ਅਪਰਾਧਸਿਆਸਤਖਬਰਾਂ

ਦਿੱਲੀ ਦੇ ਗਾਜ਼ੀਪੁਰ ਚੋਂ ਵਿਸਫੋਟਕ ਬਰਾਮਦ

ਨਵੀਂ ਦਿੱਲੀ-ਗਣਤੰਤਰ ਦਿਵਸ ਦੇ ਜਸ਼ਨ ਦੀ ਤਿਆਰੀ ਵਜੋਂ ਦੇਸ਼ ਦੀਆਂ ਸੰਵੇਦਨਸ਼ੀਲ ਥਾਵਾਂ ਹਾਈ ਅਲਰਟ ਉੱਤੇ ਹਨ। ਇਸ ਦਰਮਿਆ ਰਾਜਧਾਨੀ ਦਿੱਲੀ ਵਿੱਚ ਅੱਜ ਪੁਲਿਸ ਨੇ  ਗਾਜ਼ੀਪੁਰ ਫਲਾਵਰ ਮਾਰਕਿਟ ਖੇਤਰ ਤੋਂ ਇੱਕ ਵਿਸਫੋਟਕ ਯੰਤਰ ਆਈ ਈ ਡੀ ਬਰਾਮਦ ਕੀਤਾ। ਇਸਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਦੋ ਹਫ਼ਤੇ ਪਹਿਲਾਂ ਇੱਕ ਵੱਡੀ ਸੁਰੱਖਿਆ ਚਿੰਤਾ ਵੱਜੋਂ ਦੇਖਿਆ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਈ ਧਮਾਕਾ ਨਹੀਂ ਹੋਇਆ ਅਤੇ ਆਈਈਡੀ ਬਰਾਮਦ ਕੀਤੀ ਗਈ ਹੈ। ਸਵੇਰੇ ਕਰੀਬ ਸਵਾ 10 ਵਜੇ ਪੀ ਸੀ ਆਰ ਨੂੰ ਗਾਜ਼ੀਪੁਰ ਮੰਡੀ ਇਲਾਕੇ ਚ ਇੱਕ ਸ਼ੱਕੀ ਬੈਗ ਮਿਲਣ ਬਾਰੇ ਫੋਨ ਆਇਆ ਸੀ, ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸਪੈਸ਼ਲ ਸੈੱਲ ਦੀ ਟੀਮ ਮੌਕੇ ਤੇ ਪਹੁੰਚ ਗਈ। ਇਸ ਤੋਂ ਬਾਅਦ ਐਨ ਐਸ ਜੀ ਅਤੇ ਬੰਬ ਡਿਫਿਊਜ਼ਲ ਟੀਮ ਵੀ ਪਹੁੰਚੀ। ਨੈਸ਼ਨਲ ਸਕਿਉਰਿਟੀ ਗਾਰਡ ਮੁਤਾਬਿਕ ਰਾਸ਼ਟਰੀ ਸੁਰੱਖਿਆ ਗਾਰਡ ਦੇ ਬੰਬ ਨਿਰੋਧਕ ਦਸਤੇ ਨੇ ਗਾਜ਼ੀਪੁਰ ਤੋਂ ਬਰਾਮਦ ਆਈਈਡੀ ਨੂੰ ਨਕਾਰਾ ਕਰ ਦਿੱਤਾ ਹੈ। ਆਈਈਡੀ ਦੇ ਨਮੂਨੇ ਇਕੱਠੇ ਕੀਤੇ ਗਏ ਹਨ। ਹੋਰ ਜਾਣਕਾਰੀ ਲਈ ਛਾਣਬੀਣ ਕੀਤੀ ਜਾ ਰਹੀ ਹੈ।

Comment here