਨਾਂ ਤੱਕ ਆਪਣੇ ਘਰ ‘ਚ ਰੱਖਿਆ ਸੀ। ਇਸ ਦੇ ਲਈ ਉਸ ਨੇ ਇੱਕ ਵੱਡਾ ਫਰਿੱਜ ਵੀ ਖਰੀਦਿਆ ਸੀ। ਆਫਤਾਬ ਹਰ ਰਾਤ 2 ਵਜੇ ਲਾਸ਼ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਥੈਲੇ ‘ਚ ਇੱਕ-ਇੱਕ ਕਰ ਕੇ ਸੁੱਟ ਦਿੰਦਾ ਸੀ। ਉਸ ਨੇ ਆਪਣੀ ਪ੍ਰੇਮਿਕਾ ਸ਼ਰਧਾ ਦਾ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਹ ਉਸ ‘ਤੇ ਵਿਆਹ ਲਈ ਦਬਾਅ ਪਾ ਰਹੀ ਸੀ। ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ ਪੁਲਿਸ ਸ਼ਰਧਾ ਕਤਲ ਮਾਮਲੇ ‘ਚ ਬੰਬਲ ਤੋਂ ਆਫਤਾਬ ਦੀ ਪ੍ਰੋਫਾਈਲ ਦੀ ਜਾਣਕਾਰੀ ਲੈ ਰਹੀ ਹੈ। ਇਸ ਨਾਲ ਉਨ੍ਹਾਂ ਔਰਤਾਂ ਦੇ ਵੇਰਵੇ ਮਿਲ ਜਾਣਗੇ ਜੋ ਅਫਤਾਬ ਨੂੰ ਉਸ ਦੇ ਘਰ ਮਿਲਣ ਆਈਆਂ ਸਨ ਜਦੋਂ ਲਾਸ਼ ਨੂੰ ਫਰਿੱਜ ਵਿੱਚ ਰੱਖਿਆ ਗਿਆ ਸੀ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਨ੍ਹਾਂ ਵਿੱਚੋਂ ਕੋਈ ਔਰਤ ਕਤਲ ਪਿੱਛੇ ਕਾਰਨ ਹੈ।
Comment here