ਸਿਆਸਤਖਬਰਾਂਚਲੰਤ ਮਾਮਲੇ

ਦਿੱਲੀ ਦਾ ਭਈਆ ਹੁਣ ਪੰਜਾਬ ਚਲਾਊਗਾ… ?- ਮੁੱਖ ਮੰਤਰੀ ਚੰਨੀ

ਖਰੜ-ਪੰਜਾਬ ਚੋਣਾਂ ਦੌਰਾਨ ਹਰ ਪਾਰਟੀ ਦੀ ਆਪਸ ਵਿੱਚ ਸ਼ਬਦਾ ਦੀ ਤਿੱਖੀ ਜੰਗ ਛਿੜੀ ਹੋਈ ਹੈ। ਹਰ ਕੋਈ ਆਪਣੀ ਪਾਰਟੀ ਨੂੰ ਵਧੀਆ ਦੱਸ ਦੂਜੀ ਪਾਰਟੀ ਨੂੰ ਮਾੜਾ ਆਖ ਰਿਹਾ ਹੈ ਅਤੇ ਸ਼ਬਦੀ ਹਮਲੇ ਕਰ ਰਿਹਾ ਹੈ। ਜਿਥੇ ਅਰਵਿੰਦ ਕੇਜਰੀਵਾਲ ਨੇ ਚੰਨੀ ਦੇ ਦੋਵੇਂ ਸੀਟਾਂ ਹਾਰਨ ਦਾ ਬਿਆਨ ਦਿੱਤਾ, ਉਥੇ ਹੀ ਅੱਜ ਕਾਂਗਰਸ ਮੁੱਖ ਮੰਤਰੀ ਉਮੀਦਵਾਰ ਦੇ ਚਿਹਰੇ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦਾ ‘ਭਈਆ’ ਕਹਿ ਕੇ ਸੰਬੋਧਨ ਕੀਤਾ। ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੋਡਸ਼ੋਅ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਲਹਿਰ ਚੱਲਣ ਦੀ ਗੱਲ ਆਖੀ ਅਤੇ ਕਿਹਾ ਕਿ ਲੋਕ ਉਨ੍ਹਾਂ ਨੂੰ ਦੁਬਾਰਾ ਮੁੱਖ ਮੰਤਰੀ ਬਣਦਾ ਵੇਖਣਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ 2 ਤਿਹਾਈ ਬਹੁਮਤ ਨਾਲ ਬਣ ਰਹੀ ਹੈ।ਅਰਵਿੰਦ ਕੇਜਰੀਵਾਲ ਉਪਰ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਦਾ ਭਈਆ ਆ ਕੇ ਹੁਣ ਪੰਜਾਬ ਚਲਾਵੇਗਾ? ਅਸੀਂ ਇਨ੍ਹਾਂ ਨੂੰ ਪੰਜਾਬ ਥੋੜ੍ਹੀ ਸੰਭਾਲਣ ਦੇਵਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਰ ਗੱਲ ਝੂਠੀ ਹੈ। ਉਨ੍ਹਾਂ ਕਿਹਾ ਕਿ ਖੁਦ ਕੇਜਰੀਵਾਲ, ਭਗਵੰਤ ਮਾਨ ਨੂੰ ਹਰਾਉਣ ਲਈ ਕੋਸ਼ਿਸ਼ ਕਰ ਰਿਹਾ ਹੈ। ਖਰੜ ਵਿੱਚ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਇਥੋਂ ਦੇ ਅਤੇ ਪੰਜਾਬ ਦੇ ਲੋਕ ਮੈਨੂੰ ਜਾਣਦੇ ਹਨ, ਮੈਨੁੰ ਪਿਆਰ ਕਰਦੇ ਹਨ, ਇਸ ਲਈ ਇੰਨਾ ਉਤਸ਼ਾਹ ਹੈ। ਖਰੜ ਵਿੱਚ ਮੈਂ ਕੌਂਸਲਰ ਵੀ ਰਿਹਾ ਹੈ, ਫਿਰ ਪ੍ਰਧਾਨ ਰਿਹਾ ਅਤੇ ਫਿਰ ਵਿਧਾਇਕ। ਉਨ੍ਹਾਂ ਕਿਹਾ ਕਿ ਖਰੜ ਮੇਰਾ ਆਪਣਾ ਘਰ ਹੈ। ਖਰੜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਬਾਰੇ ਚੰਨੀ ਨੇ ਕਿਹਾ ਕਿ ਇਹ ਸਟੇਜ ਚਲਾਉਣ ਵਾਲੇ ਹਨ ਅਤੇ ਬਹੁਤ ਵਧੀਆ ਚਲਾ ਸਕਦੇ ਹਨ, ਪਰੰਤੂ ਵਿਧਾਨ ਸਭਾ ਹਲਕੇ ਦਾ ਇਨ੍ਹਾਂ ਨੂੰ ਕੱਖ ਨਹੀਂ ਪਤਾ।

Comment here