ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ ਤੇ ਚਲ ਰਹੇ ਕਿਸਾਨ ਅੰਦੋਲਨ ਚ ਕੱਲ ਟਿਕਰੀ ਬਾਰਡਰ ਵਾਲੇ ਧਰਨੇ ਚ ਉਸ ਵੇਲੇ ਹੜਕੰਪ ਮਚ ਗਿਆ ਜਦ ਬਹਾਦਰਗੜ੍ਹ ਨਜਫ਼ਗੜ੍ਹ ਬਾਈਪਾਸ ਤੇ ਪੈਂਦੇ ਓਵਰ ਬਰਿਜ ਉਪਰ ਪਿੰਡ ਘੋੜੇਨਾਬ ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦ ਕਿਸੇ ਕਾਰਨ ਬਿਜਲੀ ਵਾਲੀ ਤਾਰ ਨੂੰ ਅੱਗ ਲੱਗਣ ਕਰ ਕੇ ਕਿਸਾਨਾਂ ਦਾ ਤੰਬੂ ਤੇ ਤੰਬੂ ਵਿਚਲਾ ਸਮਾਨ ਸੜ ਕੇ ਸੁਆਹ ਹੋ ਗਿਆ | ਕਿਸਾਨ ਨੇਤਾ ਕਰਨੈਲ ਸਿੰਘ ਘੋੜੇਨਾਬ ਨੇ ਦੱਸਿਆ ਕਿ ਉਹ ਤਕਰੀਬਨ 12:30 ਵਜੇ ਦੇ ਕਰੀਬ ਅਪਣੇ ਤੰਬੂ ਵਿਚ ਆਰਾਮ ਕਰ ਰਹੇ ਸੀ ਤਾਂ ਅਚਾਨਕ ਤੰਬੂ ਵਿਚ ਅੱਗ ਲੱਗ ਗਈ ਜਦੋਂ ਤਕ ਕਿਸਾਨ ਸਮਾਨ ਬਾਹਰ ਕੱਢਦੇ ਤਾਂ ਅੱਗ ਐਨੀ ਵਧ ਗਈ ਕਿ ਉਨ੍ਹਾਂ ਅਪਣੀ ਜਾਨ ਮਸਾਂ ਬਚਾਈ ਤੇ ਬਾਹਰ ਨਿਕਲ ਕੇ ਮਦਦ ਲਈ ਨੇੜਲੇ ਤੰਬੂਆਂ ਵਿਚਲੇ ਕਿਸਾਨਾਂ ਨੂੰ ਮਦਦ ਲਈ ਆਵਾਜ਼ ਲਗਾਈ | ਕਿਸਾਨਾਂ ਨੇ ਪਹਿਲਾਂ ਬਿਜਲੀ ਦੀ ਤਾਰ ਕੱਟੀ ਤੇ ਅੱਗ ‘ਤੇ ਕਾਬੂ ਪਾਉਣ ਲਈ ਪਾਣੀ ਪਾਇਆ | ਪਰ ਉਦੋਂ ਤਕ ਅੱਗ ਨੇ ਸਾਰੇ ਤੰਬੂ ਨੂੰ ਸਾੜ ਦਿਤਾ ਸੀ। ਤੰਬੂ ਵਿਚ ਮੌਜੂਦ ਫ਼ਰਿੱਜ ਇਨਵਰਟਰ ਤੋਂ ਇਲਾਵਾ ਸਾਰੇ ਕਪੜੇ ਬਿਸਤਰੇ ਤੇ ਕਿਸਾਨ ਕੋਲ ਜੋ ਪੈਸੇ ਸੀ ਸਭ ਸੁਆਹ ਹੋ ਗਏ, ਨਾਲ ਹੀ ਨੇੜੇ ਤੰਬੂ ਵਿਚ ਬਦੇਸ਼ਾ ਪਿੰਡ ਦੇ ਕਿਸਾਨ ਸਨ | ਉਨ੍ਹਾਂ ਦੇ ਤੰਬੂ ਨੂੰ ਵੀ ਸੇਕ ਲੱਗ ਗਿਆ | ਕਿਸਾਨਾਂ ਨੇ ਜਥੇਬੰਦੀਆਂ ਦੇ ਆਗੂਆਂ, ਤੇ ਐਨ.ਆਰ.ਆਈਜ਼ ਨੂੰ ਮਦਦ ਦੀ ਅਪੀਲ ਕੀਤੀ ਹੈ |
Comment here