ਸਿਆਸਤਖਬਰਾਂਚਲੰਤ ਮਾਮਲੇ

ਦਿੱਲੀ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਨੇ ਭਗਵੰਤ ਮਾਨ-ਜਸਵੀਰ ਗੜ੍ਹੀ

ਫ਼ਤਹਿਗੜ੍ਹ ਸਾਹਿਬ-ਆਜ਼ਾਦੀ ਤੋਂ ਲੈਕੇ 50 ਸਾਲ ਤੱਕ ਜਿਨ੍ਹਾਂ ਕਰਜ਼ਾ ਪੰਜਾਬ ਤੇ ਨਹੀਂ ਚੜਿਆ ਸੀ, ਓਨਾਂ ਆਮ ਆਦਮੀ ਪਾਰਟੀ ਨੇ 50 ਹਜ਼ਾਰ ਕਰੋੜ ਕਰਜ਼ਾ ਸਿਰਫ਼ 18 ਮਹੀਨਿਆਂ ਵਿੱਚ ਹੀ ਚੜ੍ਹਾ ਕੇ ਪੰਜਾਬ ਨੂੰ ਕਰਜ਼ਾਈ ਬਣਾ ਦਿੱਤਾ ਹੈ। ਇਹ ਕਹਿਣਾ ਸੀ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ। ਉਹ ਅੱਜ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਬਸਪਾ ਪਾਰਟੀ ਨੂੰ ਪੰਜਾਬ ਅੰਦਰ ਮਜਬੂਤ ਕਰਨ ਵੱਡਾ ਸੰਗਠਨ ਬਣਾ ਰਹੇ ਹਾਂ ਅਤੇ ਆਉਣ ਵਾਲੀ 9 ਅਕਤੂਬਰ ਨੂੰ ਕਾਂਸ਼ੀ ਰਾਮ ਦੀ ਬਰਸੀ ਮੌਕੇ ‘ਸੰਵਿਧਾਨ ਬਚਾਓ ਮਹਾਂ ਪੰਚਾਇਤ’ ਆਯੋਜਨ ਹੁਸ਼ਿਆਰਪੁਰ ਵਿੱਚ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 2022 ਤੋਂ ਬਾਅਦ ਪੰਜਾਬ ਦੇ 3 ਕਰੋੜ ਲੋਕ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਆਪਣੇ ਆਪ ਨੂੰ ਲੁੱਟਿਆ ਅਤੇ ਠੱਗਿਆ ਮਹਿਸੂਸ ਕਰ ਰਹੇ ਹਨ। ਬਸਪਾ ਪੰਜਾਬ ਦੇ ਪਿੰਡਾਂ ਵਿੱਚ ਪਾਰਟੀ ਨੂੰ ਮਜਬੂਤ ਕਰਨ ਅਤੇ ਆਉਂਦੀਆਂ ਚੋਣਾਂ ਦੀ ਤਿਆਰੀਆਂ ਲਈ ਜੁਟ ਗਈ ਹੈ ਜਿਸ ਲਈ ਨਵੇਂ ਯੂਨਿਟ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਫਿਲਹਾਲ ਬਸਪ ਅਕਾਲੀ ਦਲ ਗਠਜੋੜ ਨਾਲ ਲੜੇਗੀ। ਵਿਦੇਸ਼ਾਂ ਵਿੱਚ ਰਹਿ ਰਹੇ ਨੌਜਵਾਨਾਂ ਦਾ ਕਤਲ ਕੀਤਾ ਜਾ ਰਿਹਾ ਹੈ। ਅੱਜ ਜੇਕਰ ਪੰਜਾਬ ਲਈ ਕੋਈ ਲੜਾਈ ਲੜ ਰਿਹਾ ਤਾਂ ਉਹ ਸਿਰਫ ਬਹੁਜਨ ਸਮਾਜ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦੀ ਸਰਕਾਰ ਅਤੇ 92 ਵਿਧਾਇਕ ਦਿੱਲੀ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸੀਨਿਅਰ ਆਗੂ ਰਾਘਵ ਚੱਡਾ ਦੇ ਵਿਆਹ ਸਬੰਧੀ ਕਿਹਾ ਕਿ ਰਾਜਸਥਾਨ ਦੇ ਮਰੂਥਲਾਂ ਵਿੱਚ ਕਿਸ਼ਤੀਆਂ ਤੇ ਬਾਰਾਤ ਲੈ ਜੇ 7 ਸਟਾਰ ਹੋਟਲਾਂ ਦਾ ਖ਼ਰਚਾ ਕੀਤਾ ਹੈ ਜੋਕਿ ਬਹੁਤ ਵੱਡੀ ਲੁੱਟ ਪੰਜਾਬੀਆਂ ਦੀ ਹੋਈ ਹੈ। ਇਸ ਮੌਕੇ ਉਨ੍ਹਾਂ ਆਪ ਵਿਧਾਇਕਾਂ ਉੱਤੇ ਭ੍ਰਿਸ਼ਟਾਚਾਰ ਕਾਰਨ ਦੇ ਇਲਜ਼ਾਮ ਵੀ ਲਗਾਏ ਹਨ।

Comment here