ਖਬਰਾਂਚਲੰਤ ਮਾਮਲੇਮਨੋਰੰਜਨ

ਦਿੱਲੀ ਤੋਂ ਆਏ ਪਰਿਵਾਰ ਨੇ ਮੂਸੇਵਾਲਾ ਨੂੰ ਕੀਤਾ ਯਾਦ

ਮਾਨਸਾ-ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਹਰ ਦਿਨ ਦੇਸ਼ਾਂ ਵਿਦੇਸ਼ਾਂ ਵਿੱਚੋਂ ਉਸ ਦੇ ਪ੍ਰਸ਼ੰਸਕਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੂਸੇਵਾਲਾ ਦੇ ਚਾਹਣ ਵਾਲਿਆਂ ਵੱਲੋਂ ਕੋਈ ਨਾ ਕੋਈ ਚੀਜ਼ ਉਸ ਦੀ ਯਾਦ ‘ਚ ਉਸ ਦੇ ਮਾਪਿਆਂ ਨੂੰ ਭੇਂਟ ਕੀਤੀ ਜਾਂਦੀ ਹੈ। ਹੁਣ ਮੂਸੇਵਾਲਾ ਦੇ ਫੈਨਸ ਵੱਲੋਂ ਮੂਸੇਵਾਲਾ ਦੀਆਂ ਤਸਵੀਰਾਂ ਬਣਾ ਕੇ ਉਸ ਦੇ ਮਾਪਿਆਂ ਨੂੰ ਦਿੱਤੀਆਂ ਗਈਆਂ ਹਨ। ਲਖਵੀਰ ਵੱਲੋਂ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਉਸ ਦੇ ਪਿਤਾ ਦੀ ਵੀ ਫੋਟੋ ਬਣਾਈ ਗਈ ਹੈ। ਇਹ ਪਰਿਵਾਰ ਦਿੱਲੀ ਤੋਂ ਮੂਸੇ ਪਿੰਡ ਆਇਆ ਹੈ।
ਲਖਬੀਰ ਨੇ ਦੱਸਿਆ ਨੇ ਕਿਹਾ ਕਿ ਉਹ 2017 ਤੋਂ ਹੀ ਮੂਸੇਵਾਲਾ ਦਾ ਫੈਨ ਹੈ ਅਤੇ 2017 ਤੋਂ ਹੀ ਉਸ ਦੀਆਂ ਤਸਵੀਰਾਂ ਬਣਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੂਸੇਵਾਲਾ ਦੇ ਗੀਤਾਂ ਨਾਲ ਉਹ ਉਤਸ਼ਾਹਿਤ ਹੁੰਦਾ ਹੈ।ਇਸ ਦੇ ਨਾਲ ਹੀ ਸਿੱਧੂ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੀ ਇਸ ਪਰਿਵਾਰ ਨੇ ਤਾਰੀਫ਼ ਕੀਤੀ ਤੇ ਆਖਿਆ ਕਿ ਉਹ ਬਹੁਤ ਵਧੀਆ ਇਨਸਾਨ ਸੀ ਅਤੇ ਹਮੇਸ਼ਾਂ ਹੀ ਲੋਕਾਂ ਦੀ ਸੇਵਾ ‘ਚ ਲੱਗਿਆ ਰਹਿੰਦਾ ਸੀ।
ਲਖਬੀਰ ਦੀ ਭੈਣ ਰੀਆ ਨੇ ਆਖਿਆ ਕਿ ਸਾਡਾ ਸਾਰਾ ਪਰਿਵਾਰ ਮੂਸੇਵਾਲਾ ਨੂੰ ਬਹੁਤ ਪਿਆਰ ਕਰਦਾ ਹੈ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਇਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਦੇ ਪਿੰਡ ਆਵਾਂਗੇ। ਰੀਆ ਮੁਤਾਬਿਕ ਲਖਬੀਰ ਸ਼ੁਰੂ ਤੋਂ ਹੀ ਮੂਸੇਵਾਲਾ ਨੂੰ ਪਸੰਦ ਕਰਦਾ ਸੀ ਕਿਉਂਕਿ ਉਨ੍ਹਾਂ ਦੇ ਗੀਤ ਸੁਣਕੇ ਸੇਧ ਮਿਲਦੀ ਸੀ ਅਤੇ ਕਾਮਯਾਬੀ ਹਾਸਿਲ ਕਰਨ ਦਾ ਜਜ਼ਬਾ ਪੈਦਾ ਹੁੰਦਾ ਸੀ।ਉਨ੍ਹਾਂ ਆਖਿਆ ਕਿ ਇੱਥੇ ਆ ਕੇ ਦੇਖਿਆ ਤਾਂ ਲੱਗਿਆ ਹੀ ਨਹੀਂ ਕਿ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਸਿੱਧੂ ਨੂੰ ਪਿਆਰ ਕਰਨ ਵਾਲੇ ਰੋਜ਼ ਉਸ ਦੇ ਪਿੰਡ ਆ ਰਹੇ ਹਨ। ਰੀਆ ਨੇ ਦੱਸਿਆ ਕਿ ਮੂਸੇਵਾਲਾ ਦੇ ਗੀਤ ਦਿਨ ਰਾਤ ਉਨ੍ਹਾਂ ਦੇ ਘਰ ਚੱਲਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮੂਸੇਵਾਲਾ ਲਈ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।

Comment here